ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਯੂਪੀ: ਸਿਲੰਡਰ ਫਟਣ ਕਾਰਨ ਤਿੰਨ ਮਕਾਨ ਤਬਾਹ, 10 ਮੌਤਾਂ

ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਮਉ ਦੇ ਮੁਹੰਮਦਾਬਾਦ ਗੋਹਾਨਾ ਕੋਤਵਾਲੀ ਖੇਤਰ ਦੀ ਵਲੀਦਪੁਰ ਨਗਰ ਪੰਚਾਇਤ ਚ ਸਵੇਰੇ 6:45 ਵਜੇ ਸਿਲੰਡਰ ਫਟਣ ਕਾਰਨ ਤਿੰਨ ਘਰ ਪੂਰੀ ਤਰ੍ਹਾਂ ਢਹਿ ਗਏ। ਮਕਾਨਾਂ ਦੇ ਮਲਬੇ ਹੇਠ 10 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ ਜਦੋਂਕਿ ਇਸ ਹਾਦਸੇ ਵਿੱਚ ਇੱਕ ਦਰਜਨ ਤੋਂ ਵੱਧ ਲੋਕ ਜ਼ਖਮੀ ਹੋ ਗਏ ਹਨ, ਜਿਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ।

 

ਸੋਮਵਾਰ ਤੜਕੇ ਵਾਲੇ ਇਸ ਵੱਡੇ ਹਾਦਸੇ ਦੀ ਸੂਚਨਾ ਮਿਲਣ ਮਗਰੋਂ ਉੱਚ ਅਧਿਕਾਰੀ, ਪੁਲਿਸ ਕਰਮਚਾਰੀ ਤੇ ਡੇਢ ਦਰਜਨ ਐਂਬੂਲੈਂਸਾਂ ਮੋਕੇ 'ਤੇ ਪੁੱਜ ਗਈਆਂ। ਹਾਦਸੇ ਵਾਲੇ ਘਰ ਦੀ ਤੰਗ ਗਲੀ ਕਾਰਨ ਮਲਬਾ ਹਟਾਉਣ ਚ ਭਾਰੀ ਮੁਸ਼ਕਲ ਆ ਰਹੀ ਹੈ। ਖ਼ਬਰ ਮਿਲਣ ਤੱਕ ਬਚਾਅ ਅਤੇ ਰਾਹਤ ਕਾਰਜ ਜਾਰੀ ਸਨ। ਲਾਸ਼ਾਂ ਨੂੰ ਬਾਹਰ ਕੱਢਿਆ ਜਾ ਰਿਹਾ ਸੀ।

 

ਦੱਸਿਆ ਜਾਂਦਾ ਹੈ ਕਿ ਵਲੀਦਪੁਰ ਸ਼ਹਿਰ ਚ ਸੰਗਤ ਜੀ ਦੇ ਕੋਲ ਛੋਟੂ ਵਿਸ਼ਵਕਰਮਾ ਦੇ ਘਰ ਸਵੇਰੇ ਸਿਲੰਡਰ ਵਿਚ ਅੱਗ ਲੱਗ ਗਈ। ਆਸ ਪਾਸ ਦੇ ਲੋਕ ਵੀ ਸਿਲੰਡਰ ਵਿਚ ਲੱਗੀ ਅੱਗ ’ਤੇ ਕਾਬੂ ਪਾਉਣ ਲਈ ਪਹੁੰਚੇ। ਇਸ ਦੌਰਾਨ ਸਿਲੰਡਰ ਇੰਨੇ ਜ਼ਬਰਦਸਤ ਧਮਾਕੇ ਨਾਲ ਫਟਿਆ ਕਿ ਉਸ ਘਰ ਦੇ ਨਾਲ ਹੀ ਦੋ ਹੋਰ ਮਕਾਨ ਵੀ ਮਲਬੇ ਵਿੱਚ ਬਦਲ ਗਏ। ਤਿੰਨਾਂ ਘਰਾਂ ਚ ਕੁੱਲ 23 ਲੋਕ ਰਹਿੰਦੇ ਸਨ।

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:building collapses following cylinder blast in UP s Mau