ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਜਟ 2019 : ਬਜਟ ’ਚ ਰੇਲਵੇ ਲਈ ਰਖੇ 1.58 ਕਰੋੜ ਰੁਪਏ

ਬਜਟ 2019 : ਬਜਟ ’ਚ ਰੇਲਵੇ ਲਈ ਰਖੇ 1.58 ਕਰੋੜ ਰੁਪਏ

ਐਨਡੀਏ ਸਰਕਾਰ (NDA Government) ਦੇ ਇਸ ਕਾਰਜਕਾਲ ਦਾ ਆਖਰੀ ਬਜਟ ਕਾਰਜਕਾਰੀ ਵਿੱਤ ਮੰਤਰੀ ਪਿਊਸ਼ ਗੋਇਲ ਨੇ ਪੇਸ਼ ਕਰਦੇ ਹੋਏ ਟੈਕਸ ਵਿਚ ਛੋਟ ਦੀ ਸੀਮਾ ਢਾਈ ਲੱਖ ਤੋਂ ਵਧਾ ਕੇ ਪੰਜ ਲੱਖ ਕਰਨ ਸਮੇਤ ਕਈ ਤਰ੍ਹਾਂ ਦਾ ਐਲਾਨ ਕੀਤੇ। ਇਸ ਨਾਲ ਇਸ ਆਖਰੀ ਬਜਟ ਵਿਚ ਭਾਰਤੀ ਰੇਲਵੇ ਨੂੰ 1.58 ਲੱਖ ਕਰੋੜ ਦਾ ਬਜਟ ਦਿੱਤਾ ਗਿਆ।

 

ਰੇਲਵੇ ਬਜਟ ਲਈ 1 ਲੱਖ 58 ਹਜ਼ਾਰ ਕਰੋੜ

 

ਬਜਟ ਪੇਸ਼ ਕਰਦੇ ਹੋਏ ਵਿੱਤ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਬ੍ਰਾਡਗੇਜ ਉਤੇ ਮਨੁੱਖੀ ਰਹਿਤ ਕ੍ਰਾਸਿੰਗ : ਖਤਮ ਕੀਤਾ ਗਿਆ ਅਤੇ ਰੇਲਵੇ ਦੇ ਘਾਟੇ ਨੂੰ ਘੱਟ ਕਰਨ ਦਾ ਕੰਮ ਕੀਤਾ। ਜ਼ਿਕਰਯੋਗ ਹੈ ਕਿ 2018–19 ਵਿਚ ਰੇਲਵੇ ਨੂੰ 1 ਲੱਖ 48 ਹਜ਼ਾਰ ਕਰੋੜ ਅਤੇ ਉਸ ਤੋਂ ਪਹਿਲਾਂ 2017–18 ਵਿਚ 1 ਲੱਖ 31 ਹਜ਼ਾਰ ਕਰੋੜ ਦਿੱਤੇ ਗਏ ਸਨ।

 

ਰੇਲਵੇ ਵਿਚ ਵੱਡੀਆਂ ਯੋਜਨਾਵਾਂ ਦਾ ਨਹੀਂ ਹੋਇਆ ਐਲਾਨ

 

ਕਾਰਜਕਾਰੀ ਵਿੱਤ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਉਤਰ ਪੂਰਬ ਦੇ ਸੂਬਿਆਂ ਵਿਚ ਰੇਲ ਸੇਵਾਵਾਂ ਦਾ ਵਿਸਥਾਰ ਕੀਤਾ ਗਿਆ।  ਬੰਦੇ ਭਾਰਤ ਐਕਸਪ੍ਰੈਸ ਨਾਗਰਿਕਾਂ ਨੂੰ ਗਤੀ, ਸੇਵਾ ਅਤੇ ਸੁਰੱਖਿਆ ਪ੍ਰਦਾਨ ਕਰੇਗਾ ਅਤੇ ਮੇਕ ਇਨ ਇੰਡੀਆ ਨੂੰ ਵਧਾਵਾ ਦੇਵੇਗਾ। ਹਾਲਾਂਕਿ, ਇਸ ਦੌਰਾਨ ਕਿਸੇ ਵੱਡੀ ਯੋਜਨਾ ਦਾ ਐਲਾਨ ਨਹੀਂ ਕੀਤਾ ਗਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Budget 2019 know what Indian Railways got in this budget