ਬਹੁਜਨ ਸਮਾਜ ਪਾਰਟੀ (ਬਸਪਾ) ਦੀ ਆਗੂ ਮਾਇਆਵਤੀ ਨੇ ਮੋਦੀ ਸਰਕਾਰ ਵੱਲੋਂ ਅਯੁੱਧਿਆ ਵਿਚ ਗੈਰ ਵਿਵਾਦਤ ਭੂਮੀ ਨੂੰ ਵਾਪਸ ਕਰਨ ਦੀ ਅਰਜੀ ਸੁਪਰੀਮ ਕੋਰਟ ਵਿਚ ਦਾਖਲ ਕਰਨ ਵਾਲੇ ਕਦਮ ਨੂੰ ਇਕ ‘ਚੁਣਾਵੀਂ ਹੱਥਕੰਡਾ’ ਦੱਸਿਆ ਹੈ। ਇਕ ਬਿਆਨ ਵਿਚ ਬਸਪਾ ਮੁੱਖੀ ਨੇ ਬੁੱਧਵਾਰ ਨੂੰ ਕਿਹਾ ਕਿ ਇਹ ਸੰਪਰਦਾਇਕ ਤਣਾਅ ਭੜਕਾਉਣ ਲਈ ਕੀਤਾ ਗਿਆ ਹੈ।
ਉਨ੍ਹਾਂ ਲੋਕਾਂ ਨੂੰ ਭਾਜਪਾ ਤੋਂ ਸਾਵਧਾਨ ਰਹਿਣ ਲਈ ਕਿਹਾ ਕਿਉਂਕਿ ਕੇਂਦਰ ਸਰਕਾਰ ਲੰਬਿਤ ਮਾਮਲੇ ਵਿਚ ਜਬਰਦਸਤੀ ਦਖਲਅੰਦਾਜੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਮਹਿਸੂਸ ਕਰਦੇ ਹੋਏ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਬਸਪਾ ਅਤੇ ਸਪਾ ਦੇ ਇਕੱਠੇ ਆਉਣ ਨਾਲ ਸੱਤਾਧਾਰੀ ਪਾਰਟੀ ਨੂੰ ਚੋਣਾਵੀਂ ਝਟਕਾ ਲੱਗੇਗਾ, ਇਸ ਲਈ ਭਾਜਪਾ ਇਹ ਕਦਮ ਚੁੱਕ ਰਹੀ ਹੈ।
HT Punjabi ਦੇ Facebook ਪੇਜ ਨੂੰ ਹੁਣੇ ਹੀ Like ਕਰੋ ਤੇ ਜੁੜੋ ਤਾਜ਼ੀਆਂ ਖ਼ਬਰਾਂ ਨਾਲ।
https://www.facebook.com/hindustantimespunjabi/
ਬਸਪਾ ਆਗੂ ਨੇ ਕਿਹਾ ਕਿ ਭਾਜਪਾ ਉਹ ਸਭ ਕੁਝ ਕਰ ਰਹੀ ਹੈ ਜੋ ਕਿ ਚੁਣੀ ਗਈ ਸਰਕਾਰ ਵੱਲੋਂ ਅਜਿਹੀ ਉਮੀਦ ਨਹੀਂ ਕੀਤੀ ਜਾ ਸਕਦੀ। ਇਹ ਦਾਅਵਾ ਕਰਦੇ ਹੋਏ ਲੋਕ ਭਾਜਪਾ ਦੇ ਫਰਜੀ ਵਾਦਿਆਂ ਤੋਂ ਉਪਰ ਉਠ ਗਏ ਹਨ, ਪਾਰਟੀ ਸੰਪਰਦਾਇਕ ਤਣਾਅ ਵਧਾਕੇ, ਸਮਾਜਿਕ ਢਾਂਚਾ ਵਿਗਾੜਕੇ ਆਉਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਚੋਣ ਵਿਚ ਬਣੇ ਰਹਿਣ ਦੀ ਕੋਸ਼ਿਸ਼ ਕਰ ਰਹੀ ਹੈ।
/