ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਾਇਆਵਤੀ ਨੂੰ ਰਾਹਤ : ਸਮਾਰਕ ਘੁਟਾਲੇ ਦੀ ਨਹੀਂ ਹੋਵੇਗੀ ਸੀਬੀਆਈ ਜਾਂ ਐਸਆਈਟੀ ਜਾਂਚ

ਮਾਇਆਵਤੀ ਨੂੰ ਰਾਹਤ : ਸਮਾਰਕ ਘੁਟਾਲੇ ਦੀ ਨਹੀਂ ਹੋਵੇਗੀ ਸੀਬੀਆਈ ਜਾਂ ਐਸਆਈਟੀ ਜਾਂਚ

ਇਲਾਹਾਬਾਦ,ਏਜੰਸੀ
14 ਅਰਬ ਦੇ ਸਮਾਰਕ ਘੁਟਾਲੇ `ਚ ਬਸਪਾ ਸੁਪਰੀਮੋ ਮਾਇਆਵਤੀ ਨੂੰ ਅੱਜ ਵੱਡੀ ਰਾਹਤ ਮਿਲੀ ਹੈ। ਇਲਾਹਾਬਾਦ ਹਾਈਕੋਰਟ ਨੇ ਮਾਮਲੇ ਦੀ ਜਾਂਚ ਸੀਬੀਆਈ ਜਾਂ ਐਸਆਈਟੀ ਤੋਂ ਕਰਾਏ ਜਾਣ ਦੀ ਅਰਜੀ ਖਾਰਜ ਕਰ ਦਿੱਤੀ ਹੈ। ਅਦਾਲਤ ਨੇ ਜਾਚਿਕਾ `ਚ ਜਨਤਕ ਹਿੱਤ ਨਾ ਹੋਣ ਦਾ ਹਵਾਲਾ ਦਿੰਦੇ ਹੋਏ ਇਸ ਨੂੰ ਖਾਰਜ ਕਰ ਦਿੱਤਾ।


ਸੂਬਾ ਸਰਕਾਰ ਨੇ ਇਸ ਤਰ੍ਹਾਂ ਦੀ ਮੰਗ ਚੁੱਕਣ ਵਾਲੀ ਅਰਜੀ ਨੂੰ ਖਾਰਜ ਕੀਤੇ ਜਾਣ ਦੀ ਸਿਫਾਰਸ਼ ਕੀਤੀ ਸੀ। ਸਰਕਾਰ ਦੀ ਸਿਫਾਰਸ਼ `ਤੇ ਹੀ ਅਦਾਲਤ ਨੇ ਸੀਬੀਆਈ ਜਾਂ ਐਸਆਈਟੀ ਜਾਂਚ ਦਾ ਆਦੇਸ਼ ਦਿੱਤੇ ਜਾਣ ਦੀ ਮੰਗ ਨੂੰ ਲੈ ਕੇ ਦਾਖਲ ਕੀਤੀ ਗਈ ਅਰਜੀ ਖਾਰਜ ਕਰ ਦਿੱਤੀ।


ਸੂਬਾ ਸਰਕਾਰ ਨੇ ਅਦਾਲਤ ਨੂੰ ਇਹ ਭਰੋਸਾ ਦਿੱਤਾ ਕਿ ਸਮਾਰਕ ਘੁਟਾਲੇ ਦੀ ਵਿਜੀਲੈਂਸ ਜਾਂਚ ਤੇਜੀ ਨਾਲ ਚਲ ਰਹੀ ਹੈ ਅਤੇ ਛੇਤੀ ਹੀ ਇਸ ਨੂੰ ਪੂਰਾ ਵੀ ਕਰ ਲਿਆ ਜਾਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:bsp chief mayawati got big relief from allahabad high court in statue scam