ਭਾਜਪਾ ਮੁਖੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੰਸਦ ਚ ਸ਼ੁੱਕਰਵਾਰ ਨੂੰ ਪੇਸ਼ ਹੋਏ ਆਮ ਬਜਟ ਨੂੰ ਨਵੇਂ ਭਾਰਤ ਨੂੰ ਪੂਰਾ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੋਚ ਨੂੰ ਪ੍ਰਗਟਾਊਣ ਵਾਲਾ ਬਜਟ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਕਿਸਾਨਾਂ ਨੂੰ ਮੁਕੰਮਲ ਅਤੇ ਗ਼ਰੀਬਾਂ ਨੂੰ ਸਤਿਕਾਰ ਭਰਿਆ ਜੀਵਨ ਜਿਊਣ ਚ ਮਦਦਗਾਰ ਹੋਵੇਗਾ।
ਗ੍ਰਹਿ ਮੰਤਰੀ ਨੇ ਕਿਹਾ, ਬਜਟ ਚ ਮੱਧਮ ਵਰਗ ਨੂੰ ਉਨ੍ਹਾਂ ਦੇ ਸਖਤ ਮਿਹਨਤ ਦਾ ਫਲ ਅਤੇ ਭਾਰਤੀ ਮਿਹਨਤੀਆਂ ਨੂੰ ਮਜ਼ਬੂਤੀ ਮਿਲੇਗੀ। ਇਹ ਸਹੀ ਅਰਥਾਂ ਚ ਉਮੀਦ ਅਤੇ ਮਜ਼ਬੂਤੀ ਦੇਣ ਵਾਲਾ ਬਜਟ ਹੈ। ਇਹ ਬਜਟ ਦੇਸ਼ ਦੀ ਤਰੱਕੀ ਦੇ ਨਾਲ ਹੀ ਕਿਸਾਨਾਂ, ਨੌਜਵਾਨਾਂ, ਔਰਤਾਂ ਅਤੇ ਗ਼ਰੀਬਾਂ ਦੀਆਂ ਉਮੀਦਾਂ ਨੂੰ ਪੂਰਾ ਕਰਨ ਵਾਲਾ ਹੈ।
ਉਨ੍ਹਾਂ ਕਿਹਾ ਕਿ ਨਵੇਂ ਭਾਰਤ ਦਾ ਬਜਟ ਪਿਛਲੇ 5 ਸਾਲਾਂ ਚ ਅਰਥਵਿਵਸਥਾ, ਘਰ, ਬੁਨਿਆਦੀ ਢਾਂਚਾ ਅਤੇ ਸਮਾਜਿਕ ਖੇਤਰ ਨਾਲ ਜੁੜੇ ਫੁਟਕਲ ਖੇਤਰਾਂ ਚ ਪਹਿਲਾਂ ਤੋਂ ਨਿਰਧਾਰਤ ਕਾਰਜਾਂ ’ਤੇ ਜ਼ੋਰ ਦਿੰਦਾ ਹੈ। ਇਸ ਬਜਟ ਨਾਲ ਉਮੀਦ ਕੀਤੀ ਜਾ ਸਕਦੀ ਹੈ ਕਿ ਭਵਿੱਖ ਚ ਭਾਰਤ 5000 ਅਰਬ ਡਾਲਰ ਦੀ ਅਰਥਵਿਵਸਥਾ ਬਣ ਸਕਦਾ ਹੈ। ਇਸ ਬਜਟ ਚ ਸਵੱਛ ਊਰਜਾ ਅਤੇ ਕੈਸ਼ਲੈਸ ਲੈਣਦੇਣ ’ਤੇ ਖਾਸ ਜ਼ੋਰ ਦਿੱਤਾ ਗਿਆ ਹੈ ਜਿਹੜਾ ਸਹੀ ਦਿਸ਼ਾ ਚ ਚੁੱਕਿਆ ਗਿਆ ਕਦਮ ਹੈ।
.