ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਜਸਥਾਨ ’ਚ BSF ਵੱਲੋਂ ਪਾਕਿਸਤਾਨੀ ਘੁਸਪੈਠ ਦੀ ਕੋਸ਼ਿਸ਼ ਨਾਕਾਮ

ਰਾਜਸਥਾਨ ’ਚ BSF ਵੱਲੋਂ ਪਾਕਿਸਤਾਨੀ ਘੁਸਪੈਠ ਦੀ ਕੋਸ਼ਿਸ਼ ਨਾਕਾਮ

ਰਾਜਸਥਾਨ ਨਾਲ ਲੱਗਦੀ ਭਾਰਤ–ਪਾਕਿਸਤਾਨ ਦੀ ਕੌਮਾਂਤਰੀ ਸਰਹੱਦ ਉੱਤੇ ਪਾਕਿਸਤਾਨੀ ਘੁਸਪੈਠੀਆਂ ਨੇ ਨਾਪਾਕ ਕਰਦਿਆਂ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ ਹੈ। ਸ੍ਰੀਗੰਗਾਨਗਰ ਜ਼ਿਲ੍ਹੇ ਘੜਸਾਨਾ ਥਾਣਾ ਇਲਾਕੇ ਦੀ ਕੌਮਾਂਤਰੀ ਸਰਹੱਦ ’ਤੇ ਬੁੱਧਵਾਰ ਦੀ ਰਾਤ ਨੂੰ ਪਾਕਿਸਤਾਨ ਵੱਲੋਂ ਘੁਸਪੈਠੀਆਂ ਨੇ ਕੌਮਾਂਤਰੀ ਥੰਮ੍ਹ ਨੂੰ ਉਲੰਘਦਿਆਂ ਤਾਰਬੰਦੀ ਨੂੰ ਵੀ ਪਾਰ ਕਰਨ ਦੀ ਕੋਸ਼ਿਸ਼ ਕੀਤੀ ਪਰ ਸੀਮਾ ਸੁਰੱਖਿਆ ਬਲ (BSF) ਦੀ ਚੌਕਸੀ ਕਾਰਨ ਘੁਸਪੈਠੀਏ ਵਾਪਸ ਨੱਸ ਗਏੇ।

 

 

ਘੜਸਾਨਾ ਥਾਣਾ ਇਲਾਕੇ ’ਚ BSF ਦੀ ਸਿਵਨੀ ਪੋਸਟ ਪਿਲਰ ਨੰਬਰ 376 ਕੋਲ ਪਾਕਿਸਤਾਨ ਵਾਲੇ ਪਾਸਿਓਂ ਘੁਸਪੈਠ ਦੀ ਕੋਸ਼ਿਸ਼ ਕੀਤੀ ਗਈ। ਇੱਥੇ ਤਾਰਬੰਦੀ ਕੋਲ ਤਿੰਨ ਤੋਂ ਚਾਰ ਵਿਅਕਤੀਆਂ ਦੇ ਪੈਰਾਂ ਦੇ ਨਿਸ਼ਾਨ ਮਿਲੇ ਹਨ। ਇਸ ਬਾਰੇ BSF ਕੰਪਨੀ ਕਮਾਂਡਰ ਨੇ ਘੜਸਾਨਾ ਥਾਣੇ ’ਚ ਰਿਪੋਰਟ ਵੀ ਦਰਜ ਕਰਵਾਈ ਹੈ।

 

 

ਘੁਸਪੈਠ ਦੀ ਇਸ ਕੋਸ਼ਿਸ਼ ਪਿੱਛੇ ਹਥਿਆਰਾਂ ਜਾਂ ਨਸ਼ੇ ਦੀ ਸਮੱਗਲਿੰਗ ਲਈ ਰੇਕੀ ਵਾਸਤੇ ਤਾਰਬੰਦੀ ਤੱਕ ਆਉਣ ਦਾ ਖ਼ਦਸ਼ਾ ਹੈ। ਵਧੀਕ ਪੁਲਿਸ ਸੁਪਰਇੰਟੈਂਡੈਂਟ ਅੰਮ੍ਰਿਤਲਾਲ ਜੀਨਗਰ ਨੇ ਦੱਸਿਆ ਕਿ BSF ਦੇ ਕੰਪਨੀ ਕਮਾਂਡਰ ਰਾਜੇਸ਼ ਸਿੰਘ ਨੇ ਘੜਸਾਨਾ ਥਾਣੇ ਵਿੱਚ ਰਿਪੋਰਟ ਦਿੱਤੀ ਹੈ ਕਿ ਬੁੱਧਵਾਰ 30 ਅਕਤੂਬਰ ਦੀ ਰਾਤ ਨੂੰ ਪਾਕਿਸਤਾਨ ਵੱਲੋਂ ਪਿਲਰ ਨੰਬਰ 376 ਕੋਲ ਸਿਵਨੀ ਚੌਕੀ ਉੱਤੇ ਜ਼ੀਰੋ ਲਾਈਨ ਪਾਰ ਕਰਦਿਆਂ ਤਿੰਨ–ਚਾਰ ਵਿਅਕਤੀਆਂ ਨੇ ਤਾਰਬੰਦੀ ਕੋਲ ਆ ਕੇ ਭਾਰਤੀ ਸਰਹੱਦ ਅੰਦਰ ਘੁਸਪੈਠ ਦੀ ਕੋਸ਼ਿਸ਼ ਕੀਤੀ।

 

 

ਸਵੇਰੇ ਜਦੋਂ BSF ਵੱਲੋਂ ਜ਼ੀਰੋ ਲਾਈਨ ਉੱਤੇ ਗਸ਼ਤ ਕੀਤੀ ਗਈ, ਤਾਂ ਉੱਥੇ ਜ਼ੀਰੋ ਲਾਈਨ ਤੋਂ ਤਾਰਬੰਦੀ ਤੱਕ ਰੇਤੇ ਵਿੱਚ ਤਿੰਨ ਤੋਂ ਚਾਰ ਵਿਅਕਤੀਆਂ ਦੇ ਪੈਰਾਂ ਦੇ ਨਿਸ਼ਾਨ ਮਿਲੇ। ਉਂਝ ਉੱਥੇ ਕੋਈ ਸ਼ੱਕੀ ਵਸਤੂ ਨਹੀਂ ਮਿਲੀ।

 

 

ਇਸ ਘਟਨਾ ਤੋਂ ਬਾਅਦ ਬੀਐੱਸਐੱਫ਼ ਨੇ ਸਮੁੱਚੇ ਇਲਾਕੇ ਵਿੱਚ ਚੌਕਸੀ ਬਹੁਤ ਜ਼ਿਆਦਾ ਵਧਾ ਦਿੱਤੀ ਹੈ। ਇਹ ਹਰਕਤ ਹੈਰੋਇਨ ਜਾਂ ਹਥਿਆਰਾਂ ਦੀ ਸਮੱਗਲਿੰਗ ਲਈ ਪਾਕਿਸਤਾਨੀਆਂ ਵੱਲੋਂ ਰੇਕੀ ਕਰਨ ਹਿਤ ਕੀਤੀ ਹੋ ਸਕਦੀ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:BSF foils Pakistani infiltration effort in Rajasthan