ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Budget 2019 : Income Tax – ਟੈਕਸ ਸਲੈਬ ’ਚ ਕੋਈ ਬਦਲਾਅ ਨਹੀਂ

Budget 2019 Income Tax – ਟੈਕਸ ਸੈਲਬ ’ਚ ਕੋਈ ਬਦਲਾਅ ਨਹੀਂ

New Income Tax Slabs: ਬਜਟ ਭਾਸ਼ਣ 2019–2020 ਵਿਚ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਐਲਾਨ ਕੀਤਾ ਹੈ ਕਿ 2 ਤੋਂ 5 ਕਰੋੜ ਤੱਕ 3 ਫੀਸਦੀ ਸਰਚਾਰਜ ਲਗੇਗਾ। 5 ਕਰੋੜ ਰੁਪਏ ਸਾਲਾਨਾ ਤੋ਼ ਜ਼ਿਆਦਾ ਆਮਦਨ ਵਾਲੇ ਲੋਕਾਂ ਉਤੇ 7 ਫੀਸਦੀ ਜ਼ਿਆਦਾ ਸਰਚਾਰਜ ਲਗੇਗਾ। ਭਾਵ ਹੁਣ ਅਮੀਰਾਂ ਉਤੇ ਹੋਰ ਜ਼ਿਆਦਾ ਟੈਕਸ ਲਗੇਗਾ। ਇਨਕਮ ਟੈਕਸ ਸਲੈਬ ਵਿਚ ਕੋਈ ਬਦਲਾਅ ਨਹੀਂ ਕੀਤਾ ਗਿਆ। ਭਾਵ ਟੈਕਸ ਸਲੈਬ ਪਹਿਲਾਂ ਦੀ ਤਰ੍ਹਾਂ ਹੀ ਰਹੇਗਾ। ਵਰਤਮਾਨ ਵਿਚ 2.5 ਲੱਖ ਰੁਪਏ ਤੋਂ ਜ਼ਿਆਦਾ ਲੱਖ  ਰੁਪਏ ਦੀ ਆਮਦਨ ਉਤੇ 5 ਫੀਸਦੀ, 5 ਲੱਖ ਰੁਪਏ ਤੋਂ 10 ਲੱਖ ਰੁਪਏ ਤੱਕ ਦੀ ਆਮਦਨ ਉਤੇ ਇਨਕਮ ਟੈਕਸ ਦੀ ਦਰ 30 ਫੀਸਦੀ ਹੈ।

 

ਖਾਤੇ ਵਿਚ 1 ਸਾਲ ਤੋਂ 2 ਕਰੋੜ ਤੋਂ ਜ਼ਿਆਦਾ ਦੀ ਨਿਕਾਸੀ ਉਤੇ 2 ਫੀਸਦੀ ਟੀਡੀਐਸ ਕਟੇਗਾ। ਬਜਟ ਵਿਚ ਕਿਹਾ ਗਿਆ ਕਿ 45 ਲੱਖ ਦਾ ਘਰ ਖਰੀਦਣ ਉਤੇ ਹਾਊਸਿੰਗ ਲੋਨ ਦੇ ਵਿਆਜ਼ ਉਤੇ 3.5 ਲੱਖ ਰੁਪਏ ਦੀ ਛੋਟ ਮਿਲੇਗੀ। ਇਹ ਪਹਿਲਾਂ ਇਹ 2 ਲੱਖ ਰੁਪਏ ਸੀ। 

 

ਵਿੱਤ ਮੰਤਰੀ ਨੇ ਕਿਹਾ ਕਿ ਦੇਸ਼ ਵਿਚ 400 ਕਰੋੜ ਰੁਪਏ ਦਾ ਕਾਰੋਬਾਰ ਕਰਨ ਵਾਲੀਆਂ ਕੰਪਨੀਆਂ ਨੂੰ ਹੁਣ 25 ਫੀਸਦੀ ਦਰ ਨਾਲ ਕਾਰਪੋਰੇਟ ਟੈਕਸ ਦੇਣਾ ਹੋਵੇਗਾ। ਇਸ ਤੋਂ ਪਹਿਲਾਂ 250 ਕਰੋੜ ਰੁਪਏ ਤੱਕ ਦਾ ਕਾਰੋਬਾਰ ਕਰਨ ਵਾਲੀਆਂ ਕੰਪਨੀਆਂ ਉਤੇ ਘਟ ਦਰ ਨਾਲ ਟੈਕਸ ਲਗਾਇਆ ਗਿਆ ਸੀ। ਕੰਪਨੀਆਂ ਦੀ ਕਾਰੋਬਾਰ ਸੀਮਾ ਵਧਣ ਨਾਲ ਹੁਣ 99.3 ਫੀਸਦੀ ਕੰਪਨੀਆਂ ਘਟੇ ਹੋਏ ਦਰ ਦੇ ਦਾਇਰੇ ਵਿਚ ਆ ਗਈਆਂ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Budget 2019: New Income Tax Slabs live updates know modi government Nirmala Sitharaman announcements