ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਜਟ 2019–2020: 30 ਲੱਖ ਤੱਕ ਦੀ ਗ੍ਰੈਚਿਯੂਟੀ ਹੋਈ ਟੈਕਸ–ਮੁਕਤ

ਬਜਟ 2019–2020: 30 ਲੱਖ ਤੱਕ ਦੀ ਗ੍ਰੈਚਿਯੂਟੀ ’ਤੇ ਟੈਕਸ–ਛੋਟ

––ਗ਼ੈਰ–ਸੰਗਠਤ ਖੇਤਰ ਦੇ ਕਾਮਿਆਂ ਨੂੰ 60 ਸਾਲ ਦੀ ਉਮਰ ਪਿੱਛੋਂ ਮਿਲੇਗੀ 3,000 ਰੁਪਏ ਮਾਸਿਕ ਪੈਨਸ਼ਨ

 

ਕੇਂਦਰੀ ਵਿੱਤ ਮੰਤਰੀ ਪੀਯੂਸ਼ ਗੋਇਲ ਨੇ ‘ਪ੍ਰਧਾਨ ਮੰਤਰੀ ਸ਼੍ਰਮ ਯੋਗੀ ਮਨਧਨ’ (PMSYM) ਯੋਜਨਾ ਦਾ ਐਲਾਨ ਕੀਤਾ ਹੈ, ਜਿਸ ਰਾਹੀਂ ਗ਼ੈਰ–ਸੰਗਠਤ ਖੇਤਰ ਦੇ ਕਾਮਿਆਂ ਨੂੰ 60 ਸਾਲ ਦੀ ਉਮਰ ਹੋਣ ਤੋਂ ਬਾਅਦ 3,000 ਰੁਪਏ ਮਹੀਨਾ ਪੈਨਸ਼ਨ ਯਕੀਨੀ ਤੌਰ ’ਤੇ ਮਿਲੇਗੀ। ਇਸ ਯੋਜਨਾ ਅਧੀਨ ਕਾਮਿਆਂ ਅਤੇ ਸਰਕਾਰ ਤੋਂ 100–100 ਰੁਪਏ ਦਾ ਯੋਗਦਾਨ ਲਿਆ ਜਾਵੇਗਾ।

 

 

ਗ਼ੈਰ–ਸੰਗਠਤ ਕਾਮਿਆਂ ਲਈ ਪੈਨਸ਼ਨ ਯੋਜਨਾ ਤੋ਼ ਇਲਾਵਾ ਪੰਜ ਸਾਲਾਂ ਦੀ ਸੇਵਾ ਨਿਭਾ ਚੁੱਕੇ ਮੁਲਾਜ਼ਮਾਂ ਲਈ ਇਸ ਵੇਲੇ ਜਿਹੜੀ 20 ਲੱਖ ਰੁਪਏ ਦੀ ਗ੍ਰੈਚਿਯੂਟੀ ਤੱਕ ਟੈਕਸ ਉੱਤੇ ਛੋਟ ਹੈ ਅਤੇ ਹੁਣ ਇਹ ਛੋਟ ਵਧਾ ਕੇ 30 ਲੱਖ ਰੁਪਏ ਤੱਕ ਕਰ ਦਿੱਤੀ ਗਈ ਹੈ।

 

 

ਮੰਤਰੀ ਨੇ ਦੱਸਿਆ ਕਿ ਗ਼ੈਰ–ਸੰਗਠਤ ਖੇਤਰ ਦੇ ਕਾਮਿਆਂ ਨੂੰ 100 ਰੁਪਏ ਹਰ ਮਹੀਨੇ ਦੇਣੇ ਹੋਣਗੇ ਤੇ ਇੰਨੇ ਹੀ ਰੁਪਏ ਸਰਕਾਰ ਆਪਣੇ ਵੱਲੋਂ ਇਸ ਯੋਜਨਾ ਵਿੱਚ ਪਾਵੇਗੀ। ਇਸ ਯੋਜਨਾ ਦਾ ਲਾਭ ਅਗਲੇ ਪੰਜ ਵਰਿ੍ਹਆਂ ਦੌਰਾਨ 10 ਕਰੋੜ ਕਾਮਿਆਂ ਨੂੰ ਮਿਲਣ ਦੀ ਸੰਭਾਵਨਾ ਹੈ। ਅਰੰਭ ਵਿੱਚ ਸਰਕਾਰ ਆਪਣੀ ਤਰਫ਼ੋਂ ਇਸ ਯੋਜਨਾ ਵਿੱਚ ਆਪਣਾ 500 ਕਰੋੜ ਰੁਪਏ ਦਾ ਯੋਗਦਾਨ ਪਾਵੇਗੀ।

 

 

ਉਨ੍ਹਾਂ ਦੱਸਿਆ ਕਿ ਦੇਸ਼ ਵਿੱਚ 42 ਕਰੋੜ ਦੇ ਲਗਭਗ ਗ਼ੈਰ–ਜੱਥੇਬੰਦਕ ਕਾਮੇ ਹਨ, ਜੋ ਦੇਸ਼ ਦੀ ਰਾਸ਼ਟਰੀ ਅਰਥ–ਵਿਵਸਥਾ ਦੇ ਵਿਕਾਸ ਵਿੱਚ ਆਪਣਾ ਯੋਗਦਾਨ ਪਾਉਂਦੇ ਹਨ। ਇਹ ਯੋਜਨਾ 15,000 ਰੁਪਏ ਪ੍ਰਤੀ ਮਹੀਨਾ ਤੱਕ ਕਮਾਉਣ ਵਾਲੇ ਆਟੋ–ਰਿਕਸ਼ਾ ਡਰਾਇਵਰ ਜਿਹੇ ਗ਼ੈਰ–ਸੰਗਠਤ ਖੇਤਰ ਦੇ ਸਾਰੇ ਕਾਮਿਆਂ ਨੂੰ ਕਵਰ ਕਰੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Budget 2019 2020 Gratuity Tax free upto 30 Lakh