ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬੀਐਸਐਫ ਦੇ ਖਾਣੇ ‘ਤੇ ਸਵਾਲ ਚੁੱਕਣ ਵਾਲੇ ਜਵਾਨ ਬਹਾਦਰ ਦੇ ਬੇਟੇ ਵੱਲੋਂ ਆਤਮਹੱਤਿਆ

ਬੀਐਸਐਫ ਦੇ ਖਾਣੇ ‘ਤੇ ਸਵਾਲ ਚੁੱਕਣ ਵਾਲੇ ਜਵਾਨ ਬਹਾਦਰ ਦੇ ਬੇਟੇ ਵੱਲੋਂ ਆਤਮਹੱਤਿਆ

ਬੀਐਸਐਫ 'ਚ ਖਰਾਬ ਖਾਣੇ 'ਤੇ ਸਵਾਲ ਚੁੱਕਣ ਵਾਲੇ ਤੇਜ ਬਹਾਦੁਰ ਯਾਦਵ ਦੇ 22 ਸਾਲਾ ਨੌਜਵਾਨ ਪੁੱਤਰ ਰੋਹਿਤ ਨੇ ਬੀਤੀ ਰਾਤ ਨੂੰ ਆਤਮ ਹੱਤਿਆ ਕਰ ਲਈ।  ਹਰਿਆਣਾ ਦੇ ਰਿਵਾੜੀ 'ਚ ਆਪਣੀ ਰਿਹਾਇਸ਼ 'ਤੇ ਆਪਣੇ ਆਪ ਨੂੰ  ਗੋਲੀ ਮਾਰ ਲਈ।  ਘਟਨਾ ਸਮੇਂ ਘਰ 'ਚ ਕੋਈ ਨਹੀਂ ਸੀ।  ਪਿਤਾ ਤੇਜ ਬਹਾਦਰ ਇਸ ਸਮੇਂ ਪ੍ਰਯਾਗਰਾਜ 'ਚ ਚੱਲ ਰਹੇ ਕੁੰਭ ਮੇਲਾ 'ਤੇ ਗਏ ਹੋਏ ਹਨ ਅਤੇ ਮਾਤਾ ਸ਼ਰਮੀਲਾ ਦੇਵੀ ਆਪਣੇ ਦਫਤਰ ਗਈ ਹੋਈ ਸੀ।

 

 

ਰੋਹਿਤ ਯੂਨੀਵਰਸਿਟੀ 'ਚ ਬੀ ਏ ਭਾਗ ਪਹਿਲਾ ਦਾ ਵਿਦਿਆਰਥੀ ਸੀ ਅਤੇ ਦੋ ਦਿਨ ਪਹਿਲਾਂ ਹੀ ਆਪਣੇ ਘਰ ਆਇਆ ਸੀ।  ਵੀਰਵਾਰ ਸ਼ਾਮ ਨੂੰ ਜਦੋਂ ਰੋਹਿਤ ਦੀ ਮਾਂ ਸ਼ਰਮੀਲਾ ਆਪਣੇ ਘਰ ਆਈ ਤਾਂ ਅੰਦਰੋਂ ਕਮਰਾ ਬੰਦ ਸੀ, ਉਸ ਨੇ ਰੋਹਿਤ ਨੂੰ ਆਵਾਜ਼ ਦਿੱਤੀ ਤਾਂ ਕਮਰਾ ਨਾ ਖੋਲ੍ਹਿਆ। 

 

ਇਸ ਤੋਂ ਬਾਅਦ ਰੋਹਿਤ ਦੀ ਮਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ।  ਮੌਕੇ 'ਤੇ ਪਹੁੰਚੀ ਪੁਲੀਸ ਨੇ ਰੋਹਿਤ ਦੇ ਕਮਰੇ ਦਾ ਦਰਵਾਜ਼ਾ ਤੋੜਿਆ,  ਅੰਦਰ ਰੋਹਿਤ ਦੀ ਲਾਸ਼ ਪਈ ਸੀ ਤੇ ਹੱਥ 'ਚ ਰਿਵਾਲਵਰ ਸੀ।  ਸਿਰ 'ਚ ਗੋਲੀ ਲੱਗੀ ਹੋਈ ਸੀ।

 

ਪੁਲਿਸ ਨੇ ਰਿਵਾਲਵਰ ਨੂੰ ਬਰਾਮਦ ਕਰ ਲਿਆ ਅਤੇ ਲਾਸ਼ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤੀ। ਪੁਲਿਸ ਨੇ ਘਟਨਾ ਬਾਰੇ ਰੋਹਿਤ ਦੇ ਪਿਤਾ ਤੇਜ ਬਹਾਦੁਰ ਨੂੰ ਜਾਣਕਾਰੀ ਦਿੱਤੀ ਹੈ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:BSF jawan Tej Bahadur Yadav 22 year old son Rohit commit suicide