ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਾਡੀ ਪਾਰਟੀ ’ਚ ਜੋ ਜ਼ਿਆਦਾ ਪੈਸੇ ਦਿੰਦਾ, ਟਿਕਟ ਉਸ ਨੂੰ ਮਿਲਦੀ ਹੈ : BSP ਵਿਧਾਇਕ

ਸਾਡੀ ਪਾਰਟੀ ’ਚ ਜੋ ਜ਼ਿਆਦਾ ਪੈਸੇ ਦਿੰਦਾ, ਟਿਕਟ ਉਸ ਨੂੰ ਮਿਲਦੀ ਹੈ : BSP ਵਿਧਾਇਕ

ਮਾਇਆਵਤੀ ਦੀ ਬਹੁਜਨ ਸਮਾਜ ਪਾਰਟੀ ਵਿਚ ਟਿਕਟਾਂ ਵੇਚਦ ਦਾ ਖੇਡ ਹੁੰਦਾ ਹੈ, ਅਜਿਹਾ ਦੋਸ਼ ਲਗਾਇਆ ਹੈ ਉਨ੍ਹਾਂ ਦੀ ਪਾਰਟੀ ਦੇ ਇਕ ਵਿਧਾਇਕ ਨੇ। ਬਹੁਜਨ ਸਮਾਜ ਪਾਰਟੀ ਦੇ ਵਿਧਾਇਕ ਰਾਜਿੰਦਰ ਨੇ ਵੀਰਵਾਰ ਨੂੰ ਪਾਰਟੀ ਵਿਚ ਟਿਕਟਾਂ ਵੇਚੇ ਜਾਣ ਦਾ ਦੋਸ਼ ਲਗਾਇਆ ਹੈ।

 

ਵਿਧਾਨ ਸਭਾ ਵਿਚ ਰਾਸ਼ਟਰ ਮੰਡਲ ਸੰਸਦੀ ਸੰਘ (ਰਾਜਸਥਾਨ ਸ਼ਾਖਾ) ਤੇ ਲੋਕਨੀਤੀ–ਸੀਐਸਡੀਐਸ ਦੀ ਗੋਸਟੀ ਦੌਰਾਨ ਵਿਧਾਇਕ ਨੇ ਟਿਕਟਾਂ ਦੇ ਵੇਚੇ ਜਾਣ ਦਾ ਖੁਲਾਸਾ ਕੀਤਾ।

 

ਸੋਗਟੀ ਦੇ ਤਕਨੀਕੀ ਸੈਸ਼ਨ ਦੌਰਾਨ ਪੈਨਲ ਦੇ ਇਕ ਮੈਂਬਰ ਪ੍ਰਸ਼ਨ ਕਰਦੇ ਹੋਏ ਬਸਪਾ ਵਿਧਾਇਕ ਰਾਜਿੰਦਰ ਨੇ ਕਿਹਾ ਕਿ ਸਾਡੀ ਪਾਰਟੀ ਵਿਚ ਟਿਕਟਾਂ ਦੇਣ ਦੇ ਬਦਲੇ ਪੈਸਾ ਲਿਆ ਜਾਂਦਾ ਹੈ ਅਤੇ ਜੇਕਰ ਕੋਈ ਜ਼ਿਆਦਾ ਪੈਸਾ ਦਿੰਦਾ ਹੈ ਤਾਂ ਟਿਕਟ ਉਸ ਨੂੰ ਦਿੱਤੀ ਜਾਂਦੀ ਹੈ ਅਤੇ ਜੇਕਰ ਕੋਈ ਤੀਜਾ ਵਿਅਕਤੀ ਹੋਰ ਜ਼ਿਆਦਾ ਪੈਸੇ ਦੇਣ ਦੀ ਪੇਸ਼ਕਸ਼ ਕਰਦਾ ਹੈ ਤਾਂ ਟਿਕਟ ਉਸ ਨੂੰ ਦੇ ਦਿੱਤੀ ਜਾਂਦੀ ਹੈ… ਕੀ ਇਸਦਾ ਕੋਈ ਹੱਲ ਹੈ।

 

ਬਸਪਾ ਵਿਧਾਇਕ ਦੇ ਬਿਆਨ ਉਤੇ ਪੈਨਲ ਨੇ ਕੋਈ ਉਤਰ ਨਾ ਦਿੱਤਾ, ਪ੍ਰੰਤੂ ਪੈਨਲ ਮੈਂਬਰ ਵਿਚ ਸ਼ਾਮਲ ਵਿਰੋਧੀ ਪਾਰਟੀ ਦੇ ਆਗੂ ਰਜਿੰਦਰ ਰਾਠੌਰ ਨੇ ਕਿਹਾ ਕਿ ਇਸਦਾ ਉਤਰ ਸਿੱਧਾ ਉਨ੍ਹਾਂ ਨੂੰ ਮਾਇਆਵਤੀ ਤੋਂ ਲੈਣਾ ਚਾਹੀਦਾ।

 

 

ਗੋਸਟੀ ਦਾ ਦੂਜਾ ਸੈਸ਼ਨ ‘ਭਾਰਤ ਵਿਚ ਸੰਸਦੀ ਲੋਕਤੰਤਰ ਦੀ ਬਦਲਦੀ ਦਲ ਪ੍ਰਣਾਲੀ ਅਤੇ ਸਮਕਾਲੀ ਚੁਣੌਤੀਆਂ’ ਵਿਸ਼ੇ ਉਤੇ ਸੀ। ਦੋ ਤਕਨੀਕੀ ਸੈਸ਼ਨ ਵਾਲੇ ਇਕ ਰੋਜ਼ਾ ਗੋਸਟੀ ਦਾ ਉਦਘਾਟਨ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਕੀਤਾ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:BSP MLA Rajendra Gudha Claims Mayawati BSP gives ticekts in election on the money basis