ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Budget 2019 : 1,2,5,10 ਅਤੇ 20 ਰੁਪਏ ਦੇ ਆਉਣਗੇ ਨਵੇਂ ਸਿੱਕੇ

Budget 2019 : 1,2,5,10 ਅਤੇ 20 ਰੁਪਏ ਦੇ ਆਉਣਗੇ ਨਵੇਂ ਸਿੱਕੇ

ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਵਿੱਤ ਸਾਲ 2019–20 ਦਾ ਆਮ ਬਜਟ ਸ਼ੁੱਕਰਵਾਰ ਨੂੰ ਲੋਕ ਸਭਾ ਵਿਚ ਪੇਸ਼ ਕਰਦੇ ਹੋਏ ਕਿਹਾ ਕਿ 1,2,5,10 ਅਤੇ 20 ਰੁਪਏ ਦੇ ਨਵੇਂ ਸਿੱਕੇ ਆਉਣਗੇ। ਉਨ੍ਹਾਂ ਕਿਹਾ ਕਿ ਸਿੱਕਿਆਂ ਦੀ ਨਵੀਂ ਸੀਰੀਜ਼ ਛੇਤੀ ਲਾਂਚ ਹੋਵੇਗੀ।

 

ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਬਜਟ ਪੇਸ਼ ਕਰਦੇ ਹੋਏ ਕਿਹਾ ਕਿ ਭਾਰਤ ਦੀ ਜਨਤਾ ਨੇ ਜਨਾਦੇਸ਼ ਰਾਹੀ਼ ਸਾਡੇ ਦੇਸ਼ ਦੇ ਭਵਿੱਖ ਲਈ ਆਪਣੇ ਦੋ ਟੀਚੇ ਰਾਸ਼ਟਰੀ ਸੁਰੱਖਿਆ ਅਤੇ ਆਰਥਿਕ ਵਾਧੇ ਉਤੇ ਮੋਹਰ ਲਗਾਈ ਹੈ। ਉਨ੍ਹਾਂ ਕਿਹਾ ਕਿ ਭਾਰਤੀ ਅਰਥਵਿਵਸਥਾ ਇਸ ਵਿੱਤੀ ਸਾਲ ਵਿਚ 3,000 ਅਰਬ ਡਾਲਰ ਦੀ ਹੋ ਜਾਵੇਗੀ।

 

ਵਿੱਤ ਮੰਤਰੀ ਨੇ ਕਿਹਾ ਕਿ ਪੰਜ ਸਾਲ ਪਹਿਲਾਂ ਭਾਰਤੀ ਅਰਥ ਵਿਵਸਥਾ ਦਾ ਆਕਾਰ 1850 ਅਰਬ ਡਾਲਰ ਸੀ। ਹੁਣ ਇਹ 2,700 ਅਰਬ ਡਾਲਰ ਹੋ ਚੁੱਕਿਆ ਹੈ। ਅਗਲੇ ਕੁਝ ਸਾਲ ਵਿਚ ਅਰਥਵਿਵਸਥਾ ਵਿਚ 5,000 ਅਰਬ ਡਾਲਰ ਉਤੇ ਪਹੁੰਚਣ ਦੀ ਸਮਰਥਾ ਹੈ। ਇਸਦੇ ਨਾਲ ਹੀ ਹਰ ਘਰ ਵਿਚ ਬਿਜਲੀ ਪਹੁੰਚਾਉਣ ਦਾ ਟੀਚਾ ਰੱਖਿਆ ਗਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:budget 2019 know everything about union budget 2019