ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੀਏਏ ਦਾ ਸਮਰਥਨ ਕਰਨ 'ਤੇ ਬਸਪਾ ਮੁਖੀ ਮਾਇਆਵਤੀ ਨੇ ਵਿਧਾਇਕ ਨੂੰ ਕੀਤਾ ਮੁਅੱਤਲ

ਨਾਗਰਿਕਤਾ ਕਾਨੂੰਨ ਨੂੰ ਲੈ ਕੇ ਦੇਸ਼ ਭਰ 'ਚ ਜਿੱਥੇ ਬਹਿਸ ਅਤੇ ਹਿੰਸਾ ਦਾ ਦੌਰ ਚੱਲ ਰਿਹਾ ਹੈ, ਉੱਥੇ ਹੀ ਵਿਰੋਧੀ ਪਾਰਟੀਆਂ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ। ਕੁੱਝ ਲੋਕ ਜਿੱਥੇ ਇਸ ਦੇ ਵਿਰੋਧ 'ਚ ਆਪਣੀ ਆਵਾਜ਼ ਬੁਲੰਦ ਕਰ ਰਹੇ ਹਨ ਤਾਂ ਕੁੱਝ ਇਸ ਦੇ ਸਮਰਥਨ 'ਚ ਨਾਹਰੇ ਵੀ ਲਗਾ ਰਹੇ ਹਨ।
 

ਇਸ ਵਿਚਕਾਰ ਬਹੁਜਨ ਸਮਾਜ ਪਾਰਟੀ ਦੇ ਇਕ ਵਿਧਾਇਕ ਨੂੰ ਨਾਗਰਿਕਤਾ ਕਾਨੂੰਨ ਦਾ ਸਮਰਥਨ ਕਰਨਾ ਮਹਿੰਗਾ ਪੈ ਗਿਆ। ਮੱਧ ਪ੍ਰਦੇਸ਼ ਦੇ ਪਠਾਰਿਆ ਵਿਧਾਨ ਸਭਾ ਖੇਤਰ ਤੋਂ ਬਸਪਾ ਵਿਧਾਇਕਾ ਰਾਮਾਬਾਈ ਪਰਿਹਾਰ ਨੂੰ ਪਾਰਟੀ ਨੇ ਮੁਅੱਤਲ ਕਰ ਦਿੱਤਾ ਹੈ। 
 

ਬਸਪਾ ਸੁਪਰੀਮੋ ਮਾਇਆਵਤੀ ਨੇ ਟਵੀਟ ਕਰਕੇ ਕਿਹਾ, "ਪਠਾਰਿਆ ਤੋਂ ਬਸਪਾ ਵਿਧਾਇਕਾ ਰਾਮਾਬਾਈ ਪਰਿਹਾਰ ਨੂੰ ਨਾਗਰਿਕਤਾ ਕਾਨੂੰਨ ਦਾ ਸਮਰਥਨ ਕਰਨ ਕਰ ਕੇ ਪਾਰਟੀ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਉਨ੍ਹਾਂ ਨੂੰ ਪਾਰਟੀ ਦੇ ਕਿਸੇ ਵੀ ਪ੍ਰੋਗਰਾਮ 'ਚ ਸ਼ਾਮਿਲ ਹੋਣ 'ਤੇ ਰੋਕ ਲਗਾਈ ਗਈ ਹੈ।"
 

ਇਸ ਤੋਂ ਪਹਿਲਾਂ ਮਾਇਆਵਤੀ ਨੇ ਮੇਰਠ 'ਚ ਘੱਟਗਿਣਤੀਆਂ ਨੂੰ ਪਾਕਿਸਤਾਨ ਚਲੇ ਜਾਣ ਦੀ ਧਮਕੀ ਦੇ ਰਹੇ ਇੱਕ ਪੁਲਿਸ ਅਧਿਕਾਰੀ ਦੀ ਭਾਸ਼ਾ ਅਤੇ ਵਿਵਹਾਰ ਦੀ ਸਖਤ ਨਿਖੇਧੀ ਕਰਦਿਆਂ ਅਜਿਹੇ ਪੁਲਿਸ ਮੁਲਾਜ਼ਮਾਂ ਦੀ ਉੱਚ ਪੱਧਰੀ ਨਿਆਂਇਕ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। 
 

ਜ਼ਿਕਰਯੋਗ ਹੈ ਕਿ ਮੱਧ ਪ੍ਰਦੇਸ਼ 'ਚ ਕਮਲਨਾਥ ਨੂੰ ਸਰਕਾਰ ਬਚਾਉਣ ਲਈ ਬਸਪਾ ਵਿਧਾਇਕਾਂ ਦੇ ਸਮਰਥਨ ਦੀ ਲੋੜ ਹੈ। ਅਜਿਹੇ 'ਚ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਉਹ ਛੇਤੀ ਹੀ ਕਾਂਗਰਸ 'ਚ ਸ਼ਾਮਿਲ ਹੋ ਸਕਦੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:BSP Chief Mayawati suspended its own MLA for support on citizenship law