ਸੰਸਦ ਚ ਸ਼ੁੱਕਰਵਾਰ ਨੂੰ ਵਿੱਤ ਸਾਲ 2019-20 ਲਈ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਜਟ ਪੇਸ਼ ਕੀਤਾ। ਬਜਟ ਚ ਚਾਰ ਨਵੇਂ ਸਫਾਰਤਖਾਨੇ ਸਥਾਪਤ ਕਰਨ ਦਾ ਵੀ ਐਲਾਨ ਕੀਤਾ ਗਿਆ ਹੈ। ਸੀਤਾਰਮਨ ਨੇ ਕਿਹਾ ਕਿ ਇਸ ਨਾਲ ਵਿਦੇਸ਼ਾਂ ਚ ਭਾਰਤ ਦੀ ਪਹੁੰਚ ਵਧੇਗੀ ਜਿਸ ਨਾਲ ਆਲਮੀ ਭਾਈਚਾਰੇ ਚ ਭਾਰਤ ਦੇ ਵੱਧਦੇ ਪ੍ਰਭਾਵ ਅਤੇ ਅਗਵਾਈ ਨੂੰ ਮਜਬੂਤੀ ਦੇਣ ਲਈ ਸਰਕਾਰ ਨੇ ਉਨ੍ਹਾਂ ਦੇਸ਼ਾਂ ਚ ਸ਼ਫਾਰਤਖਾਨੇ ਅਤੇ ਹਾਈ ਕਮਿਸ਼ਨਰ ਦਫ਼ਤਰ ਸਥਾਪਤ ਕਰਨ ਦਾ ਫੈਸਲਾ ਕੀਤਾ ਹੈ।
ਵਿੱਤ ਮੰਤਰੀ ਨੇ ਅੱਗੇ ਕਿਹਾ ਕਿ ਵਿੱਤ ਸਾਲ 2019-20 ਦੌਰਾਨ ਸਰਕਾਰ ਚਾਰ ਨਵੇਂ ਸਫਾਰਤਖਾਨੇ ਉਸਾਰੇਗਾ। ਇਸ ਨਾਲ ਭਾਰਤ ਦੀ ਉਨ੍ਹਾਂ ਦੇਸ਼ਾਂ ਚ ਹਾਜ਼ਰੀ ਵਧੇਗੀ ਜਿਥੇ ਹਾਲੇ ਤਕ ਅਸੀਂ ਆਪਣਾ ਮਿਸ਼ਨ ਸਥਾਪਤ ਨਹੀਂ ਕੀਤਾ ਹੈ। ਭਾਰਤ ਸਰਕਾਰ ਨੇ ਮਾਰਚ 2018 ਚ ਅਫਰੀਕਾ ਚ 18 ਨਵੇਂ ਭਾਰਤੀ ਕੂਟਨੀਤਕ ਮਿਸ਼ਨ ਸਥਾਪਤ ਕਰਨ ਦੀ ਮਨਜ਼ੂਰੀ ਦਿੱਤੀ ਸੀ।
ਵਿੱਤ ਸਾਲ 2018-19 ਦੌਰਾਨ ਰੰਵਾਡਾ, ਦਿਤਿਬਾਉਤੀ, ਇਕਵੈਟੈਰਿਅਲ ਗਵੀਨਿਆ, ਗਵੀਨਿਆ ਗਣਰਾਜ ਅਤੇ ਬਰਕੀਨਾ ਫਾਸੋ ਚ 5 ਸਫਾਰਤਖਾਨੇ ਖੋਲ੍ਹੇ ਜਾ ਚੁੱਕੇ ਹਨ। ਇਸ ਦੇ ਨਾਲ ਹੀ ਵਿੱਤ ਮੰਤਰੀ ਨੇ ਕਿਹਾ ਕਿ ਸਰਕਾਰ ਉਨ੍ਹਾਂ ਪ੍ਰਵਾਸੀ ਭਾਰਤੀਆਂ ਨੂੰ ਆਧਾਰ ਕਾਰਡ ਜਾਰੀ ਕਰਨ ’ਤੇ ਵਿਚਾਰ ਕਰੇਗੀ ਜਿਨ੍ਹਾਂ ਕੋਲ ਭਾਰਤੀ ਪਾਸਪੋਰਟ ਹੈ।
.