ਭਾਰਤ ਦੇ ਪਹਿਲੇ ਮਹਿਲਾ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਅੱਜ ਬਜਟ ਪੇਸ਼ ਕਰਨਗੇ। ਇਸ ਬਜਟ ਉੱਤੇ ਸਭ ਦੀਆਂ ਨਜ਼ਰਾਂ ਲੱਗੀਆਂ ਹਨ। ਇਹ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦਾ ਪਹਿਲਾ ਬਜਟ ਹੈ। ਇਸ ਤੋਂ ਪਹਿਲਾਂ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਕੋਲ ਵਿੱਤ ਮੰਤਰਾਲਾ ਰਹਿ ਚੁੱਕਾ ਹੈ ਪਰ ਉਹ ਫ਼ੁਲ–ਟਾਈਮ ਵਿੱਤ ਮੰਤਰੀ ਨਹੀਂ ਸਨ।
ਸ੍ਰੀਮਤੀ ਨਿਰਮਲਾ ਸੀਤਾਰਮਣ ਕੋਲ ਵਾਧੂ ਕਾਰਪੋਰੇਟ ਵੀ ਹੈ। ਇਸ ਤੋਂ ਪਹਿਲਾਂ ਉਹ ਰੱਖਿਆ ਮੰਤਰਾਲਾ ਵੀ ਸੰਭਾਲ ਚੁੱਕੇ ਹਨ। ਸਾਲ 2017 ’ਚ ਉਨ੍ਹਾਂ ਨੂੰ ਰੱਖਿਆ ਮੰਤਰਾਲੇ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ।
ਸ੍ਰੀਮਤੀ ਨਿਰਮਲਾ ਸੀਤਾਰਮਣ ਸਾਲ 2006 ਦੌਰਾਨ ਭਾਜਪਾ ਨਾਲ ਜੁੜੇ ਸਨ। ਸਾਲ 2008 ਤੋਂ ਲੈ ਕੇ 2014 ਤੱਕ ਉਹ ਕੌਮੀ ਪੱਧਰ ਦੇ ਤਰਜਮਾਨ ਰਹੇ। ਫਿਰ 2016 ’ਚ ਉਹ ਰਾਜ ਮੰਤਰੀ (ਆਜ਼ਾਦ) ਬਣੇ। ਉਹ ਆਂਧਰਾ ਪ੍ਰਦੇਸ਼ ਤੋਂ ਰਾਜ ਸਭਾ ’ਚ ਪੁੱਜੇ ਸਨ।
ਸ੍ਰੀਮਤੀ ਨਿਰਮਲਾ ਸੀਤਾਰਮਣ ਦਾ ਜਨਮ 18 ਅਗਸਤ, 1959 ’ਚ ਤਾਮਿਲ ਨਾਡੂ ਦੇ ਮਦੁਰਾਇ ਵਿਖੇ ਹੋਇਆ ਸੀ। ਉਨ੍ਹਾਂ ਦੇ ਪਿਤਾ ਭਾਰਤੀ ਰੇਲਵੇ ਦੇ ਮੁਲਾਜ਼ਮ ਸਨ। ਬਚਪਨ ਵੱਖੋ–ਵੱਖਰੇ ਸੂਬਿਆਂ ਵਿੱਚ ਬੀਤਿਆ। ਸਾਲ 1980 ’ਚ ਅਰਥ–ਸ਼ਾਸਤਰ ਵਿਸ਼ੇ ਵਿੱਚ ਬੀਏ ਦੀ ਡਿਗਰੀ ਹਾਸਲ ਕੀਤੀ।
1984 ’ਚ ਪੋਸਟ–ਗ੍ਰੈਜੂਏਸ਼ਨ ਦੀ ਡਿਗਰੀ ਹਾਸਲ ਕੀਤੀ। ਪਤੀ ਡਾ. ਪਰਕਾਲ ਪ੍ਰਭਾਕਰ ਰਾਈਟ–ਫ਼ੋਲੀਓ ਕੰਪਨੀ ਵਿੱਚ ਐੱਮਡੀ ਹਨ।
ਸ੍ਰੀਮਤੀ ਨਿਰਮਲਾ ਸੀਤਾਰਮਣ ਨੇ ਲੰਦਨ ਸਥਿਤ AEA ’ਚ ਅਰਥ–ਸ਼ਾਸਤਰੀ ਦੇ ਸਹਾਇਕ ਵਜੋਂ ਕੰਮ ਕੀਤਾ। ਪ੍ਰਾਈਸਵਾਟਰ ਹਾਊਸ ਵਿੱਚ ਵੀ ਉਹ ਸੀਨੀਅਰ ਮੈਨੇਜਰ ਵਜੋਂ ਕੰਮ ਕਰ ਚੁੱਕੇ ਹਨ। ਕੁਝ ਸਮੇਂ ਉਨ੍ਹਾਂ ਬੀਬੀਸੀ ਵਰਲਡ ਸਰਵਿਸ ਲਈ ਕੰਮ ਕੀਤਾ। ਭਾਰਤ ਵਿੱਚ ਸੈਂਟਰ ਫ਼ਾਰ ਪਬਿਲਿਕ ਪਾਲਿਸੀ ਸਟੱਡੀਜ਼ ਵਿੱਚ ਡਿਪਟੀ ਡਾਇਰੈਕਟਰ ਰਹੇ।