ਲਖਨਊ 'ਚ ਵਿਵੇਕ ਤਿਵਾੜੀ ਹੱਤਿਆ ਮਾਮਲੇ 'ਚ ਬਹੁਜਨ ਸਮਾਜ ਪਾਰਟੀ ਪ੍ਰਧਾਨ ਮਾਇਆਵਤੀ ਨੇ ਐਨਡੀਏ ਸਰਕਾਰ 'ਤੇ ਹਮਲਾ ਕੀਤਾ। ਮੀਡੀਆ ਨਾਲ ਗੱਲ ਕਰਦਿਆਂ ਮਾਇਆਵਤੀ ਨੇ ਕਿਹਾ ਕਿ ਜੇਕਰ ਮੈਂ ਮੁੱਖ ਮੰਤਰੀ ਹੁੰਦੀ ਤਾਂ ਤੇਜ਼ੀ ਨਾਲ ਕਾਰਵਾਈ ਕਰਦੀ। ਮਾਇਆਵਤੀ ਨੇ ਅੱਗੇ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਉੱਤਰ ਪ੍ਰਦੇਸ਼ ਵਿੱਚ ਕਾਨੂੰਨ ਵਿਵਸਥਾ ਪੂਰੀ ਤਰਾਂ ਤਬਾਹ ਹੋ ਗਈ ਹੈ।
ਬਸਪਾ ਪ੍ਰਧਾਨ ਨੇ ਕਿਹਾ, "ਜਦੋਂ ਮੈਂ ਮੁੱਖਮੰਤਰੀ ਹੁੰਦੀ ਤਾਂ ਮੈਂ ਪਹਿਲਾਂ ਇਸ ਘਟਨਾ ਵਿੱਚ ਕਾਂਸਟੇਬਲ ਦੇ ਖਿਲਾਫ ਕਾਰਵਾਈ ਕਰਦੀ ਤੇ ਫਿਰ ਪੀੜਤ ਦੇ ਪਰਿਵਾਰ ਨੂੰ ਮਿਲਦੀ।" ਉਸ ਤਰ੍ਹਾਂ ਬਿਲਕੁਲ ਨਹੀਂ ਕਰਦੀ ਜਿਵੇਂ ਮੁੱਖ ਮੰਤਰੀ ਯੋਗੀ ਨੇ ਕੀਤਾ ਹੈ।
ਐਪਲ ਦੇ ਸਟੋਰ ਮੈਨੇਜਰ ਵਿਵੇਕ ਤਿਵਾੜੀ ਦੀ ਮੌਤ ਤੋਂ ਬਾਅਦ ਮ੍ਰਿਤਕ ਦੀ ਪਤਨੀ ਕਲਪਨਾ ਤਿਵਾੜੀ ਨੇ ਮੁੱਖ ਮੰਤਰੀ ਯੋਗੀ ਨਾਲ ਸਰਕਾਰੀ ਰਿਹਾਇਸ਼ ਵਿੱਚ ਮੁਲਾਕਾਤ ਕੀਤੀ ਸੀ। ਉਪ ਮੁੱਖ ਮੰਤਰੀ ਦਿਨੇਸ਼ ਸ਼ਰਮਾ ਵੀ ਉੱਥੇ ਮੌਜੂਦ ਸਨ। ਮੁੱਖ ਮੰਤਰੀ ਨਾਲ ਮੁਲਾਕਾਤ ਤੋਂ ਬਾਅਦ ਕਲਪਨਾ ਨੇ ਕਿਹਾ ਕਿ ਮੇਰਾ ਰਾਜ ਸਰਕਾਰ ਵਿੱਚ ਪੂਰਾ ਵਿਸ਼ਵਾਸ ਹੈ. ਮੁੱਖ ਮੰਤਰੀ ਸਾਹਿਬ ਨੇ ਮੈਨੂੰ ਮਦਦ ਦਾ ਭਰੋਸਾ ਦਿੱਤਾ ਹੈ।
ਮੀਟਿੰਗ ਤੋਂ ਬਾਅਦ, ਕਲਪਨਾ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਬੱਚਿਆਂ ਦੀ ਸਿੱਖਿਆ ਲਈ 5 ਲੱਖ ਦੀ ਐਫ.ਡੀ. ਦਿੱਤੀ ਹੈ ਤੇ 25 ਲੱਖ ਦੀ ਫਿਕਸਡ ਡਿਪਾਜ਼ਿਟ ਦਾ ਭਰੋਸਾ ਦਿੱਤਾ ਹੈ।