ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਜਟ 2020–21 ’ਚ ਜਾਣੋ, ਕੀ ਮਹਿੰਗਾ ਹੋਇਆ ਤੇ ਕੀ ਸਸਤਾ…

ਬਜਟ 2020–21 ’ਚ ਜਾਣੋ, ਕੀ ਮਹਿੰਗਾ ਹੋਇਆ ਤੇ ਕੀ ਸਸਤਾ…ਤਸਵੀਰ: ਦਿ ਹੰਸ ਇੰਡੀਆ

ਅਰਥ–ਵਿਵਸਥਾ ਦੀ ਸੁਸਤ ਰਫ਼ਤਾਰ ’ਚ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਸਨਿੱਚਰਵਾਰ ਨੂੰ ਬਜਟ 2020 ਪੇਸ਼ ਕੀਤਾ। ਇਸ ਬਜਟ ਤੋਂ ਲੋਕਾਂ ਨੂੰ ਬਹੁਤ ਉਮੀਦਾਂ ਸਨ। ਸ੍ਰੀਮਤੀ ਨਿਰਮਲਾ ਨੇ ਆਜ਼ਾਦ ਭਾਰਤ ਦਾ ਹੁਣ ਤੱਕ ਦਾ ਸਭ ਤੋਂ ਲੰਮਾ ਬਜਟ ਭਾਸ਼ਣ ਪੜ੍ਹਿਆ; ਉਂਝ ਭਾਵੇਂ ਹਾਲੇ ਉਸ ਬਜਟ ਨੂੰ ਉਨ੍ਹਾਂ ਕੁਝ ਸੰਖੇਪ ਕਰ ਦਿੱਤਾ ਸੀ।

 

 

ਇਹ ਵਸਤਾਂ ਹੋ ਗਈਆਂ ਮਹਿੰਗੀਆਂ ––

ਵਿਦੇਸ਼ਾਂ ਤੋਂ ਦਰਾਮਦ ਹੋਈਆਂ (ਇੰਪੋਰਟਡ) ਜੁੱਤੀਆਂ–ਚੱਪਲਾਂ

ਇੰਪੋਰਟਡ ਫ਼ਰਨੀਚਰ

ਮੈਡੀਕਲ ਉਪਕਰਣ

ਮੋਬਾਇਲ ਫ਼ੋਨ, ਖ਼ਾਸ ਕਰ ਕੇ ਟੱਚ–ਸਕ੍ਰੀਨ ਵਾਲੇ ਪੈਨਲ

ਮੱਖਣ–ਘਿਓ,

ਮੂੰਗਫ਼ਲੀ ਬਟਰ

ਚੁਇੰਗ ਗਮ

ਛਿਲਕੇ ਵਾਲਾ ਅਖ਼ਰੋਟ

ਦਾੜ੍ਹੀ ਬਣਾਉਣ ਵਾਲੇ ਸ਼ੇਵਰ

ਹੇਅਰ ਕਲਿੱਪ

ਵਾਲ਼ਾਂ ’ਚ ਲਾਉਣ ਵਾਲੀਆਂ ਪਿੰਨਾਂ

ਕੰਘੀ

ਹੇਅਰ ਰਿਮੂਵਰ ਉਪਕਰਣ

ਰਸੋਈ ’ਚ ਵਰਤੇ ਜਾਣ ਵਾਲੇ ਬਰਤਨ

ਰੈਫ਼ਰੀਜਿਰੇਟਰ

ਬੋਨਚਾਈਨਾ – ਮਿੱਟੀ – ਪੋਰਸਲੀਨ ਤੋਂ ਬਣੇ ਬਰਤਨ

ਵਾਟਰ ਫ਼ਿਲਟਰ

ਕੱਚ ਦੇ ਬਰਤਨ

ਮਾਣਿਕ, ਪੰਨਾ, ਨੀਲਮ, ਬਿਨਾ ਤਰਾਸ਼ੇ ਰੰਗੀਨ ਰਤਨ

ਜਿੰਦਰੇ

ਵਾਟਰ ਹੀਟਰ

ਹੇਅਰ ਡ੍ਰਾਇਰ

ਬਿਜਲੀ ਨਾਲ ਚੱਲਣ ਵਾਲੀ ਪ੍ਰੈੱਸ (ਇਸਤਰੀ)

ਗ੍ਰਾਈਂਡਰ, ਓਵਨ, ਕੁੱਕਰ, ਗ੍ਰਿੱਲ

ਚਾਹ ਤੇ ਕਾਫ਼ੀ ਬਣਾਉਣ ਵਾਲੀ ਮਸ਼ੀਨ ਤੇ ਟੋਸਟਰ

ਲੈਂਪ ਤੇ ਰੌਸ਼ਨੀ ਵਾਲੇ ਉਪਕਰਣ

ਕੰਧ ’ਤੇ ਲੱਗਣ ਵਾਲੇ ਪੱਖੇ

ਖਿਡੌਣੇ; ਜਿਵੇਂ ਟ੍ਰਾਈਸਾਇਕਲ, ਸਕੂਟਰ, ਗੁੱਡੀਆਂ

ਕੀਟਾਣੂ ਮਾਰਨ ਵਾਲੇ ਉਪਕਰਣ

ਪੈੱਨ, ਕਾਪੀ ਸਮੇਤ ਸਟੇਸ਼ਨਰੀ ਉਤਪਾਦ; ਜਿਵੇਂ ਕਲਿੱਪ, ਸਟੈਪਲਜ਼

ਨਕਲੀ ਫੁੱਲ, ਘੰਟੀ, ਮੂਰਤੀ, ਟ੍ਰਾੱਫ਼ੀ

ਸਿਗਰੇਟਾਂ

 

 

ਇਹ ਵਸਤਾਂ ਹੋਈਆਂ ਸਸਤੀਆਂ --

ਸੂਰਜੀ ਊਰਜਾ (ਸੋਲਰ ਐਨਰਜੀ) ਵਾਲੇ ਪੈਨਲ

ਅਖ਼ਬਾਰੀ ਕਾਗਜ਼

ਖੇਤੀ–ਪਸ਼ੂ ਆਧਾਰਤ ਉਤਪਾਦ

ਪਿਓਰੀਫ਼ਾਈਡ ਟੈਰੇਫ਼ੇਥਿਕ ਐਸਿਡ (ਪੀਟੀਏ)

ਕੁਝ ਨਸ਼ੀਲੇ ਡ੍ਰਿੰਕ

ਕੱਚੀ ਖੰਡ

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Budget 2020-21 Know what gone dearer and what cheaper