ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Budget 2019: ਗਾਂਧੀਪੀਡੀਆ ਕੀਤਾ ਜਾ ਰਿਹੈ ਵਿਕਸਤ

Budget 2019: ਗਾਂਧੀਪੀਡੀਆ ਕੀਤਾ ਜਾ ਰਿਹੈ ਵਿਕਸਤ

ਕੇਂਦਰੀ ਵਿੱਤ ਮੰਤਰੀ ਨੇ ਸਾਲ 2019–2020 ਦਾ ਬਜਟ ਪੇਸ਼ ਕਰਦਿਆਂ ਦੱਸਿਆ ਕਿ ਹੁਣ ਹਾਂ–ਪੱਖੀ (ਸਕਾਰਾਤਮਕ) ਗਾਂਧੀਵਾਦੀ ਕਦਰਾਂ–ਕੀਮਤਾਂ ਦੇ ਪ੍ਰਚਾਰ ਤੇ ਪਾਸਾਰ ਲਈ ‘ਗਾਂਧੀਪੀਡੀਆ’ ਵਿਕਸਤ ਕੀਤਾ ਜਾ ਰਿਹਾ ਹੈ। ਅਜਿਹਾ ਨੌਜਵਾਨਾਂ ਵਿੱਚ ਗਾਂਧੀਵਾਦੀ ਫ਼ਲਸਫ਼ਾ ਵਿਕਸਤ ਕਰਨ ਦੇ ਇਰਾਦੇ ਨਾਲ ਕੀਤਾ ਜਾ ਰਿਹਾ ਹੈ।

 

 

ਇਸੇ ਦੌਰਾਨ ਸਰਕਾਰ ਨੇ ਕਿਹਾ ਹੈ ਕਿ ਸਾਲ 2019–2020 ਦੌਰਾਨ 4 ਨਵੇਂ ਸਫ਼ਾਰਤਖਾਨੇ ਖੋਲ੍ਹੇ ਜਾਣਗੇ। ਇਸ ਨਾਲ ਵਿਦੇਸ਼ਾਂ ਵਿੱਚ ਭਾਰਤੀ ਸਫ਼ਾਰਤਖਾਨਿਆਂ ਦੀ ਗਿਣਤੀ ਤਾਂ ਨਹੀਂ ਵਧੇੀ ਪਰ ਜਨਤਕ ਸੇਵਾਵਾਂ ਆਮ ਲੋਕਾਂ ਨੂੰ ਮਿਲਣੀਆਂ ਸੁਖਾਲੀਆਂ ਹੋ ਜਾਣਗੀਆਂ।

 

 

ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਸ਼੍ਰਮਯੋਗੀ ਪੈਨਸ਼ਨ ਯੋਜਨਾ ਨਾਲ ਜੁੜੇ 30 ਲੱਖ ਤੋਂ ਵੱਧ ਕਾਮੇ ਜੋੜੇ ਜਾਣਗੇ। ਸਟੈਂਡਅੱਪ ਇੰਡੀਆ ਤਹਿਤ ਦੋ ਸਾਲਾਂ ਵਿੱਚ 300 ਤੋਂ ਵੱਧ ਨਵੇਂ ਉੱਦਮੀ ਉੱਭਰੇ ਹਨ। ਸਮਾਜ ’ਚ ਵਾਂਝੇ ਰਹੇ ਲੋਕਾਂ ਨੂੰ ਕਾਰੋਬਾਰੀ ਬਣਾਉਣ ਦੀ ਸਟੈਂਡਅਪ ਇੰਡੀਆ ਯੋਜਨਾ ਸਫ਼ਲ ਰਹੀ।

 

 

ਸਟਾਰਟੱਪ ਲਈ ਵਿਸ਼ੇਸ਼ ਟੈਲੀਵਿਜ਼ਨ ਚੈਨਲ ਜੋੜੇ ਜਾਣਗੇ। ਕਿਰਤ ਸੁਧਾਰਾਂ ਉੱਤੇ ਜ਼ੋਰ ਰਹੇਗਾ। ਆਰਟੀਫ਼ਿਸ਼ੀਅਲ ਇੰਟੈਲੀਜੈਂਸ, 3ਡੀ ਪ੍ਰਿੰਟਿੰਗ, ਰੋਬੋਟਿਕਸ, ਇੰਟਰਨੈੱਟ ਆਫ਼ ਥਿੰਗਜ਼ ਤੇ ਵਰਚੁਅਲ ਰੀਐਲਿਟੀ ਉੱਤੇ ਜ਼ੋਰ ਰਹੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:budget 2019 live updates today on 5 july by nirmala sitharaman income tax slab what is costlier and what is cheaper