ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭੀੜ ਹਿੰਸਾ ਨੂੰ ਰੋਕਣ 'ਚ ਸਰਕਾਰ ਅਸਫ਼ਲ: ਬਸਪਾ ਮੁਖੀ ਮਾਇਆਵਤੀ


ਬਹੁਜਨ ਸਮਾਜ ਪਾਰਟੀ  (BSP) ਦੀ ਮੁਖੀ ਮਾਇਆਵਤੀ (Mayawati) ਨੇ ਵੀਰਵਾਰ ਨੂੰ ਕਿਹਾ ਕਿ ਅਰਾਜਕਤਾ, ਹਿੰਸਾ ਅਤੇ ਤਣਾਅ ਫੈਲਾਉਣ ਦੀਆਂ ਵੱਧ ਰਹੀਆਂ ਘਟਨਾਵਾਂ ਅਤੇ ਭੀੜ ਵੱਲੋਂ ਕਤਲ ਆਦਿ ਦੀਆਂ ਵਧਦੀਆਂ ਘਟਨਾਵਾਂ ਨੂੰ ਰੋਕਣ ਵਿੱਚ ਸਰਕਾਰ ਦੀ ਅਸਫ਼ਲਤਾ ਨੇ ਦੇਸ਼ ਅਤੇ ਦੁਨੀਆਂ ਦਾ ਧਿਆਨ ਖਿਚਿਆ ਹੈ ਅਤੇ ਅਜਿਹੀ ਸਥਿਤੀ ਵਿੱਚ ਪਾਰਟੀ ਵਰਕਰਾਂ ਅਤੇ ਸਮਰੱਥਕਾਂ ਨੂੰ ਬਹੁਤ ਚੌਕਸ ਰਹਿਣ ਦੀ ਲੋੜ ਹੈ। ਮਾਇਆਵਤੀ ਨੇ ਇਥੇ ਸੂਬਾ ਇਕਾਈ ਦੀ ਮੀਟਿੰਗ ਵਿੱਚ ਪਾਰਟੀ ਦੀਆਂ ਗਤੀਵਿਧੀਆਂ ਦਾ ਜਾਇਜ਼ਾ ਲਿਆ।

 

ਬੈਠਕ ਤੋਂ ਬਾਅਦ ਜਾਰੀ ਕੀਤੇ ਗਏ ਇਕ ਬਿਆਨ ਅਨੁਸਾਰ ਦੇਸ਼ ਅਤੇ ਖ਼ਾਸਕਰ ਉੱਤਰ ਪ੍ਰਦੇਸ਼ ਦੇ ਰਾਜਨੀਤਿਕ ਮਾਹੌਲ ਅਤੇ ਉਦਾਸੀਨ ਸਰਕਾਰੀ ਗਤੀਵਿਧੀਆਂ ਦਾ ਨੋਟਿਸ ਲੈਂਦਿਆਂ ਮਾਇਆਵਤੀ ਨੇ ਕਿਹਾ ਕਿ ਕਾਨੂੰਨ ਨੂੰ ਹੱਥ ਵਿੱਚ ਲੈ ਕੇ ਅਰਾਜਕਤਾ, ਹਿੰਸਾ ਅਤੇ ਤਣਾਅ ਫੈਲਾਉਣ ਦੇ ਨਾਲ ਨਾਲ ਭੀੜ ਹਿੰਸਾ ਵਿੱਚ ਕਤਲ ਆਦਿ ਦੀ ਵਧਦੀਆਂ ਘਟਨਾਵਾਂ ਨੂੰ ਰੋਕਣ ਸਰਕਾਰ ਦੀ ਅਸਫ਼ਲਤਾ ਨੇ ਦੇਸ਼ ਅਤੇ ਦੁਨੀਆਂ ਦਾ ਧਿਆਨ ਆਪਣੇ ਵੱਲ ਖਿਚਿਆ ਹੈ।

 

ਅਜਿਹੀ ਸਥਿਤੀ ਵਿੱਚ ਬਸਪਾ ਵਰਕਰਾਂ ਅਤੇ ਸਮਰੱਥਕਾਂ ਨੂੰ ਬਹੁਤ ਸਾਵਧਾਨ ਰਹਿਣ ਦੀ ਲੋੜ ਹੈ। ਉਹ ਲੋਕ ਕੋਈ ਵੀ ਜਿਹਾ ਕੰਮ ਨਾ ਕਰਨ ਜਿਸ ਨਾਲ ਸਰਕਾਰ ਨੂੰ ਜਾਤੀਵਾਦੀ ਨਫ਼ਰਤ ਅਤੇ ਰਾਜਨੀਤਿਕ ਬਦਲਾਖ਼ੋਰੀ ਨਾਲ ਕੰਮ ਕਰਨ ਦਾ ਮੌਕਾ ਮਿਲੇ।

 

ਭਾਸ਼ਾ ਅਨੁਸਾਰ, ਉਨ੍ਹਾਂ ਕਿਹਾ ਕਿ ਖ਼ਾਸਕਰ ਮਾਬ ਲਿਚਿੰਗ, ਜਾਤੀਵਾਦੀ ਅੱਤਿਆਚਾਰ, ਜਿਨਸੀ ਸ਼ੋਸ਼ਣ ਅਤੇ ਅਸੁਰੱਖਿਆ ਦੀਆਂ ਵੱਧ ਰਹੀਆਂ ਘਟਨਾਵਾਂ ਨੇ ਸੂਬੇ, ਦੇਸ਼ ਅਤੇ ਸਮਾਜ ਨੂੰ ਬਹੁਤ ਚਿੰਤਤ ਅਤੇ ਪ੍ਰੇਸ਼ਾਨ ਕਰ ਰਖਿਆ ਹੈ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:bsp chief mayawati attacks government over mob lynching