ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Budget 2019: ਕਿਸੇ ਵਰਗ ਨੂੰ ਸਹੀ ਰਾਹਤ ਨਹੀਂ, ਟੈਕਸ ਦਾ ਬੋਝ ਵਧਾਇਆ: ਚਿਦੰਬਰਮ

Budget 2019: ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਕੇਂਦਰੀ ਵਿੱਤ ਮੰਤਰੀ ਪੀ ਚਿਦੰਬਰਮ ਨੇ ਸ਼ੁੱਕਰਵਾਰ ਨੂੰ ਦਾਅਵਾ ਕੀਤਾ ਕਿ ਨਵੀਂ ਮੋਦੀ ਸਰਕਾਰ ਦੇ ਪਹਿਲੇ ਆਮ ਬਜਟ ਤੋਂ ਸਮਾਜ ਦੇ ਕਿਸੇ ਵੀ ਵਰਗ ਨੂੰ ਜਾਇਜ਼ ਰਾਹਤ ਨਹੀਂ ਮਿਲੀ ਹੈ ਅਤੇ ਨਾਲ ਹੀ ਟੈਕਸ ਦਾ ਬੋਝ ਵੀ ਵਧਾ ਦਿੱਤਾ ਗਿਆ।

 

ਉਨ੍ਹਾਂ ਕਿਹਾ ਕਿ ਕੀ ਕਦੇ ਕੋਈ ਅਜਿਹਾ ਬਜਟ ਆਇਆ ਹੈ ਕਿ ਜਿਸ ਚ ਕੁੱਲ ਮਾਲੀਆ, ਕੁੱਲ ਖ਼ਰਚ, ਵਿੱਤੀ ਘਾਟੇ, ਮਾਲੀਆ ਘਾਟੇ ਅਤੇ ਵਿੱਤੀ ਰਿਆਇਤਾਂ ਦਾ ਜ਼ਿਕਰ ਨਹੀਂ ਹੈ? ਅਸੀਂ ਹੁਣ ਤਕ ਚਲੀ ਆ ਰਹੀ ਰਵਾਇਤਾਂ ਨਾਲ ਇਸ ਸਰਕਾਰ ਦੇ ਵੱਖ ਜਾਣ ਨਾਲ ਹੈਰਾਨ ਹਾਂ।

 

ਚਿਤੰਬਰਮ ਨੇ ਅੱਗੇ ਕਿਹਾ, ਆਮ ਨਾਗਰਿਕਾਂ ਜਾਂ ਜਾਣਕਾਰ ਅਰਥਸ਼ਾਸਤਰੀਆਂ ਦੀ ਆਵਾਜ਼ ਨੂੰ ਸੁਣੇ ਬਿਨਾਂ ਇਹ ਬਜਟ ਤਿਆਰ ਕੀਤਾ ਗਿਆ। ਇਹ ਬਜਟ ਆਰਥਕ ਸਮੀਖਿਆ ਨਾਲ ਪੈਦਾ ਹੋਈ ਮਾਮੂਲੀ ਉਮੀਦਾਂ ਮੁਤਾਬਕ ਨਹੀਂ ਹਨ।

 

ਚਿੰਤਬਰਮ ਨੇ ਦਾਅਵਾ ਕੀਤਾ, ਵਿੱਤ ਮੰਤਰੀ ਨੇ ਕਿਸੇ ਵੀ ਵਰਗ ਨੂੰ ਜਾਇਜ਼ ਰਾਹਤ ਨਹੀਂ ਪਹੁੰਚਾਈ ਹੈ। ਇਸ ਦੇ ਉਲਟ ਉਨ੍ਹਾਂ ਨੇ ਕਈ ਵਸਤੂਆਂ ਅਤੇ ਪੈਟਰੋਲ-ਡੀਜ਼ਲ ’ਤੇ ਟੈਕਸ ਦਾ ਬੋਝ ਵਧਾ ਦਿੱਤਾ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:budget 2019 congress leader p chidambaram comment on budget 2019