Bulbul Cyclone: ਉੜੀਸ਼ਾ ਵਿੱਚ ਤੇਜ਼ ਤੂਫ਼ਾਨ ਅਤੇ ਮੀਂਹ ਕਾਰਨ ਦਰੱਖ਼ਤ ਡਿੱਗ ਗਏ ਹਨ ਜਿਸ ਨਾਲ ਸੜਕਾਂ ਜਾਮ ਹੋ ਗਈਆਂ ਹਨ। ਇਸ ਨੂੰ ਲੈ ਕੇ ਬੰਗਲਾਦੇਸ਼ ਸੁਚੇਤ ਹੋ ਗਿਆ ਹੈ। ਬੰਗਾਲ ਦੀ ਖਾੜੀ ਵਿੱਚ ਇੱਕ ਸ਼ਕਤੀਸ਼ਾਲੀ ਤੂਫ਼ਾਨ 'ਬੁਲਬੁਲ' ਉੜੀਸਾ ਤੋਂ ਬੰਗਲਾਦੇਸ਼ ਵੱਲ ਵੱਧ ਰਿਹਾ ਹੈ।
ਬੰਗਾਲ ਦੀ ਖਾੜੀ ‘ਤੇ ਦਬਾਅ ਕਾਰਨ ਇਹ ਤੂਫ਼ਾਨ ਬੰਗਲਾਦੇਸ਼ ਦੇ ਦੱਖਣੀ ਤੱਟ ਵੱਲ ਵੱਧ ਰਿਹਾ ਹੈ। ਬੰਗਲਾਦੇਸ਼ ਨੇ ਖ਼ਤਰੇ ਦੇ ਮੱਦੇਨਜ਼ਰ ਆਪਣੀ ਜਲ ਸੈਨਾ ਨੂੰ ਅਲਰਟ ਕਰ ਦਿੱਤਾ ਹੈ। ਨੇਵੀ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਤਿਆਰ ਹੈ।
West Bengal: Flight operations to remain suspended at Kolkata Airport from 1800 hours today till 0600 hours tomorrow. #BulBulCyclone
— ANI (@ANI) November 9, 2019
ਸ਼ਨਿਚਰਵਾਰ ਸਵੇਰੇ ਢਾਕਾ ਵਿੱਚ ਮੌਸਮ ਦਫ਼ਤਰ ਨੇ ਸੱਭ ਤੋਂ ਗੰਭੀਰ ਤੂਫ਼ਾਨ ਦੀ ਚੇਤਾਵਨੀ ਜਾਰੀ ਕੀਤੀ। ਆਫ਼ਤ ਪ੍ਰਬੰਧਨ ਮੰਤਰੀ ਇਨਾਮੁਲ ਹੱਕ ਦਾ ਕਹਿਣਾ ਹੈ ਕਿ 13 ਤੱਟਵਰਤੀ ਜ਼ਿਲ੍ਹਿਆਂ ਵਿੱਚ ਹਾਈ ਅਲਰਟ ਜਾਰੀ ਕੀਤਾ ਗਿਆ ਹੈ। ਇੱਥੋਂ ਦੇ ਸਰਕਾਰੀ ਦਫ਼ਤਰਾਂ ਨੂੰ ਕੰਮ ਬੰਦ ਕਰਨ ਲਈ ਕਿਹਾ ਗਿਆ ਹੈ।
ਇਸ ਤੋਂ ਇਲਾਵਾ ਚਟਗਾਓਂ ਸਮੇਤ ਦੇਸ਼ ਦੇ ਮੁੱਖ ਬੰਦਰਗਾਹਾਂ ਵਿਚਲੀਆਂ ਸਾਰੀਆਂ ਗਤੀਵਿਧੀਆਂ ਨੂੰ ਮੁਅੱਤਲ ਕਰ ਦਿੱਤਾ ਹੈ। ਇਹ ਸਮੁੰਦਰੀ ਰਸਤਾ ਵਪਾਰ ਦੇ ਪੱਖੋਂ ਬਹੁਤ ਮਹੱਤਵਪੂਰਨ ਹੈ। ਬਰਾਮਦ ਅਤੇ ਆਯਾਤ ਦਾ ਲਗਭਗ 80 ਪ੍ਰਤੀਸ਼ਤ ਇਨ੍ਹਾਂ ਬੰਦਰਗਾਹਾਂ ਤੋਂ ਹੁੰਦਾ ਹੈ।