ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਸਪਾ ਗਠਜੋੜ ਲਈ ਸੀਟਾਂ ਦੀ ਭੀਖ ਨਹੀਂ ਮੰਗੇਗੀ : ਮਾਇਆਵਤੀ

ਬਸਪਾ ਗਠਜੋੜ ਲਈ ਸੀਟਾਂ ਦੀ ਭੀਖ ਨਹੀਂ ਮੰਗੇਗੀ : ਮਾਇਆਵਤੀ

ਬਸਪਾ ਪ੍ਰਧਾਨ ਮਾਇਆਵਤੀ ਨੇ ਕਿਹਾ ਕਿ ਚੋਣਾਵੀਂ ਗਠਜੋੜ ਲਈ ਉਨ੍ਹਾਂ ਦੀ ਪਾਰਟੀ ਨੇ ਸਨਮਾਨਜਨਕ ਸੀਟਾਂ ਮਿਲਣ ਦੀ ਸ਼ਰਤ ਰੱਖੀ ਹੈ। ਗਠਜੋੜ `ਚ ਬਸਪਾ ਸੀਟਾਂ ਲਈ ਭੀਖ ਨਹੀਂ ਮੰਗੇਗੀ। ਗਠਜੋੜ ਨਾ ਹੋਣ `ਤੇ ਇਕੱਲੇ ਆਪਣੇ ਬਲਬੂਤੇ ਚੋਣ ਲੜੇਗੀ।


ਮਾਇਆਵਤੀ ਨੇ ਮੰਗਲਵਾਰ ਨੂੰ ਦਿੱਲੀ `ਚ ਗੁਰਦੁਆਰਾ ਰਕਾਬਗੰਜ ਰੋਡ ਸਥਿਤ ਬਹੁਜਨ ਪ੍ਰੇਰਣਾ ਕੇਂਦਰ `ਚ ਬਸਪਾ ਸੰਸਥਾਪਕ ਕਾਂਸੀਰਾਮ ਨੂੰ ਉਨ੍ਹਾਂ ਦੀ ਬਰਸੀ ਮੌਕੇ ਸ਼ਰਧਾਂਜਲੀ ਦਿੱਤੀ ਗਈ। ਇਸ ਮੌਕੇ ਉਨ੍ਹਾਂ ਕਿਹਾ ਕਿ ਬਸਪਾ ਦਲਿਤਾਂ, ਆਦਿਵਾਸੀਆਂ, ਪਿਛੜੇ, ਮੁਸਲਿਮ ਅਤੇ ਹੋਰ ਧਾਰਮਿਕ ਘੱਟਗਿਣਤੀਆਂ ਨਾਲ ਹੀ ਉਚ ਜਾਤੀਆਂ, ਗਰੀਬਾਂ, ਮਜ਼ਦੂਰਾਂ, ਕਿਸਾਨਾਂ ਦੇ ਸਨਮਾਨ ਤੇ ਸਵੈਮਾਨ ਨਾਲ ਕਦੇ ਸਮਝੌਤਾ ਨਹੀਂ ਕਰ ਸਕਦੀ।


ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਭਾਜਪਾ ਸਰਕਾਰਾਂ ਚਾਹੇ ਜਿੰਨੇ ਮਰਜ਼ੀ ਤੰਗ ਕਿਉਂ ਨਾ ਝੱਲਣੀ ਪਵੇ। ਬਸਪਾ ਨਾ ਟੁੱਟੇਗੀ ਅਤੇ ਨਾ ਝੁੱਕੇਗੀ। ਮਾਇਆਵਤੀ ਨੇ ਕਿਹਾ ਕਿ ਬਸਪਾ ਹਰ ਸੱਤਾ ਅਤੇ ਸੜਯੰਤਰ ਦਾ ਸਾਹਮਣਾ ਕਰਦੇ ਹੋਏ ਸੱਤਾ ਦੀ ਮਾਸਟਰ ਚਾਬੀ ਪ੍ਰਾਪਤ ਕਰਕੇ ਆਪਣੇ ਟੀਚੇ ਨੂੰ ਪਾਉਣ ਦਾ ਯਤਨ ਕਰੇਗੀ। ਕਾਂਗਰਸ ਅਤੇ ਭਾਜਪਾ ਦੋਵੇਂ ਹੀ ਬਸਪਾ ਅਤੇ ਇਸਦੇ ਆਗੂਆਂ ਨੂੰ ਕਮਜ਼ੋਰ ਕਰਨ ਦਾ ਹਰ ਤਰ੍ਹਾਂ ਹੱਥਕੰਡੇ ਵਰਤਦੀਆਂ ਹਨ। ਚੋਣ ਦੇ ਸਮੇਂ ਇਨ੍ਹਾਂ ਦਾ ਇਹ ਯਤਨ ਤੇਜ਼ ਕਰ ਦਿੱਤੇ ਜਾਂਦੇ ਹਨ। ਇਸ ਲਈ ਸਾਵਧਾਨ ਰਹਿਣ ਦੀ ਜ਼ਰੂਰਤ ਹੈ।

 

ਭਾਜਪਾ ਦੀਆਂ ਸਰਕਾਰਾਂ `ਚ ਭੈਅ ਦਾ ਮਾਹੌਲ


ਮਾਇਆਵਤੀ ਨੇ ਕਿਹਾ ਕਿ ਬਸਪਾ ਕਦੇ ਨਹੀਂ ਚਾਹੁੰਦੀ ਕਿ ਕਿਸੇ ਵੀ ਕਾਨੂੰਨ ਦਾ ਸਰਕਾਰੀ ਮਸ਼ੀਨਰੀ ਦੇ ਹੱਥੋਂ ਦੁਰਵਰਤੋਂ ਹੋਵੇ, ਚਾਹੇ ਉਹ ਐਸਸੀ-ਐਸਟੀ ਕਾਨੂੰਨ ਹੀ ਕਿਉਂ ਨਾ ਹੋਵੇ। ਉਤਰ ਪ੍ਰਦੇਸ਼ ਦੀ ਸੱਤਾ `ਚ ਚਾਰ ਵਾਰ ਰਹਿੰਦੇ ਹੋਏ ਬਸਪਾ ਨੇ ਅਜਿਹਾ ਕਰਕੇ ਦਿਖਾਇਆ ਵੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਹਮੇਸ਼ਾ ਸਾਫ ਤੌਰ `ਤੇ ਮਜ਼ਲੂਮਾਂ ਨਾਲ ਖੜ੍ਹੀ ਦਿਖਾਈ ਦਿੰਦੀ ਸੀ, ਨਾ ਕਿ ਜਾਲਮਾਂ ਦੇ ਨਾਲ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:BSP will not beg for seats in coalition says Mayawati