ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

‘ਜਬਰੀ’ VRS ਵਿਰੁੱਧ BSNL ਮੁਲਾਜ਼ਮ ਦੇਸ਼–ਪੱਧਰੀ ਭੁੱਖ–ਹੜਤਾਲ ’ਤੇ

‘ਜਬਰੀ’ VRS ਵਿਰੁੱਧ BSNL ਮੁਲਾਜ਼ਮ ਦੇਸ਼–ਪੱਧਰੀ ਭੁੱਖ–ਹੜਤਾਲ ’ਤੇ

ਸਰਕਾਰੀ ਟੈਲੀਕਾਮ ਕੰਪਨੀ ‘ਭਾਰਤ ਸੰਚਾਰ ਨਿਗਮ ਲਿਮਿਟੇਡ’ (BSNL) ਦੇ ਮੁਲਾਜ਼ਮ ਅੱਜ ਦੇਸ਼–ਪੱਧਰੀ ਭੁੱਖ ਹੜਤਾਲ ’ਤੇ ਹਨ। ਮੁਲਾਜ਼ਮ ਯੂਨੀਅਨਾਂ ਦਾ ਦੋਸ਼ ਹੈ ਕਿ ਕੰਪਨੀ ਪ੍ਰਬੰਧ ਮੁਲਾਜ਼ਮਾਂ ਨੂੰ ਸਵੈ–ਇੱਛੁਕ ਸੇਵਾ–ਮੁਕਤੀ (VRS) ਲੈਣ ਲਈ ਮਜਬੂਰ ਕਰ ਰਹੀ ਹੈ। ਇਸੇ ਲਈ ਮੁਲਾਜ਼ਮ ਹੜਤਾਲ ’ਤੇ ਹਨ।

 

 

ਇਸ ਸਬੰਧੀ ਐਤਵਾਰ ਨੂੰ ਆਲ ਇੰਡੀਆ ਯੂਨੀਅਨਜ਼ ਐਂਡ ਐਸੋਸੀਏਸ਼ਨਜ਼ ਆੱਫ਼ ਭਾਰਤ ਸੰਚਾਰ ਨਿਗਮ ਲਿਮਿਟੇਡ (AUAB) ਦੇ ਕਨਵੀਨਰ ਪੀ. ਅਭਿਮੰਨਯੂ ਨੇ ਦੋਸ਼ ਲਾਇਆ ਕਿ ਪ੍ਰਬੰਧਕ ਹੁਣ ਮੁਲਾਜ਼ਮਾਂ ਨੂੰ ਡਰਾ–ਧਮਕਾ ਰਹੇ ਹਨ। ਮੁਲਾਜ਼ਮਾਂ ਨੂੰ ਕਿਹਾ ਜਾ ਰਿਹਾ ਹੈ ਜੇ ਉਨ੍ਹਾਂ VRS ਨਾ ਲਈ, ਤਾਂ ਉਨ੍ਹਾਂ ਦੇ ਤਬਾਦਲੇ ਦੂਰ–ਦੁਰਾਡੇ ਕੀਤੇ ਜਾ ਸਕਦੇ ਹਨ।

 

 

ਸ੍ਰੀ ਅਭਿਮੰਨਯੂ ਨੇ ਇਹ ਵੀ ਦੋਸ਼ ਲਾਇਆ ਕਿ ਇੰਨਾ ਹੀ ਨਹੀਂ, ਮੁਲਾਜ਼ਮਾਂ ਨੂੰ ਇਹ ਆਖ ਕੇ ਵੀ ਡਰਾਇਆ ਜਾ ਰਿਹਾ ਹੈ ਕਿ ਜੇ ਉਨ੍ਹਾਂ VRS ਨਾ ਲਈ, ਤਾਂ ਉਨ੍ਹਾਂ ਦੀ ਸੇਵਾ–ਮੁਕਤੀ ਦੀ ਉਮਰ ਘਟਾ ਕੇ 58 ਸਾਲ ਕੀਤੀ ਜਾ ਸਕਦੀ ਹੈ।

 

 

ਇੱਥੇ ਵਰਨਣਯੋਗ ਹੈ ਕਿ AUAB ਮੁਤਾਬਕ ਕੰਪਨੀ ਦੇ ਅੱਧੇ ਤੋਂ ਵੱਧ ਮੁਲਾਜ਼ਮ ਉਸ ਨਾਲ ਜੁੜੇ ਹਨ। ਸ੍ਰੀ ਅਭਿਮੰਨਯੂ ਨੇ ਕਿਹਾ ਕਿ ਮੁਲਾਜ਼ਮ ਆਪਣੀ ਮਰਜ਼ੀ ਨਾਲ ਹੀ VRS ਯੋਜਨਾ ਲੈਣ। ਮੁਲਾਜ਼ਮਾਂ ਨੂੰ ਇਹ ਲੈਣ ਲਈ ਮਜਬੂਰ ਨਹੀਂ ਕੀਤਾ ਜਾਣਾ ਚਾਹੀਦਾ। ਪਰ ਇਹ ਯੋਜਨਾ ਮੁਲਾਜ਼ਮਾਂ ਲਈ ਫ਼ਾਇਦੇਮੰਦ ਨਹੀਂ ਹੈ।

 

 

BSNL ’ਚ 77 ਹਜ਼ਾਰ ਮੁਲਾਜ਼ਮਾਂ ਨੇ VRS ਲਈ ਅਰਜ਼ੀ ਦਿੱਤੀ ਹੈ। ਕੰਪਨੀ ਵਿੱਚ ਕੁੱਲ 1.50 ਲੱਖ ਮੁਲਾਜ਼ਮ ਨਿਯੁਕਤ ਹਨ। ਫ਼ਿਲਹਾਲ ਸਕੀਮ ਮੁਤਾਬਕ ਇਹ ਸਾਰੇ ਮੁਲਾਜ਼ਮ 31 ਜਨਵਰੀ, 2020 ਨੂੰ ਆਪੋ–ਆਪਣੇ ਅਹੁਦਿਆਂ ਤੋਂ ਸੇਵਾ–ਮੁਕਤ ਹੋ ਜਾਣਗੇ।

 

 

ਯੋਜਨਾ ਮੁਤਾਬਕ ਕੰਪਨੀ ਦੇ ਸਾਰੇ ਸਥਾਈ ਮੁਲਾਜ਼ਮ, ਜੋ ਕਿਸੇ ਹੋਰ ਸੰਸਥਾਨ ਜਾਂ ਫਿਰ ਵਿਭਾਗ ’ਚ ਡੈਪੂਟੇਸ਼ਨ ’ਤੇ ਹਨ ਅਤੇ 50 ਸਾਲਾਂ ਦੀ ਉਮਰ ਪਾਰ ਕਰ ਚੁੱਕੇ ਹਨ; ਉਹ VRS ਲਈ ਅਰਜ਼ੀ ਦੇ ਸਕਦੇ ਹਨ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:BSNL Employees on national level hunger strike against forcefully VRS