ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਜਟ 2019: ਰੀਅਲ ਐਸਟੇਟ ਖੇਤਰ ਨੂੰ ਮਿਲ ਸਕਦਾ ਹੈ ਉਦਯੋਗ ਦਾ ਦਰਜਾ

ਬਜਟ 2019: ਰੀਅਲ ਐਸਟੇਟ ਖੇਤਰ ਨੂੰ ਮਿਲ ਸਕਦਾ ਹੈ ਉਦਯੋਗ ਦਾ ਦਰਜਾ

ਸਰਕਾਰ ਵੱਲੋਂ ਰੀਅਲ ਐਸਟੇਟ ਖੇਤਰ ਨੂੰ ਰਫ਼ਤਾਰ ਦੇਣ ਤੇ 2022 ਤੱਕ ‘ਸਭ ਲਈ ਮਕਾਨ’ ਦਾ ਟੀਚਾ ਹਾਸਲ ਕਰਨ ਲਈ ਆਉਂਦੇ ਬਜਟ ਵਿੱਚ ਅਰਥ–ਵਿਵਸਥਾ ’ਚ ਨਕਦੀ ਵਧਾਉਣ ਲਈ ਕਦਮ ਚੁੱਕੇ ਜਾਣ ਦੀ ਆਸ ਹੈ।

 

 

ਜ਼ਮੀਨ–ਜਾਇਦਾਦ ਬਾਰੇ ਸਲਾਹ ਦੇਣ ਤੇ ਉਸ ਦੇ ਵਿਕਾਸ ਵਿੱਚ ਲੱਗੀਆਂ ਕੰਪਨੀਆਂ ਨੇ ਇਹ ਗੱਲ ਆਖੀ ਹੈ। ਇਸ ਤੋਂ ਇਲਾਵਾ ਕੰਪਨੀਆਂ ਨੇ ਰੀਅਲ ਐਸਟੇਟ ਖੇਤਰ ਨੂੰ ਉਦਯੋਗ ਦਾ ਦਰਜਾ ਦੇਣ, ਰੀਐਲਿਟੀ ਪ੍ਰੋਜੈਕਟਾਂ ਦੇ ਵਿਕਾਸ ਦੀ ਮਨਜ਼ੂਰੀ ਲਈ ਇਕਹਿਰੀ ਵਿਵਸਥਾ, ਮਕਾਨ ਖ਼ਰੀਦਦਾਰਾਂ ਨੂੰ ਟੈਕਸ–ਛੋਟ ਨਾਲ ਕੰਪਨੀਆਂ ਨੂੰ ਵੀ ਟੈਕਸ–ਛੋਟ ਤੇ ਕਿਰਾਏ ਉੱਤੇ ਮਕਾਨ ਨੂੰ ਉਤਸ਼ਾਹਿਤ ਕਰਨ ਦੀ ਨੀਤੀ ਬਣਾਉਣ ਦੀ ਮੰਗ ਕੀਤੀ ਹੈ।

 

 

CBRE ਦੇ ਚੇਅਰਮੈਨ ਤੇ CEO (ਭਾਰਤ, ਦੱਖਣ–ਪੂਰਬੀ ਏਸ਼ੀਆ, ਪੱਛਮੀ ਏਸ਼ੀਆ ਤੇ ਅਫ਼ਰੀਕਾ) ਅੰਸ਼ੁਮਨ ਮੈਗਜ਼ੀਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਸਰਕਾਰ ਨੇ ਪਿਛਲੇ ਕਾਰਜਕਾਲ ਦੌਰਾਨ ਇਸ ਖੇਤਰ ਨੂੰ ਲੀਹ ਉੱਤੇ ਲਿਆਉਣ ਦੇ ਮੰਤਵ ਨਾਲ ਕਈ ਸੁਧਾਰਵਾਦੀ ਕਦਮ ਚੁੱਕੇ ਪਰ ਹਾਲੇ ਵੀ ਫ਼ੰਡ ਇਕੱਠੇ ਕਰਨ, ਪੂੰਜੀ ਤੇ ਨਕਦੀ ਨਾਲ ਜੁੜੀਆਂ ਚੁਣੌਤੀਆਂ ਰੁਕਾਵਟ ਬਣੀਆਂ ਹੋਈਆਂ ਹਨ।

 

 

ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਖੇਤਰ ਨੂੰ ਉਦਯੋਗ ਦਾ ਦਰਜਾ ਦਿੱਤੇ ਜਾਣ ਨਾਲ ਰੀਐਲਿਟੀ ਕੰਪਨੀਆਂ ਸਰਕਾਰ ਤੋਂ ਬਾਹਰੀ ਵਪਾਰਕ ਉਧਾਰ ਨਿਯਮਾਂ ਵਿੱਚ ਰਿਆਇਤ ਚਾਹੁੰਦੀਆਂ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Budget 2019 Real Estate may get Industry status