ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਦਿੱਤਾ ਹੁਣ ਤਕ ਦਾ ਸਭ ਤੋਂ ਲੰਮਾ ਭਾਸ਼ਣ

ਕੇਂਦਰੀ ਵਿੱਤ ਮੰਤਰੀ ਸ੍ਰੀਮਤੀ ਨਿਰਮਲਾ ਸੀਤਾਰਮਣ ਅੱਜ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦਾ ਆਮ ਸਾਲਾਨਾ ਬਜਟ 2020–21 ਪੇਸ਼ ਕੀਤਾ। ਨਿਰਮਲਾ ਸੀਤਾਰਮਣ ਦਾ ਇਹ ਭਾਸ਼ਣ ਹੁਣ ਤਕ ਦੇ ਇਤਿਹਾਸ ਦਾ ਸਭ ਤੋਂ ਲੰਮਾ ਬਜਟ ਭਾਸ਼ਣ ਰਿਹਾ। ਨਿਰਮਲਾ ਸੀਤਾਰਮਣ ਨੇ 2 ਘੰਟੇ 40 ਮਿੰਟ ਤਕ ਬਜਟ ਭਾਸ਼ਣ ਦਿੱਤਾ।

 

ਇੰਨਾ ਲੰਮਾ ਭਾਸ਼ਣ ਦੇਣ ਤੋਂ ਬਾਅਦ ਉਨ੍ਹਾਂ ਦੀ ਸਿਹਤ ਅਚਾਨਕ ਥੋੜੀ ਖਰਾਬ ਹੋ ਗਈ, ਜਿਸ ਕਾਰਨ ਉਹ ਆਪਣਾ ਪੂਰਾ ਭਾਸ਼ਣ ਨਾ ਪੜ੍ਹ ਸਕੇ। ਹਾਲਾਂਕਿ ਬਜਟ ਭਾਸ਼ਣ ਦੌਰਾਨ ਜਦੋਂ ਨਿਰਮਲਾ ਸੀਤਾਰਮਣ ਦੀ ਸਿਹਤ ਥੋੜੀ ਖਰਾਬ ਹੋਈ, ਉਸ ਸਮੇਂ ਬਜਟ ਭਾਸ਼ਣ ਦੇ ਦੋ ਪੇਜ਼ ਹੀ ਬਾਕੀ ਬਚੇ ਸਨ। ਉਹ ਆਪਣੇ ਸੰਬੋਧਨ ਦੌਰਾਨ ਮੱਥੇ 'ਤੇ ਪਸੀਨਾ ਪੂੰਝਦੀ ਨਜ਼ਰ ਆਈ। ਸਿਹਤ ਖਰਾਬ ਹੋਣ ਅਤੇ ਬਜਟ ਦੇ ਦੋ ਪੇਜ਼ ਪੜ੍ਹੇ ਬਗੈਰ ਛੱਡ ਦੇਣ ਦੇ ਬਾਵਜੂਦ ਵੀ ਵਿੱਤ ਮੰਤਰੀ ਨੇ ਹੁਣ ਤਕ ਦਾ ਸੱਭ ਤੋਂ ਲੰਮਾ ਭਾਸ਼ਣ ਦਿੱਤਾ। ਨਿਊਜ਼ ਏਸੰਜੀ ਮੁਤਾਬਿਕ ਲਗਭਗ ਪੌਣੇ ਤਿੰਨ ਘੰਟੇ ਭਾਸ਼ਣ ਦੇ ਅੰਤ 'ਚ ਗਲਾ ਖਰਾਬ ਹੋਣ ਕਾਰਨ ਵਿੱਤ ਮੰਤਰੀ ਅੰਤਮ ਦੋ-ਤਿੰਨ ਪੇਜ ਨਹੀਂ ਪੜ੍ਹ ਸਕੇ। ਭਾਸ਼ਣ ਦੌਰਾਨ ਵਿੱਤ ਮੰਤਰੀ ਦੇ ਸਾਥੀ ਮੰਤਰੀਆਂ ਨੇ ਉਨ੍ਹਾਂ ਨੂੰ ਖਾਣ ਲਈ ਚਾਕਲੇਟ ਦਿੱਤੀ ਪਰ ਉਨ੍ਹਾਂ ਨੇ ਨਹੀਂ ਲਈ ਅਤੇ ਆਪਣਾ ਭਾਸ਼ਣ ਰੋਕਣ ਦਾ ਫੈਸਲਾ ਲਿਆ।
 

ਇਸ ਤੋਂ ਪਹਿਲਾਂ ਨਿਰਮਲਾ ਸੀਤਾਰਮਣ ਨੇ ਪਿਛਲਾ ਬਜਟ ਭਾਸ਼ਣ 2 ਘੰਟੇ 17 ਮਿੰਟ ਤਕ ਦਾ ਦਿੱਤਾ ਸੀ। ਵਿੱਤ ਮੰਤਰੀ ਨੇ ਸਨਿੱਚਰਵਾਰ ਨੂੰ ਸਾਲ 2020-21 ਲਈ ਆਪਣੇ ਭਾਸ਼ਣ ਦੀ ਸ਼ੁਰੂਆਤ ਸਵੇਰੇ 11 ਵਜੇ ਕੀਤੀ। ਇਸ ਤੋਂ ਬਾਅਦ ਭਾਸ਼ਣ ਨੂੰ ਦੁਪਹਿਰ 1.40 ਵਜੇ ਖਤਮ ਕੀਤਾ।

 


 

ਬਜਟ 'ਚ ਨਿਰਮਲਾ ਸੀਤਾਰਮਨ ਨੇ ਕਿਸਾਨ, ਮੱਧ ਵਰਗ ਆਦਿ ਲਈ ਕਈ ਵੱਡੇ ਐਲਾਨ ਕੀਤੇ। ਜਿੱਥੇ ਕਿਸਾਨਾਂ ਲਈ ਕਿਸਾਨੀ ਰੇਲ ਦੀ ਘੋਸ਼ਣਾ ਕੀਤੀ ਗਈ, ਉੱਥੇ ਹੀ ਟੈਕਸਦਾਤਾਵਾਂ ਨੂੰ ਵੱਡੀ ਰਾਹਤ ਦਿੰਦਿਆਂ ਟੈਕਸ ਕਾਨੂੰਨਾਂ ਨੂੰ ਆਸਾਨ ਬਣਾਉਣ ਲਈ ਇੱਕ ਨਵੀਂ ਆਪਸ਼ਨਲ ਨਿੱਜੀ ਆਮਦਨ ਟੈਕਸ ਪ੍ਰਣਾਲੀ ਦੀ ਸ਼ੁਰੂਆਤ ਕੀਤੀ ਗਈ ਹੈ।
 

ਬਜਟ ਦੇ ਭਾਸ਼ਣਾਂ ਨੂੰ ਸ਼ਬਦਾਂ ਦੇ ਹਿਸਾਬ ਨਾਲ ਵੇਖੀਏ ਤਾਂ ਵਿੱਤ ਮੰਤਰੀ ਡਾ. ਮਨਮੋਹਨ ਸਿੰਘ  ਵੱਲੋਂ ਸਾਲ 1991 'ਚ ਦਿੱਤਾ ਗਿਆ ਭਾਸ਼ਣ 18,700 ਸ਼ਬਦਾਂ ਦਾ ਸੀ। ਕਿਸੇ ਵਿੱਤ ਮੰਤਰੀ ਵੱਲੋਂ ਦਿੱਤੇ ਗਏ ਭਾਸ਼ਣ ਦੇ ਔਸਤ ਆਕਾਰ ਨੂੰ ਵੇਖੀਏ ਤਾਂ ਯਸ਼ਵੰਤ ਸਿਨਹਾ ਦੇ ਭਾਸ਼ਣਾਂ ਦਾ ਆਕਾਰ ਸੱਭ ਤੋਂ ਵੱਧ ਹੁੰਦਾ ਸੀ। ਉਨ੍ਹਾਂ ਦੇ ਭਾਸ਼ਣਾਂ 'ਚ ਔਸਤਨ ਲਗਭਗ 15,700 ਸ਼ਬਦ ਹੁੰਦੇ ਸਨ। ਇੰਦਰਾ ਗਾਂਧੀ ਨੇ ਵਿੱਤ ਮੰਤਰੀ ਵਜੋਂ ਸਭ ਤੋਂ ਛੋਟਾ ਭਾਸ਼ਣ ਦਿੱਤਾ ਸੀ। ਮੋਰਾਰਜੀ ਦੇਸਾਈ ਦੇ ਭਾਸ਼ਣਾਂ 'ਚ ਔਸਤਨ ਸ਼ਬਦ 10,000, ਜਦਕਿ ਵਾਈ.ਵੀ. ਚਵਾਨ ਦੇ ਭਾਸ਼ਣ 'ਚ ਔਸਤਨ 9300 ਸ਼ਬਦ ਹੁੰਦੇ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:budget 2020 finance minister nirmala sitharaman budget speech of 2 hours 40 minutes breaks longest budget bhasan