ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੋਨੀਆ ਗਾਂਧੀ ਨੂੰ 'ਵਿਦੇਸ਼ੀ' ਕਹਿਣ ਵਾਲੇ ਪਾਰਟੀ ਲੀਡਰ ਨੂੰ ਮਾਇਆਵਤੀ ਨੇ ਪਦ ਤੋਂ ਹਟਾਇਆ

ਬਹੁਜਨ ਸਮਾਜ ਪਾਰਟੀ ਮੁਖੀ ਮਾਇਆਵਤੀ

ਬਹੁਜਨ ਸਮਾਜ ਪਾਰਟੀ ਮੁਖੀ ਮਾਇਆਵਤੀ ਨੇ ਮੰਗਲਵਾਰ ਨੂੰ ਪਾਰਟੀ ਦੇ ਕੌਮੀ ਕੋਆਰਡੀਨੇਟਰ ਜੈ ਪ੍ਰਕਾਸ਼ ਸਿੰਘ ਨੂੰ ਅਹੁਦੇ ਤੋਂ ਹਟਾ ਦਿੱਤਾ ਹੈ। ਜੈ ਪ੍ਰਕਾਸ਼ ਨੇ ਕੱਲ੍ਹ ਕਿਹਾ ਸੀ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਉਨ੍ਹਾਂ ਦੀ ਮਾਂ ਦੇ ਵਿਦੇਸ਼ੀ ਮੂਲ ਦੀ ਹੋਣ ਕਾਰਨ ਦੇਸ਼ ਦੇ ਪ੍ਰਧਾਨ ਮੰਤਰੀ ਨਹੀਂ ਬਣ ਸਕਦੇ।

 

ਇਹ ਫੈਸਲਾ ਇਸ ਲਈ ਵੀ ਅਹਿਮ ਹੈ ਕਿਉਂਕਿ ਵਿਰੋਧੀ ਪਾਰਟੀਆਂ ਬੀਜੇਪੀ ਦੇ ਖ਼ਿਲਾਫ਼ ਪੂਰੇ ਦੇਸ਼ ਚ ਇੱਕ-ਜੁੱਟ ਹੋਣ ਦੀ ਤਿਆਰੀ ਕਰ ਰਹੀਆਂ ਹਨ। ਏਜੰਸੀ ਏਐੱਨਆਈ ਨੂੰ ਮਾਇਆਵਤੀ ਨੇ ਕਿਹਾ ਕਿ "ਮੈਨੂੰ ਬਸਪਾ ਦੇ ਕੌਮੀ ਕੋਆਰਡੀਨੇਟਰ ਜੈ ਪ੍ਰਕਾਸ਼ ਸਿੰਘ ਦੇ ਬਿਆਨ ਬਾਰੇ ਪਤਾ ਲੱਗਾ, ਜਿਸ 'ਚ ਉਨ੍ਹਾਂ ਨੇ ਬਸਪਾ ਦੀ ਵਿਚਾਰਧਾਰਾ ਦੇ ਉਲਟ ਜਾ ਕੇ ਗੱਲ ਕੀਤੀ ਅਤੇ ਵਿਰੋਧੀ ਪਾਰਟੀ ਦੇ ਇੱਕ ਨੇਤਾ ਦੇ ਖਿਲਾਫ਼ ਨਿੱਜੀ ਟਿੱਪਣੀ ਵੀ ਕੀਤੀ। ਇਹ ਉਨ੍ਹਾਂ ਦਾ ਨਿੱਜੀ ਰਾਏ ਹੈ, ਇਸ ਲਈ ਉਨ੍ਹਾਂ ਨੂੰ ਤੁਰੰਤ ਪ੍ਰਭਾਵ ਨਾਲ ਪਦ ਤੋਂ ਹਟਾ ਦਿੱਤਾ ਗਿਆ ਹੈ।"

 

ਸੋਮਵਾਰ ਨੂੰ ਲੋਕਸਭਾ ਚੋਣਾਂ ਲਈ ਪਾਰਟੀ ਦੀ ਰਣਨੀਤੀ 'ਤੇ ਚਰਚਾ ਕਰਨ ਲਈ ਵਰਕਰਾਂ ਦੀ ਇੱਕ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਬਸਪਾ ਦੇ ਰਾਸ਼ਟਰੀ ਕੋਆਰਡੀਨੇਟਰ ਜੈ ਪ੍ਰਕਾਸ਼ ਸਿੰਘ ਨੇ ਕਿਹਾ ਸੀ ਕਿ  "ਇਹ ਸਮਾਂ ਹੈ ਕਿ ਮਾਇਆਵਤੀ ਦੇਸ਼ ਦੀ ਪ੍ਰਧਾਨ ਮੰਤਰੀ ਬਣੇ, ਰਾਹੁਲ ਗਾਂਧੀ ਇਸ ਲਈ ਵੀ ਪ੍ਰਧਾਨ ਮੰਤਰੀ ਨਹੀਂ ਬਣ ਸਕਦੇ ਕਿਉਂਕਿ ਉਹ ਪਿਓ ਨਾਲੋਂ ਜ਼ਿਆਦਾ ਆਪਣੀ ਮਾਂ ਵਰਗੇ ਦਿਖਦੇ ਹਨ ।"

 

ਜੈ ਪ੍ਰਕਾਸ਼ ਸਿੰਘ ਨੇ ਅੱਗੇ ਕਿਹਾ ਕਿ "ਕਰਨਾਟਕ 'ਚ ਐਚ ਡੀ ਕੁਮਾਰਸਵਾਮੀ ਨੂੰ ਮੁੱਖ ਮੰਤਰੀ  ਬਣਾਉਣ ਵਿਚ ਅਹਿਮ ਭੂਮਿਕਾ ਨਿਭਾਉਣ ਤੋਂ ਬਾਅਦ ਮਾਇਆਵਤੀ ਸ਼ਕਤੀਸ਼ਾਲੀ ਸਿਆਸਤਦਾਨ ਵਜੋਂ ਉਭਰ ਕੇ ਸਾਹਮਣੇ ਆਈ ਹੈ।ਉਹ ਸਿਰਫ 'ਦਬੰਗ' (ਨਿਡਰ) ਨੇਤਾ ਹੈ, ਜੋ ਚੋਣਾਂ ਦੌਰਾਨ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦੇ ਰੱਥ ਨੂੰ ਰੋਕ ਸਕਦੀ ਹੈ। ''

 

ਕਾਂਗਰਸ ਨੇ ਹਾਲਾਂਕਿ ਕੋਈ ਟਿੱਪਣੀ ਨਹੀਂ ਕੀਤੀ ਪਰ ਬੀਜੇਪੀ ਦੇ ਰਾਜਸਭਾ ਮੈਂਬਰ ਅਨਿਲ ਬਲੂਨੀ ਨੇ ਕਿਹਾ ਕਿ ਕੋਈ ਵੀ ਪ੍ਰਧਾਨ ਮੰਤਰੀ ਬਣਨ ਦਾ ਸੁਪਨਾ ਦੇਖ ਸਕਦਾ ਹੈ ਭਾਵੇਂ ਉਨ੍ਹਾਂ ਦੀ ਪਾਰਟੀ ਕੋਲ ਇੱਕ ਵੀ ਸੀਟ ਕਿਉਂ ਨਾ ਹੋਵੇ ਜਾਂ 44 ਸੀਟਾਂ ਹੀ ਕਿਉਂ ਨਾ ਹੋਣ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:bsp chief Mayawati removed party leader for calling Sonia Gandhi a foreigner