ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

'10 ਮਹੀਨੇ ਤੋਂ ਤਨਖਾਹ ਨਾ ਮਿਲਣ ਕਾਰਨ BSNL ਦੇ 12 ਮੁਲਾਜ਼ਮਾਂ ਨੇ ਕੀਤੀ ਖੁਦਕੁਸ਼ੀ'

ਜਨਤਕ ਦੂਰਸੰਚਾਰ ਕੰਪਨੀ ਬੀਐਸਐਨਐਲ 'ਚ ਲਗਭਗ 10 ਮਹੀਨੇ ਤੋਂ ਤਨਖਾਹ ਕਥਿਤ ਤੌਰ 'ਤੇ ਨਾ ਮਿਲਣ ਦਾ ਮੁੱਦਾ ਚੁੱਕਦਿਆਂ ਸ਼ੁੱਕਰਵਾਰ ਨੂੰ ਰਾਜ ਸਭਾ 'ਚ ਮਾਰਕਸਵਾਦੀ ਪਾਰਟੀ (ਮਾਕਪਾ) ਦੇ ਇਕ ਮੈਂਬਰ ਨੇ ਦਾਅਵਾ ਕੀਤਾ ਕਿ ਤਨਖਾਹ ਨਾ ਮਿਲਣ ਕਾਰਨ ਹੁਣ ਤਕ 12 ਮੁਲਾਜ਼ਮ ਖੁਦਕੁਸ਼ੀ ਕਰ ਚੁੱਕੇ ਹਨ। 
 

ਸਿਫਰ ਕਾਲ ਦੌਰਾਨ ਰਾਜ ਸਭਾ 'ਚ ਇਹ ਮੁੱਦਾ ਚੁੱਕਦਿਆਂ ਮਾਕਪਾ ਮੈਂਬਰ ਕੇ.ਕੇ. ਰਾਗੇਸ਼ ਨੇ ਕਿਹਾ, "ਹਾਲ ਹੀ 'ਚ ਕੇਰਲ ਵਿੱਚ ਬੀਐਸਐਨਐਲ ਦੇ ਇਕ ਮੁਲਾਜ਼ਮ ਨੇ ਖੁਦਕੁਸ਼ੀ ਕਰ ਲਈ। ਇਸ ਦਾ ਕਾਰਨ ਬੀਐਸਐਨਐਲ ਦੇ ਮੁਲਾਜ਼ਮਾਂ ਨੂੰ 10 ਮਹੀਨੇ ਤਾਂ ਤਨਖਾਹ ਨਾ ਮਿਲਣਾ ਹੈ।" ਰਾਗੇਸ਼ ਨੇ ਦਾਅਵਾ ਕੀਤਾ ਕਿ ਤਨਖਾਹ ਨਾ ਮਿਲ ਪਾਉਣ ਕਾਰਨ ਦੇਸ਼ ਭਰ 'ਚ ਬੀਐਸਐਨਐਲ ਦੇ 12 ਮੁਲਾਜ਼ਮ ਖੁਦਕੁਸ਼ੀ ਕਰ ਚੁੱਕੇ ਹਨ।
 

ਉਨ੍ਹਾਂ ਕਿਹਾ ਕਿ ਬੀਐਸਐਨਐਲ 'ਚ ਛਾਂਟੀ ਵੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਇਕ ਖਬਰ ਮੁਤਾਬਕ ਬੀਐਸਐਨਐਲ 'ਚ ਰੈਗੁਲਰ ਮੁਲਾਜ਼ਮਾਂ ਦੇ 80% ਅਹੁਦੇ ਅਤੇ ਠੇਕੇ 'ਤੇ ਕੰਮ ਕਰਨ ਵਾਲੇ ਮੁਲਾਜ਼ਮਾਂ ਦੇ 50% ਅਹੁਦੇ ਘਟਾਏ ਜਾਣ ਦੀ ਯੋਜਨਾ ਹੈ। ਰਾਗੇਸ਼ ਨੇ ਮੰਗੀ ਕੀਤੀ ਕਿ ਸਰਕਾਰ ਨੂੰ ਨਾ ਸਿਰਫ਼ ਬੀਐਸਐਨਐਲ ਦੀ ਆਰਥਿਕ ਹਾਲਤ 'ਤੇ ਸਗੋਂ ਇਨ੍ਹਾਂ ਮੁਲਾਜ਼ਮਾਂ ਦੇ ਭਵਿੱਖ 'ਤੇ ਵੀ ਧਿਆਨ ਦੇਣਾ ਚਾਹੀਦਾ ਹੈ। 
 

ਵਾਈ.ਐਸ.ਆਰ. ਕਾਂਗਰਸ ਪਾਰਟੀ ਦੇ ਵਿਜੇ ਸਾਈਂ ਰੈੱਡੀ ਨੇ ਆਂਧਰਾ ਪ੍ਰਦੇਸ਼ 'ਚ ਇਸ ਸਾਲ ਪਏ ਭਿਆਨਕ ਸੋਕੇ ਅਤੇ ਫਿਰ ਆਏ ਹੜ੍ਹ ਕਾਰਨ ਹੋਏ ਨੁਕਸਾਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਸਥਿਤੀ 'ਚ ਮਹਾਤਮਾ ਗਾਂਧੀ ਰਾਸ਼ਟਰੀ ਰੁਜ਼ਗਾਰ ਗਾਰੰਟੀ ਯੋਜਨਾ ਦੀ ਅਹਿਮ ਭੂਮਿਕਾ ਹੈ। ਉਨ੍ਹਾਂ ਕਿਹਾ ਕਿ ਪ੍ਰਭਾਵਿਤ ਇਲਾਕਿਆਂ 'ਚ ਮਨਰੇਗਾ ਤਹਿਤ ਲੋਕਾਂ ਨੂੰ ਰੁਜ਼ਗਾਰ ਉਪਲੱਬਧ ਕਰਵਾਇਆ ਜਾਣਾ ਚਾਹੀਦਾ ਹੈ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:BSNL workers committing suicide due to non-payment of wages KK Ragesh