ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਾਗਰਿਕਤਾ ਕਾਨੂੰਨ ਬਣਨ ਨਾਲ ਮਹਾਮਤਾ ਗਾਂਧੀ ਦਾ ਸੁਪਨਾ ਪੂਰਾ ਹੋਇਆ : ਰਾਸ਼ਟਰਪਤੀ

ਸੰਸਦ ਦੇ ਬਜਟ ਸੈਸ਼ਨ ਦੀ ਸੁਰੂਆਤ ਅੱਜ ਤੋਂ ਹੋ ਹਈ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਣ ਅੱਜ ਸੰਸਦ 'ਚ 2019-20 ਦਾ ਆਰਥਿਕ ਸਰਵੇ ਪੇਸ਼ ਕਰਨਗੇ। ਉੱਥੇ ਹੀ ਬਜਟ ਸੈਸ਼ਨ ਬਾਰੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸੰਸਦ ਦੇ ਸੈਂਟਰਲ ਹਾਲ 'ਚ ਆਪਣਾ ਅਭਿਭਾਸ਼ਣ ਦਿੱਤਾ।
 

ਇਸ ਦੌਰਾਨ ਉਨ੍ਹਾਂ ਕਿਹਾ, "21ਵੀਂ ਸਦੀ ਦੇ ਪਹਿਲੇ ਸੈਸ਼ਨ ਨੂੰ ਸੰਬੋਧਨ ਕਰਦਿਆਂ ਖੁਸ਼ੀ ਹੋ ਰਹੀ ਹੈ। ਇਹ ਦਹਾਕਾ ਭਾਰਤ ਲਈ ਮਹੱਤਵਪੂਰਨ ਹੈ। ਸਾਡੀ ਆਜ਼ਾਦੀ ਦੇ 75 ਸਾਲ ਹੋ ਜਾਣਗੇ। ਸਰਕਾਰ ਦੇ ਯਤਨਾਂ ਸਦਕਾ ਇਸ ਸਦੀ ਨੂੰ ਭਾਰਤ ਲਈ ਇੱਕ ਮਜ਼ਬੂਤ​ਸਦੀ ਬਣਾਉਣ ਦੀ ਨੀਂਹ ਰੱਖੀ ਜਾ ਚੁੱਕੀ ਹੈ।"
 

 

"ਅਸੀਂ ਭਾਰਤ ਦੇ ਲੋਕ ਮਹਾਪੁਰਸ਼ਾਂ ਦੇ ਸੁਪਨੇ ਨੂੰ ਪੂਰਾ ਕਰਾਂਗੇ। ਇਸ 'ਚ ਸੰਵਿਧਾਨ ਸਾਡੇ ਲਈ ਬਹੁਤ ਮਦਦਗਾਰ ਹੈ। ਸੰਵਿਧਾਨ ਸਾਨੂੰ ਆਪਣੇ ਫਰਜ਼ਾਂ ਦੀ ਯਾਦ ਦਿਵਾਉਂਦਾ ਹੈ ਅਤੇ ਨਾਗਰਿਕਾਂ ਤੋਂ ਰਾਸ਼ਟਰੀ ਹਿੱਤ ਨੂੰ ਸਰਬੋਤਮ ਰੱਖਣ ਦੀ ਉਮੀਦ ਵੀ ਕਰਦਾ ਹੈ।"
 

"ਲੋਕ ਸਭਾ 'ਚ ਤਿੰਨ ਤਲਾਕ ਵਿਰੋਧੀ ਕਾਨੂੰਨ, ਖਪਤਕਾਰ ਸੁਰੱਖਿਆ ਕਾਨੂੰਨ, ਅਨਿਯਮਿਤ ਜਮਾਂ ਸਕੀਮ ਕਾਨੂੰਨ, ਚਿੱਟ ਫੰਡ ਸੋਧ ਐਕਟ, ਮੋਟਰ ਵਹੀਕਲ ਵਰਗੇ ਕਈ ਕਾਨੂੰਨ ਬਣਾਏ ਗਏ। ਮੈਂ ਇਸ ਦੇ ਲਈ ਸੰਸਦ ਮੈਂਬਰਾਂ ਨੂੰ ਵਧਾਈ ਦਿੰਦਾ ਹਾਂ।"
 

ਰਾਮ ਜਨਮ ਭੂਮੀ ਮਾਮਲੇ 'ਚ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਦੇਸ਼ ਨੇ ਪਰਿਪੱਕਤਾ ਦਿਖਾਈ ਹੈ। ਵਿਰੋਧ ਦੇ ਨਾਂ 'ਤੇ ਕਿਸੇ ਵੀ ਤਰ੍ਹਾਂ ਦੀ ਹਿੰਸਾ ਲੋਕਤੰਤਰ ਨੂੰ ਸੱਟ ਪਹੁੰਚਾਉਂਦੀ ਹੈ। ਸਰਕਾਰ ਨੂੰ ਸਮਰਥਨ ਲੋਕਤੰਤਰ ਦੀ ਰਾਖੀ ਲਈ ਮਿਲਿਆ ਹੈ। ਨਵੇਂ ਭਾਰਤ 'ਚ ਵਿਕਾਸ ਦੇ ਨਵੇਂ ਅਧਿਆਏ ਲਿਖੇ ਜਾਣੇ ਚਾਹੀਦੇ ਹਨ। ਹਰ ਖੇਤਰ ਦਾ ਵਿਕਾਸ ਹੋਣਾ ਚਾਹੀਦਾ ਹੈ।"
 

 

ਸੀਏਏ ਨਾਲ ਮਹਾਤਮਾ ਗਾਂਧੀ ਦਾ ਸੁਪਰਾ ਪੂਰਾ :
ਰਾਸ਼ਟਰਪਤੀ ਕੋਵਿੰਦ ਨੇ ਕਿਹਾ ਕਿ ਦੇਸ਼ ਦੀ ਵੰਡ ਤੋਂ ਬਾਅਦ ਬਣੇ ਮਾਹੌਲ 'ਚ ਰਾਸ਼ਟਰਪਿਤਾ ਮਹਾਤਮਾ ਗਾਂਧੀ ਨੇ ਕਿਹਾ ਸੀ ਕਿ ਪਾਕਿਸਤਾਨ ਦੇ ਹਿੰਦੂ ਅਤੇ ਸਿੱਖ, ਜੋ ਉੱਥੇ ਰਹਿਣਾ ਨਹੀਂ ਚਾਹੁੰਦੇ, ਭਾਰਤ ਆ ਸਕਦੇ ਹਨ। ਉਨ੍ਹਾਂ ਨੂੰ ਵਧੀਆ ਜ਼ਿੰਦਗੀ ਪ੍ਰਦਾਨ ਕਰਨਾ ਭਾਰਤ ਸਰਕਾਰ ਦਾ ਫਰਜ਼ ਹੈ। ਉਨ੍ਹਾਂ ਕਿਹਾ ਕਿ ਮਹਾਤਮਾ ਗਾਂਧੀ ਦੇ ਇਨ੍ਹਾਂ ਵਿਚਾਰਾਂ ਦਾ ਸਮਰਥਨ ਕਰਦੇ ਹੋਏ ਸਮੇਂ-ਸਮੇਂ 'ਤੇ ਕਈ ਰਾਸ਼ਟਰੀ ਆਗੂਆਂ ਅਤੇ ਪਾਰਟੀਆਂ ਨੇ ਵੀ ਇਸ ਨੂੰ ਅੱਗੇ ਵਧਾਇਆ। ਸਾਡੇ ਰਾਸ਼ਟਰ ਨਿਰਮਾਤਾਵਾਂ ਦੀ ਉਸ ਇੱਛਾ ਦਾ ਸਨਮਾਨ ਕਰਨਾ ਸਾਡਾ ਫਰਜ ਹੈ। ਮੈਨੂੰ ਖੁਸ਼ੀ ਹੈ ਕਿ ਸੰਸਦ ਦੇ ਦੋਵਾਂ ਸਦਨਾਂ ਦੁਆਰਾ ਨਾਗਰਿਕਤਾ ਸੋਧ ਕਾਨੂੰਨ ਲਾਗੂ ਕਰਕੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ਇੱਛਾ ਨੂੰ ਪੂਰਾ ਕੀਤਾ ਗਿਆ ਹੈ।

 

ਦਿੱਲੀ ਦੀ ਕਾਲੋਨੀ ਵਾਸੀਆਂ ਦਾ ਸੁਪਨਾ ਪੂਰਾ ਕੀਤਾ :
ਰਾਸ਼ਟਰਪਤੀ ਕੋਵਿੰਦ ਨੇ ਕਿਹਾ ਕਿ ਦਿੱਲੀ 'ਚ ਰਹਿਣ ਵਾਲੇ 40 ਲੱਖ ਤੋਂ ਜ਼ਿਆਦਾ ਲੋਕ ਕਈ ਸਾਲਾਂ ਤੋਂ ਇਸ ਉਮੀਦ ਨਾਲ ਜੀਅ ਰਹੇ ਸਨ ਕਿ ਇੱਕ ਦਿਨ ਉਨ੍ਹਾਂ ਨੂੰ ਆਪਣਾ ਮਕਾਨ ਮਿਲੇਗਾ ਅਤੇ ਉਹ ਸਨਮਾਨਯੋਗ ਜ਼ਿੰਦਗੀ ਜੀਉਣਗੇ। ਕੇਂਦਰ ਸਰਕਾਰ ਨੇ ਦਿੱਲੀ ਦੀਆਂ 1700 ਤੋਂ ਵੱਧ ਕਾਲੋਨੀਆਂ 'ਚ ਰਹਿਣ ਵਾਲੇ ਲੋਕਾਂ ਦੀ ਇਸ ਜ਼ਰੂਰਤ ਨੂੰ ਪੂਰਾ ਕੀਤਾ ਹੈ।

 

 

ਕਰਤਾਰਪੁਰ ਲਾਂਘੇ ਦਾ ਨਿਰਮਾਣ :
ਰਾਸ਼ਟਰਪਤੀ ਕੋਵਿੰਦ ਨੇ ਕਿਹਾ ਕਿ ਦੇਸ਼ ਵਾਸੀਆਂ ਦੀ ਪਿਛਲੇ ਕਈ ਸਾਲਾਂ ਤੋਂ ਮੰਗ ਸੀ ਕਿ ਉਹ ਆਸਾਨੀ ਨਾਲ ਕਰਤਾਰਪੁਰ ਸਾਹਿਬ ਗੁਰਦੁਆਰੇ ਦੇ ਦਰਸ਼ਨ ਕਰ ਸਕਣ। ਕੇਂਦਰ ਦੀ ਐਨਡਈਏ ਸਰਕਾਰ ਨੇ ਰਿਕਾਰਡ ਸਮੇਂ 'ਚ ਕਰਤਾਰਪੁਰ ਸਾਹਿਬ ਲਾਂਘੇ ਦਾ ਨਿਰਮਾਣ ਕਰਕੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ਨ ਪੁਰਬ 'ਤੇ ਇਸ ਨੂੰ ਦੇਸ਼ ਨੂੰ ਸਮਰਪਿਤ ਕੀਤਾ।

 

ਧਾਰਾ-370 ਹਟਾਉਣਾ ਇਤਿਹਾਸਿਕ ਫੈਸਲਾ :
ਰਾਸ਼ਟਰਪਤੀ ਨੇ ਕਿਹਾ, "ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਨੇ ਕਿਹਾ ਸੀ ਕਿ ਜੇ ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਉਹ ਮੁਢਲੀਆਂ ਸਹੂਲਤਾਂ ਨਹੀਂ ਮਿਲੀਆਂ ਜੋ ਬਾਕੀ ਦੇਸ਼ ਵਾਸੀਆਂ ਨੂੰ ਮਿਲਦੀਆਂ ਹਨ। ਧਾਰਾ 370 ਦੇ ਹਟਾਏ ਜਾਣ ਨਾਲ ਜੰਮੂ-ਕਸ਼ਮੀਰ ਦੇ ਲੋਕ ਵਿਕਾਸ ਦੀ ਮੁੱਖ ਧਾਰਾ 'ਚ ਸ਼ਾਮਲ ਹੋ ਗਏ ਹਨ। ਉਥੇ ਹਰੇਕ ਨੂੰ ਮੁੱਢਲੇ ਅਧਿਕਾਰ ਮਿਲਣਗੇ। ਪਿਛਲੇ ਸਾਲ ਜੰਮੂ-ਕਸ਼ਮੀਰ 'ਚ ਵਿਕਾਸ ਕਾਰਜ ਤੇਜ਼ ਹੋਏ ਹਨ। ਪੰਚਾਇਤ ਚੋਣਾਂ ਹੋਈਆਂ। 24 ਹਜ਼ਾਰ ਤੋਂ ਵੱਧ ਘਰ ਬਣਾਏ ਗਏ ਹਨ।"

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:budget session of Parliament President Ram Nath Kovind will address the joint sitting of both houses of Parliament