ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

BSF ਨੇ ਸੁੱਟ ਲਿਆ ਜੰਮੂ ਨੇੜੇ ਕੌਮਾਂਤਰੀ ਸਰਹੱਦ ’ਤੇ ਪਾਕਿਸਤਾਨੀ ਡ੍ਰੋਨ

BSF ਨੇ ਸੁੱਟ ਲਿਆ ਜੰਮੂ ਨੇੜੇ ਕੌਮਾਂਤਰੀ ਸਰਹੱਦ ’ਤੇ ਪਾਕਿਸਤਾਨੀ ਡ੍ਰੋਨ

ਸੀਮਾ ਸੁਰੱਖਿਆ ਬਲ (BSF) ਨੇ ਸੋਮਵਾਰ ਦੀ ਰਾਤ ਨੂੰ ਜੰਮੂ ਇਲਾਕੇ ’ਚ ਕੌਮਾਂਤਰੀ ਸਰਹੱਦ ਉੱਤੇ ਪਾਕਿਸਤਾਨੀ ਡ੍ਰੋਨ ਨੂੰ ਹੇਠਾਂ ਸੁੱਟ ਲਿਆ। ਅਧਿਕਾਰੀਆਂ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡ੍ਰੋਨ ਇੱਥੇ ਅਰਨੀਆ ਖੇਤਰ ਵਿੱਚ ਸੀ।

 

 

ਬੀਐੱਸਐੱਫ਼ ਦੇ ਆਈਜੀ (ਜੰਮੂ ਫ਼ਰੰਟੀਅਰ) ਐੱਨਐੱਸ ਜਾਮਵਾਲ ਨੇ ਖ਼ਬਰ ਏਜੰਸੀ ਪੀਟੀਆਈ ਨੂੰ ਦੱਸਿਆ ਕਿ ਇਹ ਇੱਕ ਬਿਨਾ ਕੈਮਰੇ ਦਾ ਡ੍ਰੋਨ ਵਰਗੀ ਉੱਡਣ ਵਾਲੀ ਵਸਤੂ ਹੈ ਤੇ ਇਸ ਦੀ ਜਾਂਚ ਕੀਤੀ ਜਾ ਰਹੀ ਹੈ।

 

 

ਇੱਥੇ ਵਰਨਣਯੋਗ ਹੈ ਕਿ ਅਜਿਹਾ ਪਹਿਲੀ ਵਾਰ ਨਹੀਂ ਹੈ, ਜਦੋਂ ਕੌਮਾਂਤਰੀ ਸਰਹੱਦ ’ਤੇ ਪਾਕਿਸਤਾਨੀ ਡ੍ਰੋਨ ਨੂੰ ਸੁੱਟਿਆ ਗਿਆ ਹੋਵੇ ਜਾਂ ਵਿਖਾਈ ਦਿੱਤਾ ਹੋਵੇ। ਇਸ ਤੋਂ ਪਹਿਲਾਂ ਵੀ ਅਜਿਹੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ।

 

 

ਪਿਛਲੇ ਵਰ੍ਹੇ ਨਵੰਬਰ ਮਹੀਨੇ ਪੰਜਾਬ ਦੇ ਹੁਸੈਨੀਵਾਲਾ ਸੈਕਟਰ ’ਚ ਪਾਕਿਸਤਾਨੀ ਸਰਹੰਦ ਨੇੜੇ ਇੱਕ ਡ੍ਰੋਨ ਉੱਡਦਾ ਵੇਖਿਆ ਗਿਆ ਸੀ; ਜਿਸ ਤੋਂ ਬਾਅਦ ਫ਼ੌਜ ਹਰਕਤ ’ਚ ਆ ਗਈ ਸੀ।

 

 

ਉਸ ਘਟਨਾ ਤੋਂ ਪਹਿਲਾਂ ਹੀ ਫ਼ਿੌਜ ਨੇ  ਪਾਕਿਸਤਾਨ ਸਥਿਤ ਖ਼ਾਲਿਸਤਾਨੀ ਅੱਤਵਾਦੀ ਜੱਥੇਬੰਦੀ ਵੱਲੋਂ 8 ਡ੍ਰੋਨਜ਼ ਦੀ ਮਦਦ ਨਾਲ 90 ਕਿਲੋਗ੍ਰਾਮ ਹਥਿਆਰ ਸਰਹੱਦ ਪਾਰ ਭਾਵ ਭਾਰਤ ’ਚ ਭੇਜੇ ਗਏ ਹਨ। ਰਾਤੀਂ 10 ਵਜੇ ਤੋਂ 10:40 ਵਜੇ ਦੌਰਾਨ ਬੀਐੱਸਐੱਫ਼ ਦੀ 136ਵੀਂ ਬਟਾਲੀਅਨ ਨੇ ਹੁਸੈਨੀਵਾਲਾ ਸਾਂਝੀ ਚੈੱਕ ਪੋਸਟ ਕੋਲ 5 ਵਾਰ ਡ੍ਰੋਨ ਉੱਡਦੇ ਵੇਖੇ ਸਨ।

 

 

ਉਨ੍ਹਾਂ ਵਿੱਚੋਂ ਚਾਰ ਪਾਕਿਸਤਾਨੀ ਸਰਹੱਦ ਅੰਦਰ ਸਨ ਤੇ 1 ਵਾਰ ਭਾਰਤੀ ਸਰਹੱਦ ਅੰਦਰ ਵੇਖਿਆ ਗਿਆ। ਬਾਅਦ ’ਚ ਉਸ ਡ੍ਰੋਨ ਨੂੰ ਪਾਕਿਸਤਾਨ ਵੱਲ ਜਾਂਦਿਆਂ ਵੇਖਿਆ ਗਿਆ ਸੀ। ਪਰ ਬਾਅਦ ’ਚ ਉਸ ਦੀ ਲਾਈਟ ਤੇ ਆਵਾਜ਼ ਬੰਦ ਹੋ ਗਈ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:BSF caught Pakistani Drone on International Border in Jammu