ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

BSF ਸਥਾਪਨਾ ਦਿਵਸ : ਘੁਸਪੈਠ ਤੋਂ ਪਹਿਲਾਂ ਕਈ ਵਾਰ ਸੋਚਦਾ ਹੈ ਦੁਸ਼ਮਣ : ਨਿਤਿਆਨੰਦ ਰਾਏ 

ਸੀਮਾ ਸੁਰੱਖਿਆ ਬਲ (ਬੀ.ਐਸ.ਐਫ.) ਦਾ ਅੱਜ 55ਵਾਂ ਸਥਾਪਨਾ ਦਿਵਸ ਹੈ। ਇਸ ਮੌਕੇ ਐਤਵਾਰ ਨੂੰ ਦਿੱਲੀ 'ਚ ਵਿਸ਼ੇਸ਼ ਸਮਾਗਮ ਅਤੇ ਪਰੇਡ ਦਾ ਆਯੋਜਨ ਕੀਤਾ ਗਿਆ। ਸਮਾਗਮ 'ਚ ਮੁੱਖ ਮਹਿਮਾਨ ਵਜੋਂ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਕਿਹਾ ਕਿ ਸਰਕਾਰ ਕੇਂਦਰੀ ਹਥਿਆਰਬੰਦ ਬਲਾਂ ਨੂੰ ਹਰ ਸੰਭਵ ਸਹੂਲਤਾਂ ਉਪਲੱਬਧ ਕਰਵਾਉਣ ਲਈ ਕੋਸ਼ਿਸ਼ ਕਰ ਰਹੀ ਹੈ। ਹਰੇਕ ਜਵਾਨ ਸਾਲ 'ਚ ਘੱਟੋ-ਘੱਟ 100 ਦਿਨ ਪਰਿਵਾਰ ਨਾਲ ਰਹਿ ਸਕੇ, ਇਸ ਦੇ ਲਈ ਕਦਮ ਚੁੱਕੇ ਜਾ ਰਹੇ ਹਨ। 
 

ਕੇਂਦਰੀ ਮੰਤਰੀ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ, "ਡੇਰਾ ਬਾਬਾ ਨਾਨਕ 'ਚ ਕਰਤਾਰਪੁਰ ਲਾਂਘਾ ਬੀਐਸਐਫ ਕਾਰਨ ਹੀ ਸੁਰੱਖਿਅਤ ਹੈ। ਸਾਡੇ ਜਵਾਨਾਂ ਦੀ ਮੁਸਤੈਦੀ ਕਰਕੇ ਦੁਸ਼ਮਣ ਨੂੰ ਘੁਸਪੈਠ ਜਾਂ ਕੋਈ ਅਪਰਾਧਕ ਗਤੀਵਿਧੀ ਨੂੰ ਅੰਜਾਮ ਦੇਣ ਤੋਂ ਪਹਿਲਾਂ ਕਈ ਵਾਰ ਸੋਚਣਾ ਪੈਂਦਾ ਹੈ। ਸਰਕਾਰ ਇਸ ਗੱਲ ਲਈ ਪ੍ਰਤੀਬੱਧ ਹੈ ਕਿ ਦੇਸ਼ ਦੇ ਜਵਾਨਾਂ ਦੀ ਸੁਰੱਖਿਆ ਲਈ ਆਧੁਨਿਕ ਟੈਕਨੋਲਾਜੀ ਉਪਲੱਬਧ ਕਰਵਾਈ ਜਾਵੇ। ਸਰਕਾਰ ਨੇ ਜਵਾਨਾਂ ਦੀ ਸੇਵਾਮੁਕਤੀ ਉਮਰ ਵਧਾ ਕੇ 60 ਸਾਲ ਕਰ ਦਿੱਤੀ ਹੈ। ਇਸ ਦੇ ਨਾਲ ਹੀ ਜਿਹੜੇ ਜਵਾਨ ਕਸ਼ਮੀਰ 'ਚ ਤਾਇਨਾਤ ਹਨ, ਉਨ੍ਹਾਂ ਨੂੰ ਜੰਮੂ ਤੋਂ ਦਿੱਲੀ ਦੀ ਮੁਫ਼ਤ ਯਾਤਰਾ ਦੀ ਸਹੂਲਤ ਦਿੱਤੀ ਜਾਵੇਗੀ।"

 


ਕੇਂਦਰੀ ਮੰਤਰੀ ਨੇ ਕਿਹਾ, "ਸਰਕਾਰ ਜਵਾਨਾਂ ਨੂੰ ਸਾਲ ਭਰ 'ਚ 100 ਦਿਨ ਉਨ੍ਹਾਂ ਨੂੰ ਆਪਣੇ ਪਰਿਵਾਰ ਨਾਲ ਬਿਤਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ।" ਉਨ੍ਹਾਂ ਕਿਹਾ ਕਿ ਸਰਕਾਰ ਹੁਣ ਵੀਰਤਾ ਐਵਾਰਡਾਂ ਨਾਲ ਸਨਮਾਨਤ ਅਤੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਦਿੱਲੀ 'ਚ ਘੱਟ ਕੀਮਤ 'ਤੇ 1 ਬੀ.ਐਚ.ਕੇ. ਮਕਾਨ ਅਤੇ 30 ਲੱਖ ਰੁਪਏ ਦਾ ਦੁਰਘਟਨਾ ਬੀਮਾ ਦੇਵੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:BSF 55th raising day Home Minister of State Nityanand Rai says enemies think multiple times before any intrusion