ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਰਕਾਰ ਦੇ ਤੰਗ–ਹਾਲ ਖ਼ਜ਼ਾਨੇ ਦਾ ਅਸਰ, ਦੇਸ਼ ਦੇ ਸਿਹਤ ਬਜਟ ’ਚ ਨਿਗੂਣਾ ਵਾਧਾ

ਸਰਕਾਰ ਦੇ ਤੰਗ–ਹਾਲ ਖ਼ਜ਼ਾਨੇ ਦਾ ਅਸਰ, ਦੇਸ਼ ਦੇ ਸਿਹਤ ਬਜਟ ’ਚ ਨਿਗੂਣਾ ਵਾਧਾ

ਭਾਰਤ ਸਰਕਾਰ ਦੇ ਤੰਗ–ਹਾਲ ਖ਼ਜ਼ਾਨੇ ਦਾ ਅਸਰ ਸਮਾਜਕ ਖੇਤਰ ਨਾਲ ਜੁੜੇ ਮੰਤਰਾਲਿਆਂ; ਖ਼ਾਸ ਕਰਕੇ ਸਿਹਤ ਤੇ ਸਿੱਖਿਆ ’ਤੇ ਪਿਆ ਹੈ। ਇਸ ਵਰ੍ਹੇ ਸਿਹਤ ਬਜਟ ’ਚ ਸਿਰਫ਼ 4 ਫ਼ੀ ਸਦੀ ਦਾ ਵਾਧਾ ਕੀਤਾ ਗਿਆ ਹੈ। ਸਿਹਤ ਮੰਤਰਾਲੇ ਦੀਆਂ ਦੋ ਝੰਡਾ–ਬਰਦਾਰ ਯੋਜਨਾਵਾਂ ਲਈ ਵੀ ਬਜਟ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ। ਪਿਛਲੇ ਵਰ੍ਹੇ ਸਿਹਤ ਬਜਟ ’ਚ 19 ਬਜਟ ਦਾ ਵੱਡਾ ਵੱਧਾ ਕੀਤਾ ਗਿਆ ਸੀ।

 

 

ਪਿਛਲੇ ਵਰ੍ਹੇ ਸਿਹਤ ਮੰਤਰਾਲੇ ਨੂੰ 64,559 ਕਰੋੜ ਰੁਪਏ ਦਿੱਤੇ ਗਏ ਸਨ; ਜੋ ਇਸ ਵਰ੍ਹੇ ਵਧ ਕੇ 67,112 ਕਰੋੜ ਰੁਪਏ ਹੋ ਗਏ। ਕੁੱਲ 2,553 ਕਰੋੜ ਰੁਪਏ ਦਾ ਵਾਧਾ ਹੋਇਆ ਹੈ।

 

 

ਸਿਹਤ ਮੰਤਰਾਲੇ ਦੀ ਸਭ ਤੋਂ ਵੱਡੀ ਯੋਜਨਾ ‘ਰਾਸ਼ਟਰੀ ਸਿਹਤ ਮਿਸ਼ਨ’ ਨੂੰ ਇਸ ਵਰ੍ਹੇ 33,400 ਕਰੋੜ ਰੁਪਏ ਦਿੱਤੇ ਗਏ ਹਨ। ਇਹ ਪਿਛਲੇ ਸਾਲ ਦੇ ਬਜਟ ਤੋਂ 505 ਕਰੋੜ ਰੁਪਏ ਵੱਧ ਹਨ ਤੇ ਸੋਧੇ ਬਜਟ ਦੇ ਮੁਕਾਬਲੇ 390 ਕਰੋੜ ਰੁਪਏ ਘੱਟ ਹਨ।

 

 

ਬਜਟ ’ਚ ਪ੍ਰਧਾਨ ਮੰਤਰੀ ਜਨ–ਆਰੋਗਯ ਯੋਜਨਾ – PMJAY ਨੂੰ 6,400 ਕਰੋੜ ਰੁਪਏ ਦਿੱਤੇ ਗਏ ਹਨ। ਇਹ ਰਕਮ ਪਿਛਲੇ ਸਾਲ ਦੀ ਬਜਟ ਰਾਸ਼ੀ ਦੇ ਬਰਾਬਰ ਹੈ।

 

 

‘ਆਯੁਸ਼ਮਾਨ’ ਭਾਰਤ ਦੇ ਇੱਕ ਹੋਰ ਹਿੱਸੇ ਹੈਲਥ ਐਂਡ ਵੈਲਨੈੱਸ ਸੈਂਟਰ ਲਈ 1,350 ਕਰੋੜ ਰੁਪਏ ਰੱਖੇ ਗਏ ਹਨ; ਜੋ ਪਿਛਲੇ ਸਾਲ ਦੇ ਬਰਾਬਰ ਹਨ। ਦੇਸ਼ ਭਰ ’ਚ ਨਵੇਂ AIIMS ਦੀ ਉਸਾਰੀ ਲਈ ਚੱਲ ਰਹੀ ਪ੍ਰਧਾਨ ਮੰਤਰੀ ਸਿਹਤ ਸੁਰੱਖਿਆ ਯੋਜਨਾ ਲਈ ਇਸ ਵਰ੍ਹੇ 6,020 ਕਰੋੜ ਰੁਪਏ ਦਿੱਤੇ ਗਏ ਹਨ।

 

 

ਇਹ ਰਕਮ ਪਿਛਲੇ ਸਾਲ ਦੇ 4,000 ਕਰੋੜ ਰੁਪਏ ਤੋਂ ਡੇਢ ਗੁਣਾ ਹੈ; ਭਾਵੇਂ ਇਸ ਰਾਸ਼ੀ ਵਿੱਚੋਂ 1,400 ਕਰੋੜ ਰੁਪਏ ਉਚੇਰੀ ਸਿੱਖਿਆ ਫ਼ਾਈਨਾਂਸਿੰਗ ਏਜੰਸੀ (HEFA) ਦਾ ਵਿਆਜ ਤੇ ਮੂਲਧਨ ਦੀ ਕਿਸ਼ਤ ਅਦਾ ਕਰਨ ਉੱਤੇ ਖ਼ਰਚ ਹੋ ਜਾਣਗੇ।

 

 

ਦਿੱਲੀ ਦੇ ਏਮਸ ਲਈ 3,489.96 ਕਰੋੜ ਰੁਪਏ ਰੱਖੇ ਗਏ ਹਨ; ਇਹ ਰਕਮ ਪਿਛਲੇ ਸਾਲ ਦੀ ਰਕਮ 3,599.65 ਕਰੋੜ ਰੁਪਏ ਤੋਂ ਲਗਭਗ 110 ਕਰੋੜ ਰੁਪਏ ਘੱਟ ਹੈ। AIIMS ਤੋਂ ਇਲਾਵਾ ਪੀਜੀਆਈ ਚੰਡੀਗੜ੍ਹ ਤੇ ਜਿਪਮਰ ਪੁੱਡੂਚੇਰੀ ਦੇ ਬਜਟ ’ਚ ਵੀ ਕਟੌਤੀ ਕੀਤੀ ਗਈ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Budget 2020-21 Mild increase in Health Budget