ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਜਟ 2019: ਔਰਤਾਂ ਨੂੰ ਟੈਕਸਾਂ ਵਿੱਚ ਰਾਹਤ ਸੰਭਵ

ਬਜਟ 2019: ਔਰਤਾਂ ਨੂੰ ਟੈਕਸਾਂ ਵਿੱਚ ਰਾਹਤ ਸੰਭਵ

ਭਲਕੇ ਸਾਲ 2019–2020 ਦਾ ਆਮ ਬਜਟ ਪੇਸ਼ ਹੋਣ ਜਾ ਰਿਹਾ ਹੈ। ਇਸ ਮੌਕੇ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਔਰਤਾਂ ਲਈ ਖ਼ਾਸ ਐਲਾਨ ਕਰ ਸਕਦੇ ਹਨ। ਵਿੱਤ ਮੰਤਰੀ ਨਾ ਸਿਰਫ਼ ਔਰਤਾਂ ਦੇ ਹੱਥ ਵਿੱਚ ਵਧੇਰੇ ਟੈਕਸ ਰਾਹਤ ਦੇ ਰਾਹ ਵਧਾ ਸਕਦੇ ਹਨ; ਸਗੋਂ ਸੁਕੰਨਿਆ ਸਮ੍ਰਿਧੀ ਯੋਜਨਾ ਵਿੱਚ ਵੀ ਵਾਧੂ ਨਿਵੇਸ਼ ਦੀ ਵਿਵਸਥਾ ਰੱਖ ਸਕਦੇ ਹਨ।

 

 

ਦੇਸ਼ ਦੇ ਪਹਿਲੇ ਫ਼ੁਲ–ਟਾਈਮ ਵਿੱਤ ਮੰਤਰੀ ਹੋਣ ਕਾਰਨ ਸ੍ਰੀਮਤੀ ਸੀਤਾਰਮਣ ਤੋਂ ਦੇਸ਼ ਦੀਆਂ ਔਰਤਾਂ ਦੀਆਂ ਆਸਾਂ ਵਧ ਗਈਆਂ ਹਨ। ਅਜਿਹੀ ਹਾਲਤ ਵਿੱਚ ਦੇਸ਼ ਵਿੱਚ 5 ਜੁਲਾਈ ਨੂੰ ਪੇਸ਼ ਹੋਣ ਵਾਲੇ ਬਜਟ ਵਿੱਚ ਉਨ੍ਹਾਂ ਦਾ ਫ਼ੋਕਸ ਔਰਤਾਂ ਨੂੰ ਆਰਥਿਕ ਤੌਰ ਉੱਤੇ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਹੋ ਸਕਦਾ ਹੈ।

 

 

ਸੂਤਰਾਂ ਮੁਤਾਬਕ ਬਜਟ ਵਿੱਚ ਕੰਮਕਾਜੀ ਔਰਤਾਂ ਲਈ ਵਿੱਤ ਮੰਤਰੀ ਕੋਈ ਤੋਹਫ਼ਾ ਲੈ ਕੇ ਆ ਸਕਦੇ ਹਨ। ਵਿੱਤ ਮੰਤਰੀ ਵੱਲੋਂ ਬੱਚਿਆਂ ਦੇ ਪਾਲਣ–ਪੋਸ਼ਣ ਉੱਤੇ ਆਉਣ ਵਾਲੇ ਖ਼ਰਚੇ ਵਿੱਚ ਟੈਕਸ ਛੋਟ ਦਾ ਐਲਾਨ ਕੀਤਾ ਜਾ ਸਕਦਾ ਹੈ। ਇਹ ਛੋਟ ਪ੍ਰਤੀ ਮਹੀਨਾ ਸੱਤ ਤੋਂ 10 ਹਜ਼ਾਰ ਰੁਪਏ ਦੇ ਵਿਚਕਾਰ ਰੱਖੀ ਜਾ ਸਕਦੀ ਹੈ।

 

 

ਇਸ ਤੋਂ ਇਲਾਵਾ ਸਰਕਾਰ ਔਰਤਾਂ ਨੂੰ ਐਜੂਕੇਸ਼ਨ ਲੋਨ ਉੱਤੇ ਲੱਗਣ ਵਾਲੇ ਵਿਆਜ ਦੀਆਂ ਦਰਾਂ ਵਿੱਚ ਵੀ ਛੋਟ ਦਾ ਐਲਾਨ ਕਰ ਸਕਦੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Budget 2019: Women may be given tax exemptions