ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Budget 2019 : ਰੇਲਵੇ ਬੁਨਿਆਦੀ ਢਾਂਚੇ ਲਈ 50 ਲੱਖ ਕਰੋੜ ਰੁਪਏ ਨਿਵੇਸ਼ ਦੀ ਲੋੜ

Budget 2019 : ਰੇਲਵੇ ਬੁਨਿਆਦੀ ਢਾਂਚੇ ਲਈ 50 ਲੱਖ ਕਰੋੜ ਰੁਪਏ ਨਿਵੇਸ਼ ਦੀ ਲੋੜ

Budget Session 2019: ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਸ਼ੁੱਕਰਵਾਰ ਨੁੰ ਕਿਹਾ ਕਿ ਸਾਲ 2030 ਤੱਕ ਰੇਲਵੇ ਬੁਨਿਆਦੀ ਢਾਂਚੇ ਨੂੰ 50 ਲੱਖ ਕਰੋੜ ਰੁਪਏ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਤੀਵਰ ਵਿਕਾਸ ਤੇ ਯਾਤਰੀ ਮਾਲ ਢੁਆਈ ਸੇਵਾ ਲਈ ‘ਪੀਪੀਪੀ ਮਾਡਲ ਦੀ ਸਹੀ ਵਰਤੋਂ ਕੀਤੀ ਜਾਵੇਗੀ।

 

ਸੀਤਾਰਮਣ ਨੇ ਲੋਕ ਸਭਾ ਵਿੱਤ ਸਾਲ 2019–20 ਦਾ ਆਮ ਬਜਟ ਪੇਸ਼ ਕਰਦੇ ਹੋਏ ਕਿਹਾ ਕਿ ਦੇਸ਼ ਵਿਚ 657 ਕਿਲੋਮੀਟਰ ਮੈਟਰੋ ਰੇਲ ਨੈਟਵਰਕ ਪਰਿਚਾਲਨ ਵਿਚ ਆ ਗਿਆ ਹੈ।

 

ਉਨ੍ਹਾਂ ਕਿਹਾ ਕਿ ਰੇਲਵੇ ਢਾਂਚਾਗਤ ਸਹੂਲਤ ਲਈ 2018 ਤੋਂ 2030 ਦੌਰਾਨ 50 ਲੱਖ ਕਰੋੜ ਰੁਪਏ ਨਿਵੇਸ਼ ਦੀ ਲੋੜ, ਤੇਜ਼ੀ ਨਾਲ ਵਿਕਾਸ ਅਤੇ ਰੇਲਵੇ ਵਿਚ ਯਾਤਰੀ ਅਤੇ ਮਾਲ ਢੁਆਈ ਸੇਵਾਵਾਂ ਦੇ ਵਿਸਥਾਰ ਲਈ ਜਨਤਕ–ਨਿੱਜੀ ਹਿੱਸੇਦਾਰੀ (ਪੀਪੀਪੀ ਮਾਡਲ) ਦੀ ਵਰਤੋਂ ਕੀਤੀ ਜਾਵੇਗੀ।

 

ਵਿੱਤ ਮੰਤਰੀ ਨੇ ਇਹ ਵੀ ਕਿਹਾ ਕਿ ਸਰਕਾਰ ਮਾਲ ਵਾਹਨ ਲਈ ਨਦੀ ਮਾਰਗ ਦੀ ਵਰਤੋਂ ਕਰਨ ਦੀ ਪਰਿਕਲਪਨਾ ਵੀ ਕਰ ਰਹੀ ਹੈ ਤਾਂ ਕਿ ਸੜਕ ਤੇ ਰੇਲ ਮਾਰਗ ਉਤੇ ਭੀੜਭਾੜ ਕਾਰਨ ਰੁਕਾਵਟਾਂ ਘੱਟ ਹੋ ਸਕਣ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:budget 2019 know everything about union budget 2019