ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Budget Session 2019: ਬਜਟ ਪੇਸ਼, 'ਨਿਊ ਇੰਡੀਆ' 'ਤੇ ਜ਼ੋਰ

Budget Session 2019: ਬਜਟ 2019 ਪੇਸ਼ ਹੋਵੇਗਾ 11 ਵਜੇ, ਟੈਕਸ–ਘੇਰਾ ਵਧੇਗਾ

Budget Session 2019: ਵਿਸ਼ਵ ਪੱਧਰ ਉੱਤੇ ਮੰਦਹਾਲੀ ਤੇ ਮਾਨਸੂਨ ਦੀ ਚਿੰਤਾ ਦੌਰਾਨ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਐੱਨਡੀਏ (NDA) ਸਰਕਾਰ ਦੇ ਦੂਜੇ ਕਾਰਜਕਾਲ ਦਾ ਪਹਿਲਾ ਬਜਟ ਅੱਜ ਸ਼ੁੱਕਰਵਾਰ ਸਵੇਰੇ 11:00 ਵਜੇ ਪੇਸ਼ ਕੀਤਾ। ਉਨ੍ਹਾਂ ਕਿਹਾ ਕਿ ਇਸ ਵੇਲੇ 'ਨਿਊ ਇੰਡੀਆ' ਉੱਤੇ ਜ਼ੋਰ ਦੇਣ ਦੀ ਜ਼ਰੂਰਤ ਹੈ।

 

 

ਸ੍ਰੀਮਤੀ ਸੀਤਾਰਮਣ ਸਵੇਰੇ 10:30 ਵਜੇ ਸੰਸਦ ਭਵਨ 'ਚ ਪੁੱਜ ਗਏ ਸਨ।

 

 

ਬਜਟ ਵਿੱਚ ਸਰਕਾਰੀ ਖ਼ਜ਼ਾਨੇ ਦੇ ਘਾਟੇ ਨੂੰ ਕਾਬੂ ਹੇਠ ਰੱਖਣ ਦੇ ਨਾਲ–ਨਾਲ ਆਰਥਿਕ ਵਾਧੇ ਤੇ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ ਉੱਤੇ ਜ਼ੋਰ ਰਹਿ ਸਕਦਾ ਹੈ।

 

 

ਸਰਕਾਰੀ ਖ਼ਜ਼ਾਨੇ ਦੀ ਸਥਿਤੀ ਮਜ਼ਬੂਤ ਕਰਨ ਲਈ ਟੈਕਸ–ਘੇਰਾ ਵਧਾਉਣ ਤੇ ਵੱਧ ਤੋਂ ਵੱਧ ਲੋਕਾਂ ਨੂੰ ਇਸ ਘੇਰੇ ਅੰਦਰ ਲਿਆਉਣ ਦੇ ਇਰਾਦੇ ਨਾਲ 10 ਕਰੋੜ ਰੁਪਏ ਤੋਂ ਵੱਧ ਕਮਾਉਣ ਵਾਲਿਆਂ ਉੱਤੇ 40 ਫ਼ੀ ਸਦੀ ਦੀ ਇੱਕ ਨਵੀਂ ਦਰ ਨਾਲ ਟੈਕਸ ਲਾਇਆ ਜਾ ਸਕਦਾ ਹੈ।

 

 

ਤਨਖ਼ਾਹਦਾਰ ਭਾਵ ਨੌਕਰੀ–ਪੇਸ਼ਾ ਲੋਕਾਂ ਲਈ ਅਹਿਮ ਆਮਦਨ–ਟੈਕਸ ਦੇ ਮੋਰਚੇ ਉੱਤੇ ਸਲੈਬ ਵਿੱਚ ਤਬਦੀਲੀ ਦੀ ਆਸ ਕੀਤੀ ਜਾ ਰਹੀ ਹੈ। ਸਾਲ 2019–2020 ਦੇ ਅੰਤ੍ਰਿਮ ਬਜਟ ਵਿੱਚ 5 ਲੱਖ ਰੁਪਏ ਤੱਕ ਦੀ ਆਮਦਨ ਉੱਤੇ ਟੈਕਸ–ਛੋਟ ਦੇਣ ਦਾ ਐਲਾਨ ਕੀਤਾ ਗਿਆ ਸੀ।

 

 

ਫ਼ਿਲਹਾਲ 2.5 ਲੱਖ ਰੁਪਏ ਤੋਂ 5 ਲੱਖ ਰੁਪਏ ਤੱਕ ਦੀ ਆਮਦਨ ਉੱਤੇ 5 ਫ਼ੀ ਸਦੀ, 5 ਲੱਖ ਰੁਪਏ ਤੋਂ 10 ਲੱਖ ਰੁਪਏ ਤੱਕ ਦੀ ਆਮਦਨ ਉੱਤੇ 20 ਫ਼ੀ ਸਦੀ ਤੇ 10 ਲੱਖ ਰੁਪਏ ਤੋਂ ਵੱਧ ਦੀ ਆਮਦਨ ਉੱਤੇ ਟੈਕਸ ਦਰ 30 ਫ਼ੀ ਸਦੀ ਹੈ।

 

 

ਸਰਕਾਰ ਸਾਹਵੇਂ ਜਿੱਥੇ ਇੱਕ ਪਾਸੇ ਸਰਕਾਰੀ ਖ਼ਜ਼ਾਨੇ ਨੂੰ ਮਜ਼ਬੂਤ ਕਰਨ ਦੀ ਜ਼ਰੂਰਤ ਹੋਵੇਗੀ, ਉੱਥੇ ਦੂਜੇ ਪਾਸੇ ਚੋਣਾਂ ਵਿੱਚ ਜਨਤਾ ਨਾਲ ਕੀਤੇ ਗਏ ਵਾਅਦੇ ਪੂਰੇ ਕਰਨ ਦੀ ਦਿਸ਼ਾ ਵਿੱਚ ਵੀ ਪਹਿਲ ਕਰਨੀ ਹੋਵੇਗੀ।

 

 

ਭਾਰਤੀ ਜਨਤਾ ਪਾਰਟੀ ਨੇ ਆਮ ਚੋਣਾਂ ਤੋਂ ਪਹਿਲਾਂ ਜਾਰੀ ਹਲਫ਼ੀਆ–ਬਿਆਨ ਵਿੱਚ ਪ੍ਰਧਾਨ ਮੰਤਰੀ ‘ਕਿਸਾਨ–ਸੰਮਾਨ–ਨਿਧੀ’ ਦਾ ਲਾਭ ਕਿਸਾਨਾਂ ਨੂੰ ਦੇਣ ਅਤੇ ਛੋਟੇ ਤੇ ਹਾਸ਼ੀਏ ਉੱਤੇ ਜਾ ਚੁੱਕੇ ਕਿਸਾਨਾਂ ਨੂੰ 60 ਸਾਲ ਦੀ ਉਮਰ ਤੋਂ ਬਾਅਦ ਪੈਨਸ਼ਨ ਦੇਣ ਦਾ ਵਾਅਦ ਕੀਤਾ ਗਿਆ ਹੈ।

 

 

ਭਾਵੇਂ ਮੋਦੀ ਸਰਕਾਰ ਨੇ ਦੂਜੇ ਕਾਰਜਕਾਲ ਦੀ ਪਹਿਲੀ ਵਜ਼ਾਰਤੀ ਮੀਟਿੰਗ ਵਿੱਚ ਇਸ ਦਿਸ਼ਾ ਵਿੱਚ ਪਹਿਲ ਕਰ ਦਿੱਤੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:budget 2019 live updates today on 5 july by nirmala sitharaman income tax slab what is costlier and what is cheaper