ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Budget 2019: ਪੈਟਰੋਲ ਤੇ ਡੀਜ਼ਲ ਦੀ ਕੀਮਤ ’ਚ ਇੱਕ ਰੁਪਿਆ ਵਾਧਾ, ਸੋਨਾ ਵੀ ਹੋਇਆ ਮਹਿੰਗਾ

Budget 2019: ਪੈਟਰੋਲ ਤੇ ਡੀਜ਼ਲ ਦੀ ਕੀਮਤ ’ਚ ਇੱਕ ਰੁਪਿਆ ਵਾਧਾ, ਸੋਨਾ ਵੀ ਹੋਇਆ ਮਹਿੰਗਾ

ਭਾਰਤ ਦੇ ਪਹਿਲੇ ਮਹਿਲਾ ਵਿੱਤ ਮੰਤਰੀ ਸ੍ਰੀਮਤੀ ਨਿਰਮਲਾ ਸੀਤਾਰਮਨ ਨੇ ਅੱਜ ਪੈਟਰੋਲ ਤੇ ਡੀਜ਼ਲ ਉੱਤੇ ਐਕਸਾਈਜ਼ ਡਿਊਟੀ ਵਿੱਚ 1 ਰੁਪਏ ਦਾ ਵਾਧਾ ਕਰਨ ਦਾ ਐਲਾਨ ਕੀਤਾ। ਇੰਝ ਦੇਸ਼ ਵਿੱਚ ਪੈਟਰੋਲ ਤੇ ਡੀਜ਼ਲ ਦੀ ਕੀਮਤ ਵਿੱਚ 1–1 ਰੁਪਏ ਦਾ ਵਾਧਾ ਹੋ ਗਿਆ ਹੈ।

 

 

ਸੋਨਾ ਵੀ ਇਸ ਬਜਟ ਵਿੱਚ ਮਹਿੰਗਾ ਹੋ ਗਿਆ ਹੈ ਕਿਉਂਕਿ ਇਸ ਉੱਤੇ ਲੱਗਣ ਵਾਲੀ ਕਸਟਮਜ਼ ਡਿਊਟੀ ਨੂੰ 10 ਫ਼ੀ ਸਦੀ ਤੋਂ ਵਧਾ ਕੇ 12.5 ਫ਼ੀ ਸਦੀ ਕਰ ਦਿੱਤਾ ਗਿਆ ਹੈ।

 

 

ਉੱਧਰ ਦੋ ਤੋਂ ਪੰਜ ਕਰੋੜ ਰੁਪਏ ਤੱਕ ਅਤੇ ਪੰਜ ਕਰੋੜ ਰੁਪਏ ਤੋਂ ਵੱਧ ਦੀ ਆਮਦਨ ਉੱਤੇ ਸਰਚਾਰਜ ਵੀ ਵਧਾਇਆ ਗਿਆ ਹੈ।

 

 

ਇਸ ਤੋਂ ਇਲਾਵਾ ਭਾਰਤ ਵਿੱਚ ਸੈਲਾਨੀਆਂ ਦੀ ਆਮਦ ਨੂੰ ਹੱਲਾਸ਼ੇਰੀ ਦੇਣ ਲਈ ਸੈਰ–ਸਪਾਟੇ ਦੇ 17 ਸਥਾਨਾਂ ਨੂੰ ਬੇਹੱਦ ਦਿਲ–ਖਿੱਚਵਾਂ ਬਣਾਇਆ ਜਾਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:budget 2019 live updates today on 5 july by nirmala sitharaman income tax slab what is costlier and what is cheaper