ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Budget 2019: ਡਾ. ਮਨਮੋਹਨ ਸਿੰਘ ਨੇ ਬਾਜ਼ਾਰ ਤੇ ਅਰੁਣ ਜੇਟਲੀ ਨੇ ਕਿਸਾਨਾਂ ’ਤੇ ਦਿੱਤਾ ਸੀ ਜ਼ੋਰ

Budget 2019: ਡਾ. ਮਨਮੋਹਨ ਸਿੰਘ ਨੇ ਬਾਜ਼ਾਰ ਤੇ ਅਰੁਣ ਜੇਟਲੀ ਨੇ ਕਿਸਾਨਾਂ ’ਤੇ ਦਿੱ

ਸਾਲ 1991 ’ਚ ਉਦੋਂ ਦੇ ਵਿੱਤ ਮੰਤਰੀ ਡਾ. ਮਨਮੋਹਨ ਸਿੰਘ ਨੇ ਬਜਟ ਪੇਸ਼ ਕੀਤਾ ਸੀ। ਤਦ ਤੋਂ ਲੈ ਕੇ ਹੁਣ (2019) ਤੱਕ ਛੇ ਵਿੱਤ ਮੰਤਰੀ ਡਾ. ਮਨਮੋਹਨ ਸਿੰਘ, ਯਸ਼ਵੰਤ ਸਿਨਹਾ, ਜਸਵੰਤ ਸਿੰਘ, ਪੀ. ਚਿਦੰਬਰਮ, ਪ੍ਰਣਬ ਮੁਖਰਜੀ ਇੱਕ ਅੰਤ੍ਰਿਮ ਬਜਟ ਨੂੰ ਛੱਡ ਕੇ 28 ਬਜਟ ਪੇਸ਼ ਕਰ ਚੁੱਕੇ ਹਨ।

 

 

ਜੇ ਡਾ. ਮਨਮੋਹਨ ਸਿੰਘ ਦੇ ਬਜਟ–ਭਾਸ਼ਣ ਵਿੱਚ ਸਭ ਤੋਂ ਵੱਧ ਬਾਜ਼ਾਰ ਤੇ ਨਿਵੇਸ਼ ਵਧਾਉਣ ਉੱਤੇ ਜ਼ੋਰ ਸੀ, ਤਾਂ ਜੇਟਲੀ–ਚਿਦੰਬਰਮ–ਮੁਖਰਜੀ ਦੇ ਬਜਟ ਵਿੱਚ ਕਿਸਾਨਾਂ ਉੱਤੇ ਵੱਧ ਜ਼ੋਰ ਦਿੱਤਾ ਗਿਆ ਸੀ।

 

 

ਇਨ੍ਹਾਂ ਬਜਟ ਭਾਸ਼ਣਾਂ ਵਿੱਚ ਸਭ ਤੋਂ ਲੰਮਾ 1991 ’ਚ ਡਾ. ਮਨਮੋਹਨ ਸਿੰਘ ਦਾ ਭਾਸ਼ਣ ਸੀ। ਉਹ 18,364 ਸ਼ਬਦਾਂ ਦਾ ਸੀ। ਸਾਲ 2014–15 ਦੇ ਬਜਟ ਭਾਸ਼ਣ ਵਿੱਚ ਸਿਰਫ਼ ਸ੍ਰੀ ਅਰੁਣ ਜੇਟਲੀ ਔਸਤਨ 16,552 ਸ਼ਬਦਾਂ ਨਾਲ ਇਸ ਰਿਕਾਰਡ ਨੇੜੇ ਪੁੱਜ ਸਕੇ ਸਨ।

 

 

ਸਾਲ 1990 ਤੋਂ ਬਾਅਦ ਦੇ ਬਜਟ ਭਾਸ਼ਣ ਵਿੱਚ ਔਸਤਨ 13,600 ਸ਼ਬਦ ਸਨ। ਉਦਾਰੀਕਰਨ ਤੋਂ ਬਾਅਦ ਦੇ ਜੁੱਗ ਵਿੱਚ ਸ੍ਰੀ ਯਸ਼ਵੰਤ ਸਿਨਹਾ ਦਾ ਬਜਟ–ਭਾਸ਼ਣ ਸਭ ਤੋਂ ਲੰਮਾ 14,895 ਸ਼ਬਦਾਂ ਦਾ ਸੀ। ਡਾ. ਮਨਮੋਹਨ ਸਿੰਘ ਦਾ ਭਾਸ਼ਣ ਔਸਤਨ 14,086 ਸ਼ਬਦਾਂ ਦਾ ਰਿਹਾ।

 

 

ਸ੍ਰੀ ਚਿਦੰਬਰਮ ਨੇ ਮੁਕਾਬਲਤਨ ਕੁਝ ਛੋਟੇ ਬਜਟ–ਭਾਸ਼ਣ (12,830 ਸ਼ਬਦ) ਦਿੱਤੇ। ਸ੍ਰੀ ਮੋਰਾਰਜੀ ਦੇਸਾਈ ਨੇ ਰਿਕਾਰਡ 10 ਬਜਟ–ਭਾਸ਼ਣ ਦਿੱਤੇ ਹਨ ਤੇ ਉਸ ਤੋਂ ਬਾਅਦ ਸ੍ਰੀ ਚਿਦੰਬਰਮ ਦਾ ਰਿਕਾਰਡ 8 ਬਜਟ–ਭਾਸ਼ਣਾਂ ਦਾ ਹੈ।

 

 

ਇਸ ਮਿਆਦ ਦੌਰਾਨ ਇਹ ਸਾਰੇ ਬਜਟ–ਭਾਸ਼ਣ ਮਰਦਾਂ ਨੇ ਦਿੱਤੇ ਸਨ। ਮਹਿਲਾਵਾਂ ਦੇ ਵਰਗ ਵਿੱਚ ਇੱਕ ਰਿਕਾਰਡ ਨਿਰਮਲਾ ਸੀਤਾਰਮਣ ਆਪਣੇ ਅੱਜ 5 ਜੁਲਾਈ ਦੇ ਭਾਸ਼ਣ ਵਿੱਚ ਤੋੜ ਸਕਦੇ ਹਨ।

 

 

ਡਾ. ਮਨਮੋਹਨ ਸਿੰਘ ਨੇ ਬਜਟ–ਭਾਸ਼ਣ ਵਿੱਚ ਬਾਜ਼ਾਰ (MARKET) ਬਾਰੇ ਸਭ ਤੋਂ ਵੱਧ 40 ਵਾਰ ਜ਼ਿਕਰ ਕੀਤਾ ਸੀ। ਬਾਅਦ ਦੇ ਬਜਟਾਂ ਵਿੱਚ ਬਾਜ਼ਾਰ ਨਾਲ ਸਬੰਧਤ ਸ਼ਬਦਾਂ ਦੇ ਸੰਦਰਭ ਵਿੱਚ ਗਿਰਾਵਟ ਆਈ। ਉਨ੍ਹਾਂ ਬਾਹਰੀ ਖੇਤਰ ਦਾ ਜ਼ਿਕਰ 21 ਵਾਰ ਕੀਤਾ ਸੀ।

 

 

ਡਾ. ਮਨਮੋਹਨ ਸਿੰਘ ਨੇ ਨੋਟ ਪਸਾਰੇ ਦੀ ਦਰ (ਇਨਫ਼ਲੇਸ਼ਨ ਜਾਂ ਮੁਦਰਾ–ਸਫ਼ੀਤੀ) 14, ਨਿਵੇਸ਼ 45, ਬੈਂਕਿੰਗ 32, ਸੂਬਾ 33 ਵਾਰ ਬੋਲਿਆ ਸੀ। ਡਾ. ਮਨਮੋਹਨ ਸਿੰਘ ਵੇਲੇ ਸੂਬੇ ਦੇ ਸੰਦਰਭ ਵਿੱਚ ਵਾਧਾ ਹੋਇਆ ਸੀ। ਉਨ੍ਹਾਂ ਨੋਟ ਪਸਾਰੇ ਦੀ ਦਰ ਬਾਰੇ ਸਭ ਤੋਂ ਵੱਧ ਗੱਲ ਕੀਤੀ ਤੇ ਉਹ ਇਸ ਉੱਤੇ ਕਾਬੂ ਪਾਉਣ ਵਿੱਚ ਸਫ਼ਲ ਵੀ ਰਹੇ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:budget 2019 live updates today on 5 july by nirmala sitharaman income tax slab what is costlier and what is cheaper