ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਸ਼ਮੀਰ ’ਚ ਪਾਕਿ ਅੱਤਵਾਦੀਆਂ ਦੀ ਘੁਸਪੈਠ ਦਾ ਜਤਨ BSF ਨੇ ਕੀਤਾ ਨਾਕਾਮ

ਕਸ਼ਮੀਰ ’ਚ ਪਾਕਿ ਅੱਤਵਾਦੀਆਂ ਦੀ ਘੁਸਪੈਠ ਦਾ ਜਤਨ BSF ਨੇ ਕੀਤਾ ਨਾਕਾਮ

ਜੰਮੂ–ਕਸ਼ਮੀਰ ਦੇ ਸਾਂਬਾ ਸੈਕਟਰ ’ਚ ਬੀਐੱਸਐੱਫ਼ ਨੇ ਪਾਕਿਸਤਾਨ ਦੀ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਬੀਐੱਸਐਫ਼ ਦੇ ਸੂਤਰਾਂ ਨੇ ਖ਼ਬਰ ਏਜੰਸੀ ANI ਨੂੰ ਦੱਸਿਆ ਕਿ ਵੀਰਵਾਰ ਦੇਰ ਰਾਤੀਂ ਸਾਂਬਾ ਸੈਕਟਰ ਦੀ ਮੰਗਚੁਕ ਸਰਹੱਦੀ ਚੌਕੀ ’ਚ ਤਾਇਨਾਤ ਸੀਮਾ ਸੁਰੱਖਿਆ ਬਲ (BSF) ਵੱਲੋਂ ਭਾਰਤੀ ਖੇਤਰ ਵਿੱਚ ਘੁਸਣ ਵਾਲੇ ਪਾਕਿਸਤਾਨੀ ਘੁਸਪੈਠੀਆਂ ਨੂੰ ਮਾਰ ਮੁਕਾਇਆ।

 

 

ਬੀਐੱਸਐੱਫ਼ ਦੇ ਸੂਤਰਾਂ ਮੁਤਾਬਕ ਘੁਸਪੈਠ ਕਰਨ ਦੀ ਕੋਸ਼ਿਸ਼ ਕਰਨ ਵਾਲੇ ਘੁਸਪੈਠੀਆਂ ਦੀ ਸਹੀ ਗਿਣਤੀ ਦਾ ਹਾਲੇ ਪਤਾ ਨਹੀਂ ਚੱਲ ਸਕਿਆ। ਉੱਧਰ ਸਰਕਾਰ ਨੇ ਲੋਕ ਸਭਾ ’ਚ ਦੱਸਿਆ ਕਿ ਅਗਸਤ ਮਹੀਨੇ ਦੌਰਾਨ ਜੰਮੂ–ਕਸ਼ਮੀਰ ਦੇ ਵਿਸ਼ੇਸ਼ ਦਰਜੇ ਨਾਲ ਸਬੰਧਤ ਧਾਰਾ–370 ਖ਼ਤਮ ਕੀਤੇ ਜਾਣ ਤੋਂ ਬਾਅਦ ਕੰਟਰੋਲ ਰੇਖਾ ’ਤੇ ਸਰਹੱਦ ਪਾਰ ਤੋਂ ਘੁਸਪੈਠ ਦੇ 84 ਜਤਨ ਕੀਤੇ ਗਏ ਤੇ ਇਨ੍ਹਾਂ ਦੌਰਾਨ 59 ਅੱਤਵਾਦੀਆਂ ਦੇ ਭਾਰਤ ’ਚ ਘੁਸ ਆਉਣ ਦਾ ਖ਼ਦਸ਼ਾ ਹੈ।

 

 

ਹੇਠਲੇ ਸਦਨ ’ਚ ਸ਼੍ਰੀਧਰ ਕੋਟਾਗਿਰੀ ਵੱਲੋਂ ਪੁੱਛੇ ਪ੍ਰਸ਼ਨ ਦੇ ਲਿਖਤੀ ਜਵਾਬ ’ਚ ਗ੍ਰਹਿ ਰਾਜ ਮੰਤਰੀ ਸ੍ਰੀ ਜੀ. ਕਿਸ਼ਨ ਰੈੱਡੀ ਨੇ ਕਿਹਾ ਕਿ ਸਾਲ 1990 ਤੋਂ ਇੱਕ ਦਸੰਬਰ, 2019 ਤੱਕ ਸੁਰੱਖਿਆ ਬਲਾਂ ਨੇ 22,257 ਅੱਤਵਾਦੀਆਂ ਨੂੰ ਮਾਰ ਮੁਕਾਇਆ ਹੈ। ਉਨ੍ਹਾਂ ਦੱਸਿਆ ਕਿ ਸੁਰੱਖਿਆ ਬਲਾਂ ਦੀ ਪ੍ਰਭਾਵਸ਼ਾਲੀ ਚੌਕਸੀ ਕਾਰਨ ਸਾਲ 2005 ਤੋਂ ਲੈ ਕੇ 31 ਅਕਤੂਬਰ, 2019 ਤੱਕ ਸਰਹੱਦ ਪਾਰ ਤੋਂ ਘੁਸਪੈਠ ਦੇ ਜਤਨਾਂ ਦੌਰਾਨ 1,011 ਅੱਤਵਾਦੀ ਮਾਰੇ ਗਏ ਤੇ 42 ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਦੌਰਾਨ 2,253 ਅੱਤਵਾਦੀਆਂ ਨੂੰ ਵਾਪਸ ਭਜਾਇਆ ਗਿਆ।

 

 

ਗ੍ਰਹਿ ਰਾਜ ਮੰਤਰੀ ਨੇ ਕਿਹਾ ਕਿ ਜੰਮੂ–ਕਸ਼ਮੀਰ ’ਚ ਕੰਟਰੋਲ ਰੇਖਾ ’ਤੇ ਅੱਤਵਾਦੀਆਂ ਵੱਲੋਂ ਕੀਤੇ ਜਾਣ ਵਾਲੇ ਘੁਸਪੈਠ ਦੇ ਸਰਹੱਦ ਪਾਰ ਤੋਂ ਜਤਨ ਪ੍ਰਾਯੋਜਿਤ ਤੇ ਸਮਰਥਤ ਹਨ। ਅਗਸਤ 2019 ਤੋਂ ਬਾਅਦ ਕੰਟਰੋਲ ਰੇਖਾ ’ਤੇ ਸਰਹੱਦ ਪਾਰ ਤੋਂ ਘੁਸਪੈਠ ਦੇ 84 ਜਤਨ ਕੀਤੇ ਗਏ ਤੇ ਉਨ੍ਹਾਂ ਰਾਹੀਂ 59 ਅੱਤਵਾਦੀਆਂ ਦੇ ਘੁਸ ਆਉਣ ਦਾ ਖ਼ਦਸ਼ਾ ਹੈ।

 

 

ਉਨ੍ਹਾਂ ਕਿਹਾ ਕਿ ਘੁਸਪੈਠ ਦੇ ਅਜਿਹੇ ਜਤਨ ਜੰਮੂ–ਕਸ਼ਮੀਰ ਵਿੱਚ ਹਿੰਸਾ ਪੈਦਾ ਕਰਨ ਤੇ ਮੁੱਦੇ ਦਾ ਕੌਮਾਂਤਰੀਕਰਨ ਕਰਨ ਅਤੇ ਕਸ਼ਮੀਰ ਵਾਦੀ ’ਚ ਅੱਤਵਾਦ ਨੂੰ ਵਧਾਉਣ ਲਈ ਇੱਕ ਲੁਕਵੀਂ ਜੰਗ ਦੇ ਏਜੰਡੇ ਦਾ ਹਿੱਸਾ ਹੈ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:BSF foiled Pak Terrorists s infiltration bid in Kashmir