ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗਾਜ਼ੀਆਬਾਦ `ਚ 4 ਮੰਜਿਲਾ ਨਿਰਮਾਣ ਅਧੀਨ ਇਮਾਰਤ ਡਿੱਗਣ ਨਾਲ 5 ਮਜ਼ਦੂਰਾਂ ਦੀ ਮੌਤ

ਇਮਾਰਤ ਡਿੱਗਣ ਨਾਲ 5 ਮਜ਼ਦੂਰਾਂ ਦੀ ਮੌਤ

ਗਾਜ਼ੀਆਬਾਦ ਦੇ ਮਸੂਰੀ ਇਲਾਕੇ ਵਿਚ ਉਸਾਰੀ ਅਧੀਨ 4 ਮੰਜਿ਼ਲਾ ਨਿਰਮਾਣ ਅਧੀਨ ਇਮਾਰਤ ਡਿੱਗਣ ਨਾਲ ਵੱਡਾ ਹਾਦਸਾ ਵਾਪਰਿਆ। ਹਾਦਸੇ ਦੇ ਬਾਅਦ ਮੌਕੇ `ਤੇ ਭੀੜ ਇਕੱਠੀ ਹੋ ਗਈ। ਹਾਦਸੇ ਦੀ ਸੂਚਨਾ ਮਿਲਣ ਬਾਅਦ ਮੌਕੇ `ਤੇ ਪੁਲਿਸ ਅਤੇ ਐਨਡੀਆਰਐਫ ਦੀ ਟੀਮ ਨੇ ਪਹੁੰਚ ਕੇ ਰਾਹਤ ਅਤੇ ਬਚਾਅ ਕੰਮ ਸ਼ੁਰੂ ਕਰ ਦਿੱਤੇ। ਐਨਡੀਆਰਐਫ ਦੇ ਕਮਾਂਡੈਂਟ ਪੀ ਕੇ ਸ੍ਰੀਵਾਸਤਵ ਨੇ ਹਾਦਸੇ ਵਿਚ 5 ਮਜ਼ਦੂਰਾਂ ਦੇ ਮਰਨ ਦੀ ਪੁਸ਼ਟੀ ਕੀਤੀ ਹੈ।


ਬਚਾਅ ਮੁਹਿੰਮ ਦੌਰਾਨ ਅਜੇ ਤੱਕ 2 ਬੱਚਿਆਂ ਸਮੇਤ 9 ਲੋਕਾਂ ਨੂੰ ਮਲਬੇ ਵਿਚੋਂ ਕੱਢਿਆ ਗਿਆ ਹੈ। ਘਟਨਾ ਸਥਾਨ `ਤੇ ਡੀਐਮ ਵੀ ਮੌਕੇ ਉਤੇ ਪਹੁੰਚ ਗਏ। 6 ਜ਼ਖਮੀਆਂ ਨੂੰ ਹਸਪਤਾਲ `ਚ ਲਿਜਾਇਆ ਗਿਆ, ਜਿੱਥੇ ਇਕ ਮਜ਼ਦੂਰ ਦੀ ਮੌਤ ਹੋ ਗਈ। ਸਥਾਨਕ ਲੋਕਾਂ ਅਨੁਸਾਰ ਜਿਸ ਜ਼ਮੀਨ `ਤੇ ਬਹੁਮੰਜਿ਼ਲਾ ਇਮਾਰਤ ਬਣਾਈ ਜਾ ਰਹੀ ਸੀ, ਉਹ ਪ੍ਰਸਨਜੀਤ ਨਾਮ ਦੇ ਵਿਅਕਤੀ ਦੀ ਹੈ, ਪ੍ਰੰਤੂ ਫਲੈਟ ਮੁਨੀਸ਼ ਗੋਇਲ ਨਾਮ ਦਾ ਬਿਲਡਰ ਬਣਾ ਰਿਹਾ ਹੈ।

 


ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਨੋਇਡਾ ਦੇ ਫੇਜ਼-3 ਥਾਣਾ ਖੇਤਰ ਅੰਦਰ ਸੈਕਟਰ 63 ਏ ਵਿਚ ਇਕ ਨਿਰਮਾਣ ਅਧੀਨ ਮਕਾਨ ਦੀ ਕੰਧ ਡਿੱਗਣ ਨਾਲ ਇਕ ਬੱਚੇ ਦੀ ਮੌਤ ਹੋ ਗਈ ਸੀ, ਜਦੋਂ ਕਿ ਤਿੰਨ ਹੋਰ ਲੋਕ ਜ਼ਖਮੀ ਹੋ ਗਏ ਸਨ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:building collapse in ghaziabad mussoorie area many people feared dead