ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅੱਤਵਾਦ ਨੂੰ ਕਰਾਰਾ ਜਵਾਬ ਦੇਣ ਦੀ ਤਿਆਰੀ ’ਚ ਬੀਐਸਐਫ

ਅੱਤਵਾਦ ਨੂੰ ਕਰਾਰਾ ਜਵਾਬ ਦੇਣ ਦੀ ਤਿਆਰੀ ’ਚ ਬੀਐਸਐਫ

ਬੀਐਸਐਫ ਨੇ ਪੰਜਾਬ ਅਤੇ ਜੰਮੂ ਵਿਚ ਪਾਕਿਸਤਾਨ ਸੀਮਾ ਉਤੇ ਘੁਸਪੈਠ ਰੋਕੋ ਕਵਾਇਦਾਂ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿਚ ਵੱਡੀ ਮੁਹਿੰਮ ਸ਼ੁਰੂ ਕੀਤੀ ਹੈ। ਇਸ ਦੇ ਤਹਿਤ ਇਨ੍ਹਾਂ ਖੇਤਰਾਂ ਵਿਚ ਤੈਨਾਤ ਸੀਨੀਅਰ ਅਧਿਕਾਰੀਆਂ, ਹਜ਼ਾਰਾਂ ਸੈਨਿਕਾਂ ਅਤੇ ਮਸ਼ੀਨਰੀ ਨੂੰ ਲਾਮਬੰਦ ਕੀਤਾ ਗਿਆ ਹੈ।

 

ਇਕ ਜੁਲਾਈ ਨੂੰ ਸ਼ੁਰੂ ਇਸ ਮੁਹਿੰਮ ਨੂੰ ‘ਸੁਦਰਸ਼ਨ’ ਕੋਡ ਨਾਮ ਦਿੱਤਾ ਹੈ ਅਤੇ ਇਹ 1,000 ਕਿਲੋਮੀਟਰ ਤੋਂ ਲੰਬੀ ਭਾਰਤ–ਪਾਕਿਸਤਾਨ ਕੌਮਾਂਤਰੀ ਸੀਮਾਂ ਨੂੰ ਕਵਰ ਕਰੇਗਾ।

ਜੰਮੂ ਵਿਚ ਪਾਕਿਸਤਾਨ ਦੇ ਨਾਲ ਸੰਵੇਦਨਸ਼ੀਲ ਕੌਮਾਂਤਰੀ ਸਰਹੱਦ (ਆਈਬੀ) ਦੀ ਲੰਬਾਈ 485 ਕਿਲੋਮੀਟਰ ਅਤੇ ਪੰਜਾਬ ਵਿਚ ਇਸਦੀ ਲੰਬਾਈ 553 ਕਿਲੋਮੀਟਰ ਹੈ। ਇਸ ਦੇ ਬਾਅਦ ਇਹ ਪੱਛਮੀ ਹਿੱਸੇ ਵਿਚ ਰਾਜਸਥਾਨ ਅਤੇ ਗੁਜਰਾਤ ਵੱਲ ਹੈ।

 

ਸੁਰੱਖਿਆ ਅਦਾਰੇ ਦੇ ਆਲਾ ਸੂਤਰਾਂ ਨੇ ਪੀਟੀਆਈ–ਭਾਸ਼ਾ ਨੂੰ ਦੱਸਿਆ ਕਿ ਮੁਹਿੰਮ ਦੇ ਤਹਿਤ ਭਾਰੀ ਮਸ਼ੀਨਰੀ, ਸੰਵਾਦ ਫੜਨ ਵਾਲੇ ਉਪਕਰਨ ਅਤੇ ਮੋਬਾਇਲ ਬੁਲੇਟਪਰੂਫ ਬੰਕਰ ਨੂੰ ਸ਼ਾਮਲ ਕੀਤਾ ਗਿਆ ਹੈ ਅਤੇ ਹਜ਼ਾਰਾਂ ਬੀਐਸਐਫ ਕਰਮੀ ਵੀ ਇਸ ਨਾਲ ਜੁੜੇ ਹੋਏ ਹਨ।

ਉਨ੍ਹਾਂ ਦੱਸਿਆ ਕਿ ਬੀਐਸਐਫ ਦੀਆਂ ਕਰੀਬ 40 ਬਟਾਲੀਅਨਾਂ ਦੇ ਫ੍ਰੰਟੀਅਰ ਅਤੇ ਬਟਾਲੀਅਨ ਕਮਾਂਡਰਾਂ, ਉਨ੍ਹਾਂ ਦੇ ਸੈਕੰਡ ਇਨ ਕਮਾਂਡ ਅਤੇ ਕੰਪਨੀ (ਟੁਕੜੀ) ਕਮਾਂਡਰ ਦੋਵੇਂ ਸੂਬਿਆਂ ਵਿਚ ਮੁਹਿੰਮ ਲਈ ਕਰੀਬ ਇਕ ਪਖਵਾੜੇ ਤੱਕ ਕੈਂਪ ਕਰ ਰਹੇ ਹਨ ਅਤੇ 15 ਜੁਲਾਈ ਤੱਕ ਆਪਣੇ ਬੇਸ ਵਿਚ ਵਾਪਸ ਜਾਣਗੇ।

 

ਅੱਤਵਾਦੀਆਂ ਦੀ ਘੁਸਪੈਠ, ਨਸ਼ੀਲੇ ਪਦਾਰਥਾਂ ਦੀ ਖੇਪ ਭੇਜਣ ਖਿਲਾਫ ਅਤੇ ਪਾਕਿਸਤਾਨ ਵੱਲੋਂ ਬਿਨਾਂ ਕਿਸੇ ਉਕਸਾਵੇ ਦੀ ਗੋਲੀਬਾਰੀ ਦਾ ਮੂੰਹਤੋੜ ਜਵਾਬ ਦੇਣ ਲਈ ਸੀਮਾ ਨੂੰ ਸੀਲ ਕਰਨ ਦੇ ਮੱਦੇਨਜ਼ਰ ਇਨ੍ਹਾਂ ਸੀਮਾਵਾਂ ਉਤੇ ਕਾਰਵਾਈ ਲਈ ਭਾਰਤੀ ਰੱਖਿਆ ਪੋਜ਼ੀਸ਼ਨ ਤੇ ਟਿਕਾਣੇ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ।

 

ਆਧਿਕਾਰਤ ਸੂਤਰਾਂ ਨੇ ਦੱਸਿਆ ਕਿ ਭਗਵਾਨ ਕ੍ਰਿਸ਼ਨ ਦੇ ‘ਸੁਦਰਸ਼ਨ ਚੱਕਰ ਦੇ ਨਾਮ ਉਤੇ ਇਸ ਮੁਹਿੰਮ ਦਾ ਨਾਮ ਸੁਦਰਸ਼ਨ ਰੱਖਿਆ ਗਿਆ ਹੈ। ਇਸ ਦਾ ਮਕਸਤ ਦੁਸ਼ਮਣ ਦਾ ਸਫਾਇਆ ਕਰਦੇ ਹੋਏ ਤੁਰੰਤ ਆਪਣੀ ਥਾਂ ਵਾਪਸ ਆਉਣਾ ਹੈ।

ਬੀਐਸਐਫ ਦੇ ਜਨਰਲ ਡਾਇਰੈਕਟਰ ਰਾਜਨੀਕਾਂਤ ਮਿਸ਼ਰ ਅਤੇ ਹੋਰ ਸੀਨੀਅਰ ਅਧਿਕਾਰੀ ਮੁਹਿੰਮ ਦੇ ਖਤਮ ਹੋਣ ਬਾਅਦ ‘ਹਾਸਲ ਨਤੀਜੇ ਦੀ ਸਮੀਖਿਆ ਕਰਨਗੇ।

 

ਇਸ ਦੇ ਬਾਅਦ ਕੇਂਦਰੀ ਗ੍ਰਹਿ ਮੰਤਰਾਲੇ ਮੁਹਿੰਮ ਦੇ ਅੰਤਿਮ ਰਿਪੋਰਟ ਉਤੇ ਗੌਰ ਕਰੇਗਾ, ਜਿਸ ਦੇ ਤਹਿਤ ਇਨ੍ਹਾਂ ਦੋਵੇਂ ਸਰਹੱਦਾਂ ਉਤੇ ਸੀਮਾ ਪ੍ਰਬੰਧਾਂ ਨੂੰ ਮਜ਼ਬੂਤ ਕਰਨ ਕਰਨ ਲਈ ਜ਼ਰੂਰੀ ਉਪਕਰਨ, ਔਜਾਰ ਖਰੀਦਣੇ ਅਤੇ ਬੁਨਿਆਦੀ ਢਾਂਚਾ ਸਰੰਚਨਾ ਦੀ ਵੰਡ ਕੀਤੀ ਜਾਵੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:BSF begins Sudarshan campaign to counter terror activities