ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Budget 2019: ਭਾਰਤ ਦੇ ਬੀਮਾ ਖੇਤਰ ’ਚ 100 ਫ਼ੀ ਸਦੀ ਵਿਦੇਸ਼ੀ ਨਿਵੇਸ਼ ਹੋਵੇਗਾ

ਬਜਟ 2019–2020

ਭਾਰਤ ਦੇ ਪਹਿਲੇ ਮਹਿਲਾ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਅੱਜ ਐਨਡੀਏ ਸਰਕਾਰ–2.0 ਦਾ ਪਹਿਲਾ ਬਜਟ ਪੇਸ਼ ਕਰਦਿਆਂ ਕਿਹਾ ਕਿ ਉਨਾਂ ਦਾ ਉਦੇਸ਼ ਦੇਸ਼ ਲਈ ਮਜ਼ਬੂਤ ਨਾਗਰਿਕ ਹੈ। ਉਨ੍ਹਾਂ ਕਿਹਾ ਕਿ ਭਾਰਤ ਦੀ ਜਨਤਾ ਨੇ ਸਾਡੇ ਦੇਸ਼ ਦੇ ਭਵਿੱਖ ਲਈ ਆਪਣੇ ਟੀਚਿਆਂ – ਰਾਸ਼ਟਰੀ ਸੁਰੱਖਿਆ ਤੇ ਆਰਥਿਕ ਵਾਧੇ ਉੱਤੇ ਮੋਹਰ ਲਾਈ ਹੈ।

 

 

ਵਿੱਤ ਮੰਤਰੀ ਨੇ ਬੀਮਾ ਵਿੱਚ 100 ਫ਼ੀ ਸਦੀ ਵਿਦੇਸ਼ੀ ਨਿਵੇਸ਼ ਹੋਵੇਗਾ। ਇਸ ਤੋਂ ਇਲਾਵਾ ਉਨ੍ਹਾਂ ਛੋਟੇ ਦੁਕਾਨਦਾਰਾਂ ਲਈ ਪੈਨਸ਼ਨ ਯੋਜਨਾ ਦਾ ਐਲਾਨ ਵੀ ਕੀਤਾ।

 

 

ਵਿੱਤ ਮੰਤਰੀ ਨੇ ਕਿਹਾ ਕਿ ਨੀਤੀਗਤ ਕਮੀਆਂ ਤੇ ਲਾਇਸੈਂਸ–ਕੋਟਾ ਕੰਟਰੋਲ ਦੇ ਦਿਨ ਹੁਣ ਖ਼ਤਮ ਹੋ ਗਏ ਹਨ। ਭਾਰਤੀ ਕੰਪਨੀਆਂ ਨੌਕਰੀਆਂ ਪੈਦਾ ਕਰ ਰਹੀਆਂ ਹਨ ਤੇ ਇੰਝ ਦੇਸ਼ ਦੀ ਸੰਪਤੀ ਵਧ ਰਹੀ ਹੈ।

 

 

ਸ੍ਰੀਮਤੀ ਸੀਤਾਰਮਣ ਨੇ ਕਿਹਾ ਕਿ ਅਸੀਂ 2014 ਤੇ 2019 ਦੌਰਾਨ ਕੇਂਦਰ ਤੇ ਸੂਬਿਆਂ ਦੇ ਸਬੰਧਾਂ ਨੂੰ ਨਵੀਂ ਰਫ਼ਤਾਰ ਦਿੱਤੀ। ਉਨ੍ਹਾਂ ਕਿਹਾ ਕਿ ਸਰਕਾਰ ਸਹਿਯੋਗਪੂਰਨ ਸੰਘਵਾਦ, ਜੀਐੱਸਟੀ ਕੌਂਸਲ ਤੇ ਸਰਕਾਰੀ ਖ਼ਜ਼ਾਨੇ ਦੇ ਅਨੁਸ਼ਾਸਨ ਪ੍ਰਤੀ ਪੂਰੀ ਤਰ੍ਹਾਂ ਪ੍ਰਤੀਬੱਧ ਹੈ।

 

 

ਵਿੱਤ ਮੰਤਰੀ ਨੇ ਦੱਸਿਆ ਕਿ ਉਡਾਣ ਯੋਜਨਾ ਤੋਂ ਹਵਾਈ ਯਾਤਰਾ ਹੁਣ ਸੁਖਾਲ਼ੀ ਹੋ ਰਹੀ ਹੈ। ਮੁਦਰਾ ਯੋਜਨਾ ਨਾਲ ਲੋਕਾਂ ਦੀ ਜ਼ਿੰਦਗੀ ਬਦਲ ਗਈ ਹੈ। ਸਾਗਰਮਾਲਾ ਤੋਂ ਬੰਦਰਗਾਹਾਂ ਦਾ ਵਿਕਾਸ ਹੋਇਆ ਹੈ ਤੇ ਜਲ–ਮਾਰਗਾਂ ਰਾਹੀਂ ਕਾਰੋਬਾਰ ਵਧ ਰਿਹਾ ਹੈ।

 

 

ਸ੍ਰੀਮਤੀ ਨਿਰਮਲਾ ਸੀਤਾਰਮਣ ਨੇ ਕਿਹਾ ਕਿ ਦੇਸ਼ ਦਾ ਹਰ ਵਿਅਕਤੀ ਹੁਣ ਤਬਦੀਲੀ ਮਹਿਸੂਸ ਕਰ ਰਿਹਾ ਹੈ। ਸਰਕਾਰ ਦਾ ਪ੍ਰਦੂਸ਼ਣ–ਮੁਕਤ ਦੇਸ਼ ਬਣਾਉਣ ਦਾ ਟੀਚਾ ਹੈ।

 

 

ਸ੍ਰੀਮਤੀ ਸੀਤਾਰਮਣ ਨੇ ਕਿਹਾ ਕਿ 10 ਖਰਬ ਡਾਲਰ ਦਾ ਅਰਥਚਾਰਾ ਬਣਨ ਵਿੱਚ ਸਾਨੂੰ 55 ਸਾਲ ਲੱਗ ਗਏ ਤੇ ਪੰਜ ਸਾਲਾਂ ਵਿੱਚ ਅਸੀਂ ਇਸ ਵਿੱਚ 10 ਖਰਬ ਡਾਲਰ ਹੋਰ ਜੋੜਨ ਵਿੱਚ ਸਫ਼ਲ ਰਹੇ।

 

 

ਇਸ ਵਰ੍ਹੇ ਭਾਰਤ ਦੀ ਅਰਥ–ਵਿਵਸਥਾ 30 ਖਰਬ ਡਾਲਰ ਦੀ ਹੋਵੇਗੀ। ਭਾਰਤ ਦੁਨੀਆ ਦੀ ਛੇਵੀਂ ਵੱਡੀ ਅਰਥ–ਵਿਵਸਥਾ ਹੈ। ਪੰਜ ਸਾਲ ਪਹਿਲਾਂ ਇਹ ਦੁਨੀਆ ਦੀ 11ਵੀਂ ਵੱਡੀ ਅਰਥ–ਵਿਵਸਥਾ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:budget 2019 live updates today on 5 july by nirmala sitharaman income tax slab what is costlier and what is cheaper