ਦੇਸ਼ ਦੇ ਕਿਸਾਨਾਂ ਨੂੰ ਇਸ ਵਾਰ ਆਮ ਬਜਟ ਦੇ ਪਿਟਾਰੇ ਵਿਚੋਂ ਕਈ ਸੌਗਾਤਾਂ ਮਿਲ ਸਕਦੀਆਂ ਹਨ। ਕਿਸਾਨ ਕ੍ਰੈਡਿਟ ਕਾਰਡ ਉਤੇ ਇਕ ਲੱਖ ਤੱਕ ਕਰਜ਼ੇ ਨੂੰ ਵਿਆਜ਼ ਮੁਕਤ ਕੀਤਾ ਜਾ ਸਕਦਾ ਹੈ। ਕ੍ਰੇਡਿਟ ਕਾਰਡ ਦਾ ਦਾਇਰਾ ਵਧਾਉਂਦੇ ਹੋਏ ਕਿਸਾਨਾਂ ਤੋਂ ਇਲਾਵਾ ਮੱਛੇਰੇ, ਪਸ਼ੂ ਪਾਲਕ ਨੂੰ ਦੇਣ ਦੀ ਵਿਵਸਥਾ ਹੋ ਸਕਦੀ ਹੈ। ਡਿੱਗਦੇ ਭੂ ਜਲ ਪੱਧਰ ਨੂੰ ਦੇਖਦੇ ਹੋਏ ਬਜਟ ਵਿਚ ਸਿੰਚਾਈ ਪਰਿਯੋਜਨਾਵਾਂ ਲਈ ਪੈਸਾ ਵਧਾਇਆ ਜਾ ਸਕਦਾ ਹੈ।
ਸੰਸਦ ਵਿਚ ਆਰਥਿਕ ਸਮੀਖਿਆ 2018–19 ਵਿਚ ਜ਼ਿਕਰ ਹੈ ਕਿ ਕਿਸਾਨਾ ਨੂੰ ਸਿੰਚਾਈ ਜਲ ਪੱਧਰ ਦੇ ਕੁਸ਼ਲ ਵਰਤੋਂ ਪ੍ਰਤੀ ਸੰਵੇਦਨਸ਼ੀਲ ਬਣਾਉਣ ਦੀ ਜ਼ਰੂਰਤ ਹੈ। ਡਿੱਗਦੇ ਧਰਤੀ ਹੇਠਲੇ ਪਾਣੀ ਦੇ ਪੱਧਰ ਦੇ ਮੱਦੇਨਜ਼ਰ ਘੱਟ ਤੋਂ ਘੱਟ ਪਾਣੀ ਨਾਲ ਜ਼ਿਆਦਾਤਰ ਸਿੰਚਾਈ ਰਾਸ਼ਟਰੀ ਪਹਿਲਕਦਮੀ ਹੋਣੀ ਚਾਹੀਦੀ ਹੈ।
ਸਿੰਚਾਈ ਦੇ ਮੌਜੂਦਾ ਚੱਲਣ ਕਾਰਨ ਧਰਤੀ ਹੇਠਲਾ ਪਾਣੀ ਲਗਾਤਾਰ ਹੇਠਾਂ ਡਿੱਗਦਾ ਜਾ ਰਿਹਾ ਹੈ। ਦੇਸ਼ ਵਿਚ ਝੋਨੇ ਅਤੇ ਗੰਨੇ ਦੀ ਖੇਤੀ ਵਿਚ ਉਪਲੱਬਧ ਪਾਣੀ ਦਾ 60 ਫੀਸਦੀ ਤੋ਼ ਜ਼ਿਆਦਾ ਵਰਤੋਂ ਹੁੰਦੀ ਹੈ ਹੋਰ ਫਸਲਾਂ ਲਈ ਘੱਟ ਪਾਣੀ ਉਪਲੱਬਧ ਰਹਿੰਦਾ ਹੈ।
ਮਾਇਕਰੋ ਸਿੰਚਾਈ
ਬਜਟ ਵਿਚ ਸਿੰਚਾਈ ਪਰਿਯੋਜਨਾਵਾਂ ਲਈ ਯੋਗ ਬਜਟ ਦਾ ਪ੍ਰਬੰਧ ਹੋ ਸਕਦਾ ਹੈ। ਬੀਤੇ ਸਾਲ ਬਜਟ ਵਿਚ 99 ਸਿੰਚਾਈ ਪਰਿਯੋਜਨਾਵਾਂ ਲਈ ਪੈਸੇ ਦੀ ਵੰਡ ਕੀਤੀ ਗਈ ਸੀ। ਮਾਇਕਰੋ ਸਿੰਚਾਈ ਦੇ ਇੰਤਜਾਮ ਬਜਟ ਵਿਚ ਹੋਣਗੇ।
ਪੀਐਮ ਸਨਮਾਨ ਨਿਧੀ ਯੋਜਨਾ
ਇਕ ਲੱਖ ਤੱਕ ਕਿਸਾਨ ਕ੍ਰੈਡਿਟ ਕਾਰਡ ਨੂੰ ਇਕ ਸਾਲ ਤੱਕ ਵਿਆਜ ਮੁਕਤ ਕਰਨ ਦੀ ਸੰਭਾਵਨਾ ਹੈ। ਵਰਤਮਾਨ ਵਿਚ ਇਕ ਲੱਖ ਉਤੇ ਸਮੇਂ ਉਤੇ ਪੈਸਾ ਅਦਾ ਕਰਨ ਉਤੇ 4 ਫੀਸਦੀ ਦੇਰੀ ਹੋਣ ਉਤੇ 7 ਫੀਸਦੀ ਵਿਆਜ ਦਰ ਦੇਣੀ ਹੁੰਦੀ ਹੈ। ਪ੍ਰਧਾਨ ਮੰਤਰੀ ਸਨਮਾਨ ਨਿਧੀ ਯੋਜਨਾ ਵਿਚ ਸਾਲਾਨਾ 6 ਹਜ਼ਾਰ ਰੁਪਏ ਦੀ ਰਕਮ ਨੂੰ ਵਧਾਕੇ 8 ਹਜ਼ਾਰ ਰੁਪਏ ਕਰਨ ਦੀ ਗੱਲ ਹੋ ਰਹੀ ਹੈ।