ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਦੇ ਹੁਸੈਨੀਵਾਲਾ ਸੈਕਟਰ 'ਚ ਭਾਰਤ-ਪਾਕਿ ਸਰਹੱਦ ‘ਤੇ ਮੁੜ ਦਿਖੇ ਡਰੋਨ

ਪੰਜਾਬ ਦੇ ਹੁਸੈਨੀਵਾਲਾ ਸੈਕਟਰ ਵਿੱਚ ਤਾਇਨਾਤ ਬੀਐਸਐਫ਼ ਦੇ ਜਵਾਨਾਂ ਨੇ ਭਾਰਤ-ਪਾਕਿ ਸਰਹੱਦ ਦੇ ਨਾਲ ਤਿੰਨ ਡਰੋਨ ਵੇਖੇ। ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਹਾਲਾਂਕਿ ਅਜਿਹੀਆਂ ਖ਼ਬਰਾਂ ਹਨ ਕਿ ਬਾਰਡਰ ਸਿਕਿਓਰਿਟੀ ਫੋਰਸ (ਬੀਐਸਐਫ) ਦੇ ਜਵਾਨਾਂ ਨੇ ਸੋਮਵਾਰ ਰਾਤ ਨੂੰ ਪਾਕਿਸਤਾਨ ਤੋਂ ਆ ਰਹੇ ਡਰੋਨ 'ਤੇ ਗੋਲੀਆਂ ਚਲਾਈਆਂ ਪਰ ਇਸ ਦੀ ਅਜੇ ਤੱਕ ਅਧਿਕਾਰਤ ਪੁਸ਼ਟੀ ਨਹੀਂ ਹੋ ਸਕੀ ਹੈ।

 

ਇਸ ਮਹੀਨੇ ਦੀ ਸ਼ੁਰੂਆਤ ਵਿੱਚ ਬਸਤੀ ਰਾਮ ਲਾਲ, ਟੈਂਡੀ ਵਾਲਾ ਅਤੇ ਹਜ਼ਾਰਾ ਸਿੰਘ ਵਾਲਾ ਪਿੰਡਾਂ ਦੇ ਵਸਨੀਕਾਂ ਨੇ ਡਰੋਨ ਵੇਖੇ ਸਨ, ਜਿਸ ਤੋਂ ਬਾਅਦ ਬੀਐਸਐਫ਼ ਨੂੰ ਅਲਰਟ ਕਰ ਦਿੱਤਾ ਗਿਆ ਸੀ। ਉਸ ਸਮੇਂ ਬੀਐਸਐਫ਼ ਅਤੇ ਪੰਜਾਬ ਪੁਲਿਸ ਨੇ ਤਲਾਸ਼ੀ ਮੁਹਿੰਮ ਚਲਾਈ ਪਰ ਸ਼ੱਕੀ ਕੁਝ ਵੀ ਨਹੀਂ ਮਿਲਿਆ।

 

ਬੀਐਸਐਫ਼ ਨੇ ਉਸ ਸਮੇਂ ਭਾਰਤ-ਪਾਕਿਸਤਾਨ ਸਰਹੱਦ ਦੇ ਨਾਲ ਵਸਦੇ ਵਸਨੀਕਾਂ ਨੂੰ ਤੁਰੰਤ ਪੁਲਿਸ ਜਾਂ ਬੀਐਸਐਫ਼ ਅਧਿਕਾਰੀਆਂ ਨੂੰ ਸੂਚਿਤ ਕਰਨ ਲਈ ਕਿਹਾ ਸੀ, ਜੇ ਉਨ੍ਹਾਂ ਨੂੰ ਜ਼ੀਰੋ ਲਾਈਨ 'ਤੇ ਕੋਈ ਅਜੀਬ ਚੀਜ਼ ਦਿਖਾਈ ਦਿੰਦੀ ਹੈ।

 

ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਪੰਜਾਬ ਦੇ ਹੁਸੈਨਵਾਲਾ ਸੈਕਟਰ ਵਿੱਚ ਪਾਕਿਸਤਾਨ ਦੀ ਸਰਹੱਦ ਉੱਤੇ ਇੱਕ ਡਰੋਨ ਉਡਾਣ ਭਰਦਾ ਵੇਖਿਆ ਗਿਆ ਸੀ, ਜਿਸ ਤੋਂ ਬਾਅਦ ਫੌਜ ਹਰਕਤ ਵਿੱਚ ਆਈ ਸੀ। ਇਸ ਤੋਂ ਪਹਿਲਾਂ, ਸੈਨਾ ਨੇ ਪੁਸ਼ਟੀ ਕੀਤੀ ਸੀ ਕਿ ਪਾਕਿਸਤਾਨ ਸਥਿਤ ਖ਼ਾਲਿਸਤਾਨ ਅੱਤਵਾਦੀ ਸੰਗਠਨ ਵੱਲੋਂ 8 ਡਰੋਨ ਦੀ ਸਹਾਇਤਾ ਨਾਲ ਸਰਹੱਦ ਪਾਰ 80 ਕਿਲੋ ਹਥਿਆਰ ਭੇਜੇ ਗਏ ਹਨ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:bsf again saw 3 drone at India pakistan border in punjab