ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਿੱਤ ਮੰਤਰੀ ਨਿਰਮਲਾ ਸੀਤਾਰਮਣ ਜਨਤਾ ਨੂੰ ਕੀ ਦੇਣਗੇ ਬਜਟ ’ਚ ਸੌਗਾਤ?

ਵਿੱਤ ਮੰਤਰੀ ਨਿਰਮਲਾ ਸੀਤਾਰਮਣ ਜਨਤਾ ਨੂੰ ਕੀ ਦੇਣਗੇ ਬਜਟ ’ਚ ਸੌਗਾਤ?

ਵਿੱਤ ਮੰਤਰੀ ਨਿਰਮਲਾ ਸੀਤਾਰਮਣ ਕੇਂਦਰ ਸਰਕਾਰ ਦਾ ਆਮ ਬਜਟ ਪੰਜ ਜੁਲਾਈ ਨੂੰ ਸੰਸਦ ਵਿਚ ਪੇਸ਼ ਕਰੇਗੀ। ਆਮ ਬਜਟ ਤੋਂ ਆਮ ਨਾਗਰਿਕਾਂ ਨੂੰ ਬਹੁਤ ਉਮੀਦ ਹੁੰਦੀ ਹੈ। ਕੇਂਦਰ ਸਰਕਾਰ ਵੱਲੋਂ ਪੇਸ਼ ਕੀਤੇ ਜਾਣ ਬਜਟ ਤੋਂ ਦੇਸ਼ ਦੇ ਲੋਕਾਂ ਨੂੰ ਬਹੁਤ ਉਮੀਦਾਂ ਹਨ। ਨੌਕਰੀ ਪੇਸ਼ਾ ਵਾਲੇ ਲੋਕ ਚਾਹੁੰਦੇ ਹਨ ਕਿ ਸਰਕਾਰ ਇਨਕਮ ਟੈਕਸ ਵਿਚ ਛੋਟ ਦੇਵੇ, ਤਾਂ ਕਿ ਉਨ੍ਹਾਂ ਨੂੰ ਰਾਹਤ ਮਿਲੇ। ਉਥੇ ਹਿਲਾਵਾਂ ਚਾਹੁੰਦੀਆਂ ਹਨ ਕਿ ਰਸੌਈ ਅਤੇ ਘਰੇਲੂ ਖਰਚ ਦਾ ਬੋਝ ਹਲਕਾ ਹੋਵੇ। ਇਸ ਸਬੰਧੀ ਸਮਾਜ ਦੇ ਵੱਖ ਵੱਖ ਵਰਗ ਦੇ ਲੋਕਾਂ ਨਾਲ ਹਿੰਦੁਸਤਾਨ ਨੇ ਅਲੱਗ–ਅਲੱਗ ਗੱਲਬਾਤ ਕੀਤੀ।

 

ਡਾਕਟਰਾਂ ਦੀ ਸਲਾਹ

 

ਡਾ. ਜੇ ਕੇ ਮਿਤਰਾ ਨੇ ਕਿਹਾ ਕਿ ਡਾਕਟਰਾਂ ਨਾਲ ਹੋ ਰਹੀ ਮਾਰਕੁੱਟ ਦੀ ਘਟਨਾ ਕਾਰਨ ਡਾਕਟਰਾਂ ਦੀ ਕਮੀ ਅਤੇ ਆਧਾਰਭੂਤ ਢਾਂਚੇ ਦੀ ਘਾਟ ਹੈ। ਸਰਕਾਰ ਹੈਲਥ ਬਜਟ ਵਧਾਏ, ਤਾਂ ਕਿ ਵਧੀਆ ਮਾਹੌਲ ਬਣ ਸਕੇ।

ਸ਼ਿਆਮ ਐਸ ਸਿਡਾਨਾ ਸਕੱਤਰ ਆਈਐਮਏ ਰਾਂਚੀ ਨੇ ਕਿਹਾ ਕਿ ਡਾਕਟਰਾਂ ਲਈ ਟੈਕਸ ਸਬੰਧੀ ਪ੍ਰਕਿਰਿਆ ਸਰਲ ਕੀਤੀ ਜਾਵੇ। ਉਨ੍ਹਾਂ ਲਈ ਵੀ ਸਰਕਾਰ ਹੈਲਥ ਕਾਰਡ ਜਾਂ ਸਿਹਤ ਬੀਮਾ ਕਰਵਾਏ। ਬਜ਼ੁਰਗ ਡਾਕਟਰਾਂ ਨੂੰ ਵੀ ਪੈਨਸ਼ਨ ਦੇਣ ਦਾ ਪ੍ਰਬੰਧ ਹੋਵੇ।

 

ਅਧਿਆਪਕਾਂ ਦੀ ਸਲਾਹ

 

ਡਾ. ਮਨੋਜ ਕੁਮਾਰ, ਪ੍ਰਿੰਸੀਪਲ ਰਾਮ ਲਖਨ ਸਿੰਘ ਯਾਦਵ ਰਾਂਚੀ ਨੇ ਕਿਹਾ ਕਿ ਸਰਕਾਰ ਜੇਕਰ ਜੀਡੀਪੀ ਦਾ ਛੇ ਫੀਸਦੀ ਉਚ ਸਿੱਖਿਆ ਉਤੇ ਖਰਚ ਨਹੀਂ ਕਰ ਸਕਦੀ ਤਾਂ ਘੱਟ ਤੋਂ ਘੱਟ ਉਸ ਵੱਲ ਕਦਮ ਤਾਂ ਵਧਾਏ। ਸਕੂਲਾਂ ਨੂੰ ਸਾਧਨ ਦਿੱਤੇ ਜਾਣ।

ਡਾ. ਐਨ ਡੀ ਗੋਸਵਾਮੀ ਰਜਿਸਟਰਾਰ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਯੂਨੀਵਰਸਿਟੀ ਨੇ ਕਿਹਾ ਕਿ ਉਚ ਸਿੱਖਿਆ ਵੱਲ ਸਰਕਾਰ ਦਾ ਧਿਆਨ ਨਹੀਂ ਹੈ। ਕਾਲਜਾਂ ਵਿਚ ਸਾਧਨਾਂ ਦੀ ਵੱਡੀ ਕਮੀ ਹੈ। ਸਰਕਾਰ ਗੁਣਵਤਾ ਪੂਰਣ ਸਿੱਖਿਆ ਲਈ ਵਿਸ਼ੇਸ਼ ਪ੍ਰਬੰਧ ਕਰੇ।

 

ਔਰਤਾਂ ਨੂੰ ਉਮੀਦਾਂ

 

ਕੇਂਦਰ ਸਰਕਾਰ ਤੋਂ ਔਰਤਾਂ ਨੂੰ ਬਹੁਤ ਉਮੀਦਾਂ ਹਨ। ਵਿਕਾਸ ਸਿਰਫ ਵੱਡੇ ਸ਼ਹਿਰਾਂ ਵਿਚ ਹੀ ਨਹੀਂ, ਹਾਸ਼ੀਏ ਦੇ ਸੂਬਿਆਂ ਨੂੰ ਦੇਖਣਾ ਚਾਹੀਦਾ ਹੈ। ਆਮ ਆਦਮੀ ਖੁਸ਼ਹਾਲ ਹੋਵੇ। ਮਹਿੰਗਾਈ ਐਨੀ ਹੈ ਕਿ ਔਰਤਾਂ ਘਰ ਦੇ ਖਰਚ ਜੋੜਨ ਵਿਚ ਹੀ ਰਹਿ ਜਾਂਦੀਆਂ ਹਨ।

ਕੇਂਦਰ ਸਰਕਾਰ ਤੋਂ ਇਹ ਉਮੀਦ ਹੈ ਕਿ ਇਸ ਵਾਰ ਰਸੌਈ ਉਤੇ ਬੋਝ ਘੱਟ ਕਰੇ। ਖਾਣ–ਪੀਣ ਦੀਆਂ ਚੀਜ਼ਾਂ ਕਾਫੀ ਮਹਿੰਗੀਆਂ ਹੋ ਗਈਆਂ ਹਲ। ਜੇਕਰ ਇਨ੍ਹਾਂ ਵਿਚ ਕਟੌਤੀ ਨਹੀਂ ਹੋ ਸਕਦੀ, ਤਾਂ ਘੱਟੋ ਘੱਟ ਵਾਧਾ ਵੀ ਨਾ ਹੋਵੇ।

 

ਨੌਜਵਾਨਾਂ ਨੂੰ ਉਮੀਦ

 

ਇਕ ਨੌਜਵਾਨ ਨੀਰਜ ਨੇ ਕਿਹਾ ਕਿ ਸਰਕਾਰ ਨੌਜਵਾਨਾਂ ਲਈ ਵਿਸ਼ੇਸ਼ ਯੋਜਨਾਵਾਂ ਬਣਾਏ। ਤਾਂ ਕਿ ਵਿਦਿਆਰਥੀਆਂ ਪੜ੍ਹਾਈ ਅਤੇ ਨੌਜਵਾਨਾਂ ਨੂੰ ਨੌਕਰੀ ਲਈ ਬਾਹਰ ਨਾ ਜਾਣਾ ਪਵੇ। ਇਥੇ ਨਵੇਂ ਉਦਯੋਗਾਂ ਸਥਾਪਨਾ ਦੇ ਨਾਲ ਪੁਰਾਣੇ ਉਦਯੋਗਾਂ ਨੂੰ ਫਿਰ ਤੋਂ ਵਧੀਆ ਬਣਾਇਆ ਜਾਵੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:budget 2019 what finance minister nirmla sitaraman announce in budget