ਬੀਐਸਐਨਐਲ (BSNL) ਪ੍ਰੀਪੇਡ ਗਾਹਕਾਂ ਲਈ 'ਅਭੀਨੰਦਨ 151' ਨਾਮ ਦਾ ਪ੍ਰੀਪੇਡ ਰੀਚਾਰਜ ਪਲਾਨ ਲੈ ਕੇ ਆਇਆ ਹੈ। ਬੀਐਸਐਨਐਲ ਦਾ ਇਹ ਪਲਾਨ 24 ਦਿਨਾਂ ਲਈ ਹੈ ਅਤੇ ਇਸ ਪਲਾਨ ਵਿੱਚ ਗਾਹਕਾਂ ਨੂੰ ਅਣਲਿਮਟਿਡ ਕਾਲਿੰਗ ਮਿਲਦੀ ਹੈ। ਇਸ ਪਲਾਨ ਵਿੱਚ ਹਰ ਦਿਨ 1GB ਡੇਟਾ ਮਿਲੇਗਾ। ਹਾਲਾਂਕਿ, ਇਸ ਪਲਾਨ ਦੇ ਨਾਮ ਨੂੰ ਲੈ ਕੇ ਬੀਐਸਐਨਐਲ ਨੇ ਇਹ ਸਪੱਸ਼ਟ ਨਹੀਂ ਕੀਤਾ ਹੈ ਕਿ ਇਸ ਦਾ ਨਾਮ ਭਾਰਤੀ ਹਵਾਈ ਸੈਨਾ ਦੇ ਵਿੰਗ ਕਮਾਂਡਰ ਦੇ ਨਾਂ ਤੋਂ ਰੱਖਿਆ ਹੈ ਜਾਂ ਨਹੀਂ।
BSNL ਦਾ 'ਅਭੀਨੰਦਨ 151 ਪਲਾਨ'
ਬੀਐਸਐਨਐਨਐਲ ਦਾ ਇਹ ਪਲਾਨ 24 ਦਿਨਾਂ ਲਈ ਹੈ। ਇਸ ਪਲਾਨ ਦੇ ਫਾਇਦੇ ਗਾਹਕਾਂ ਨੂੰ 24 ਦਿਨਾਂ ਲਈ ਉਪਲੱਬਧ ਹੋਣਗੇ ਪਰ ਇਸ ਪਲਾਨ ਦੀ ਮਿਆਦ 180 ਦਿਨ ਦੀ ਹੋਵੇਗੀ। 151 ਰੁਪਏ ਦੇ ਪ੍ਰੀਪੇਡ ਪਲਾਨ ਵਿੱਚ ਅਣਲਿਮਟਿਡ ਲੋਕਲ, ਐਸਟੀਡੀ ਅਤੇ ਰੋਮਿੰਗ ਕਾਲਾਂ ਦੀ ਸਹੂਲਤ ਮਿਲੇਗੀ।
ਇਸ ਪਲਾਨ ਦੀ ਖ਼ਾਸ ਗੱਲ ਇਹ ਹੈ ਕਿ ਕਾਲਿੰਗ ਲਾਭ ਦਿੱਲੀ ਅਤੇ ਮੁੰਬਈ ਸਰਕਲ ਵਿੱਚ ਵੀ ਮਿਲੇਗਾ। ਇਸ ਤੋਂ ਇਲਾਵਾ 1 GB ਪ੍ਰਤੀ ਦਿਨ ਡਾਟਾ ਮਤਲਬ 24 ਦਿਨਾਂ ਵਿੱਚ 24 ਜੀ.ਬੀ. ਡਾਟਾ ਪ੍ਰਾਪਤ ਹੋਵੇਗਾ। ਇਸ ਤੋਂ ਇਲਾਵਾ 100 ਐਸਐਮਐਸ ਵੀ ਰੋਜ਼ਾਨਾ ਮਿਲਣਗੇ। ਇਸ ਦੀ ਡਿਟੇਲ ਬੀ.ਐਸ.ਐਨ.ਐਲ ਦੀ ਵੈਬਸਾਈਟ ਉੱਤੇ ਹੈ।
ਬੀਐਸਐਨਐਲ ਦਾ 666 ਰੁਪਏ ਦਾ ਪਲਾਨ
ਬੀਐਸਐਨਐਲ ਆਪਣੇ 666 ਰੁਪਏ ਵਾਲੇ ਸਿਕਸਰ ਪਲਾਨ ਵਿੱਚ ਗਾਹਕਾਂ ਨੂੰ 134 ਦਿਨਾਂ ਦੀ ਮਿਆਦ ਮਿਲੇਗੀ। ਗਾਹਕਾਂ ਨੂੰ ਹਰ ਰੋਜ਼ 3.7 GB ਡਾਟਾ ਮਿਲੇਗਾ ਅਤੇ ਅਣਲਿਮਟਿਡ ਕਾਲਿੰਗ, ਮੁਫ਼ਤ ਰੋਮਿੰਗ ਵੀ ਉਪਲੱਬਧ ਹੋਵੇਗੀ।