ਹਰਿਆਣਾ ਸਕੂਲ ਸਿੱਖਿਆ ਬੋਰਡ ਦੀਆਂ ਮਾਰਚ -2020 ਦੀਆਂ ਪ੍ਰੀਖਿਆਵਾਂ ਦੇ ਨਤੀਜੇ 8 ਜੂਨ ਨੂੰ ਜਾਰੀ ਕਰਨਗੇ। ਹਰਿਆਣਾ ਬੋਰਡ 10ਵੀਂ ਦਾ ਨਤੀਜਾ ਬੋਰਡ ਦੀ ਅਧਿਕਾਰਤ ਵੈੱਬਸਾਈਟ bseh.org.in ਉੱਤੇ ਜਾਰੀ ਕੀਤਾ ਜਾਵੇਗਾ।
ਇਸ ਤੋਂ ਪਹਿਲਾਂ ਬੋਰਡ ਨੇ ਕਿਹਾ ਸੀ ਕਿ 10ਵੀਂ ਦੇ ਨਤੀਜੇ ਮਈ ਦੇ ਅੰਤ ਤੱਕ ਐਲਾਨ ਦਿੱਤੇ ਜਾਣਗੇ। ਇਸ ਵਾਰ ਹਰਿਆਣਾ ਬੋਰਡ ਦੇ 10ਵੀਂ ਦੇ ਨਤੀਜਿਆਂ ਦੀ ਖ਼ਾਸ ਗੱਲ ਇਹ ਹੈ ਕਿ ਚਾਰ ਵਿਸ਼ਿਆਂ ਦੇ ਮੁਲਾਂਕਣ ਦੇ ਆਧਾਰ ਉੱਤੇ 5ਵੇਂ ਵਿਸ਼ੇ (ਵਿਗਿਆਨ ਵਿਸ਼ੇ) ਦੇ ਔਸਤਨ ਅੰਕ ਸ਼ਾਮਲ ਕਰਕੇ ਨਤੀਜੇ ਲਏ ਜਾ ਰਹੇ ਹਨ।
ਪਿਛਲੇ ਸਾਲ ਦੇ ਨਤੀਜਿਆਂ ਦੀ ਗੱਲ ਕਰੀਏ ਤਾਂ 57.39 ਪ੍ਰਤੀਸ਼ਤ ਵਿਦਿਆਰਥੀ ਪਾਸ ਹੋਏ ਸਨ। ਉਸ ਸਾਲ ਦੇ ਨਤੀਜੇ 2018 ਦੇ ਮੁਕਾਬਲੇ ਵਧੀਆ ਸਨ। ਪ੍ਰੀਖਿਆ ਦੇਣ ਵਾਲੇ 3,64,467 ਵਿਦਿਆਰਥੀਆਂ ਵਿੱਚੋਂ 2,09,445 ਵਿਦਿਆਰਥੀ ਪਾਸ ਹੋਏ ਸਨ। ਨਤੀਜਾ ਸਰਕਾਰੀ ਸਕੂਲਾਂ ਦਾ 52.71 ਪ੍ਰਤੀਸ਼ਤ ਅਤੇ ਪ੍ਰਾਈਵੇਟ ਸਕੂਲਾਂ ਦਾ 62.33 ਪ੍ਰਤੀਸ਼ਤ ਰਿਹਾ ਸੀ।
ਇਸ ਸਾਲ, ਹਰਿਆਣਾ ਬੋਰਡ ਦੀ 10ਵੀਂ, 12ਵੀਂ ਦੀ ਪ੍ਰੀਖਿਆ ਵਿੱਚ 7.41 ਲੱਖ ਵਿਦਿਆਰਥੀ ਸ਼ਾਮਲ ਹੋਏ ਸਨ। ਨਤੀਜਾ ਹਰਿਆਣਾ ਸਕੂਲ ਸਿੱਖਿਆ ਬੋਰਡ ਦੀ ਅਧਿਕਾਰਤ ਵੈੱਬਸਾਈਟ, bseh.org.in ਜਾਂ results.bseh.org.in 'ਤੇ ਜਾਰੀ ਕੀਤਾ ਜਾਵੇਗਾ।
.....