ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ `ਚ ਲੰਘੇ ਦਿਨੀਂ ਗਊ ਹੱਤਿਆ ਦੇ ਸ਼ੱਕ ਮਗਰੋਂ ਹੋਈ ਹਿੰਸਾ `ਚ ਪੁਲਿਸ ਇੰਸਪੈਕਟਰ ਸੁਬੋਧ ਕੁਮਾਰ ਦੀ ਮੌਤ ਹੋ ਗਈ ਸੀ। ਅੱਜ ਉਨ੍ਹਾਂ ਨੂੰ ਅੰਤਿਮ ਸਲਾਮੀ ਦਿੱਤੀ ਜਾਵੇਗੀ। ਇਸ ਵਿਵਾਦ ਮਗਰੋਂ ਪੂਰੇ ਇਲਾਕੇ `ਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਜਾਣਕਾਰੀ ਮੁਤਾਬਕ ਹਮਲਾਵਰ ਸੁਬੋਧ ਕੁਮਾਰ ਦੀ ਸਰਕਾਰੀ ਪਿਸਤੌਲ ਵੀ ਲੈ ਕੇ ਫ਼ਰਾਰ ਹੋ ਗਏ। ਇਸ ਮਾਮਲੇ ਚ 27 ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਹੈ ਜਦਕਿ 60 ਅਣਪਛਾਤਿਆਂ ਖਿਲਾਫ ਵੀ ਐਫ਼ਆਈਆਰ ਦਰਜ ਕੀਤੀ ਗਈ ਹੈ।
27 people have been named by Police in FIR against violent protests which broke out after alleged cattle slaughter in #Bulandshahr . 60 unnamed people also mentioned in the FIR
— ANI UP (@ANINewsUP) December 4, 2018
ਦੱਸਣਯੋਗ ਹੈ ਕਿ ਇੰਸਪੈਕਟਰ ਸੁਬੋਧ ਕੁਮਾਰ ਗਊ ਹੱਤਿਆ ਦੇ ਸ਼ੱਕ ਤੋਂ ਬਾਅਦ ਜਦੋਂ ਬੁਲੰਦਸ਼ਹਿਰ ਦੇ ਸਯਾਨਾ ਪਿੰਡ `ਚ ਪਹੁੰਚੇ ਤਾਂ ਉੱਥੇ ਹਿੰਸਾ ਭੜਕੀ ਹੋਈ ਸੀ ਅਤੇ ਇਸ ਦੌਰਾਨ ਉਨ੍ਹਾਂ ਦੀ ਮੌਤ ਹੋਈ।