Budget 2019: ਲੋਕ ਸਭਾ ਵਿਚ ਬਜਟ ਪੇਸ਼ ਹੋਣ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਸ ਨਾਲ ਗਰੀਬਾਂ ਨੂੰ ਬਲ, ਨੌਜਵਾਨਾ ਨੂੰ ਵਧੀਆ ਕੱਲ੍ਹ ਮਿਲੇਗਾ। ਉਨ੍ਹਾਂ ਕਿਹਾ ਕਿ ਮੈਂ ਵਿੱਤ ਮੰਤਰੀ ਅਤੇ ਉਨ੍ਹਾਂ ਦੀ ਪੂਰੀ ਟੀਮ ਨੂੰ ਵਧਾਈ ਦਿੰਦਾ ਹਾਂ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਹ ਬਜਟ ਇਕ ਗ੍ਰੀਨ ਬਜਟ ਹੈ, ਜਿਸ ਵਿਚ ਵਾਤਾਵਰਣ, ਸੋਲਰ ਆਦਿ ਉਤੇ ਵਿਸ਼ੇਸ਼ ਜੋਰ ਦਿੱਤਾ ਗਿਆ ਹੈ। ਪਿਛਲੇ ਪੰਜ ਸਾਲ ਵਿਚ ਦੇਸ਼ ਨਿਰਾਸ਼ਾ ਦੇ ਵਾਤਾਵਰਣ ਨੂੰ ਪਿੱਛੇ ਛੱਡ ਚੁੱਕਿਆ ਹੈ।
ਉਨ੍ਹਾਂ ਕਿਹਾ ਕਿ ਇਹ ਬਜਟ ਇਹ ਵਿਸ਼ਵਾਸ ਦੇ ਰਿਹਾ ਹੈ ਕਿ ਗਤੀ ਸਹੀ ਹੈ, ਅਜਿਹੇ ਵਿਚ ਟੀਚੇ ਤੱਕ ਪਹੁੰਚਣਾ ਨਿਸ਼ਚਿਤ ਹੈ।
ਇਹ ਬਜਟ 21 ਸਦੀ ਦੇ ਭਾਰਤ ਦੀਆਂ ਉਮੀਦਾਂ ਨੂੰ ਪੂਰਾ ਕਰਨ ਅਤੇ ਨਿਊ ਭਾਰਤ ਦੇ ਨਿਰਮਾਣ ਵਿਚ ਅਹਿਮ ਕੜੀ ਸਾਬਤ ਹੋਵੇਗੀ। ਇਹ ਬਜਟ 2022 ਦੇ ਟੀਚੇ ਨੂੰ ਪੂਰਾ ਕਰਨ ਵਿਚ ਅਹਿਮ ਹੋਵੇਗਾ। ਪਿਛਲੇ ਪੰਜ ਸਾਲ ਵਿਚ ਸਾਡੀ ਸਰਕਾਰ ਨੇ ਗਰੀਬਾਂ, ਦਲਿਤਾਂ ਆਦਿ ਨੂੰ ਸਮਰਥ ਬਣਾਉਣ ਲਈ ਅਨੇਕਾਂ ਕਦਮ ਚੁੱਕੇ। ਉਨ੍ਹਾਂ ਕਿਹਾ ਕਿ ਇਹ ਬਜਟ 2022 ਤੱਕ ਕਿਸਾਨਾਂ ਦੀ ਆਮਦਨ ਦੁਗਣੀ ਕਰਨ ਵਿਚ ਅਹਿਮ ਭੂਮਿਕਾ ਨਿਭਾਏਗਾ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਸ ਬਜਟ ਵਿਚ ਵਰਤਮਾਨ ਹੀ ਨਹੀਂ, ਭਾਵੀ ਪੀੜੀ ਦੀ ਚਿੰਤਾ ਸਾਫ ਸਾਫ ਨਜ਼ਰ ਆਉਂਦੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਬਜਟ ਵਿਚ ਜੋ ਫੈਸਲੇ ਲਏ ਗੲੈ ਹਨ, ਉਹ ਨੌਜਵਾਨਾਂ ਲਈ ਨਵੀਆਂ ਸੰਭਾਵਨਾਵਾਂ ਦੇ ਬੂਹੇ ਖੁੱਲ੍ਹਣਗੇ। ਇਹ ਬਜਟ ਆਪਣੇ ਤੁਹਾਡੇ ਸੰਕਲਪਾਂ, ਸੁਪਨਿਆਂ ਦਾ ਭਾਰਤ ਬਣਨ ਦੀ ਦਿਸ਼ਾ ਵਿਚ ਇਤਿਹਾਸਕ ਕਦਮ ਹੈ। ਮੈਂ ਕਾਸ਼ੀ ਵਿਚ ਕੱਲ੍ਹ ਇਸ ਉਤੇ ਵਿਸਥਾਰ ਨਾਲ ਗੱਲ ਕਰਨ ਜਾ ਰਿਹਾ ਹਾਂ।