ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ–ਚੰਡੀਗੜ੍ਹ–ਲੁਧਿਆਣਾ–ਜਲੰਧਰ–ਅੰਮ੍ਰਿਤਸਰ ਰੂਟ ’ਤੇ ਦੌੜੇਗੀ ਬੁਲੇਟ ਰੇਲ

ਦਿੱਲੀ–ਚੰਡੀਗੜ੍ਹ–ਲੁਧਿਆਣਾ–ਜਲੰਧਰ–ਅੰਮ੍ਰਿਤਸਰ ਰੂਟ ’ਤੇ ਦੌੜੇਗੀ ਬੁਲੇਟ ਰੇਲ

ਭਾਰਤੀ ਰੇਲਵੇ ਨੇ 6 ਰੂਟਾਂ ਦੀ ਸ਼ਨਾਖ਼ਤ ਕੀਤੀ ਹੈ, ਜਿਨ੍ਹਾਂ ’ਤੇ 300 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਦੌੜਨ ਵਾਲੀਆਂ ਬੁਲੇਟ ਰੇਲ–ਗੱਡੀਆਂ ਚਲਾਈਆਂ ਜਾਣਗੀਆਂ। ਇਨ੍ਹਾਂ ਦੀ ਸੈਮੀ–ਹਾਈ ਸਪੀਡ ਲਾਂਘੇ ’ਤੇ 160 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ। ਇਨ੍ਹਾਂ ਵਿੱਚ 500 ਕਿਲੋਮੀਟਰ ਲੰਮਾ ਦਿੱਲੀ–ਅੰਮ੍ਰਿਤਸਰ ਰੂਟ ਵੀ ਸ਼ਾਮਲ ਹੋਵੇਗਾ। ਇਸ ਸਬੰਧੀ ‘ਵਿਸਤ੍ਰਿਤ ਪ੍ਰੋਜੇਕਟ ਰਿਪੋਰਟ’ ਇੱਕ ਸਾਲ ’ਚ ਤਿਆਰ ਹੋ ਜਾਵੇਗੀ।

 

 

ਸ਼ਨਾਖ਼ਤ ਕੀਤੇ ਇਨ੍ਹਾਂ ਰੂਟਾਂ ਵਿੱਚ ਦਿੱਲੀ, ਨੌਇਡਾ, ਆਗਰਾ, ਲਖਨਊ, ਵਾਰਾਨਸੀ, ਜੇਪੁਰ, ਅਹਿਮਦਾਬਾਦ, ਪੁਣੇ, ਹੈਦਰਾਬਾਦ ਤੇ ਬੈਂਗਲੁਰੂ ਸ਼ਾਮਲ ਹਨ।

 

 

ਇਨ੍ਹਾਂ 6 ਲਾਂਘਿਆਂ ’ਚ ਦਿੱਲੀ–ਨੌਇਡਾ–ਆਗਰਾ–ਵਾਰਾਨਸੀ ਵਿਚਲੀ 865 ਕਿਲੋਮੀਟਰ ਦੀ ਦੂਰੀ ਵੀ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਮੁੰਬਈ–ਅਹਿਮਦਾਬਾਦ ਹਾਈ ਸਪੀਡ ਲਾਂਘੇ ਦਾ ਨਿਰਮਾਣ ਪਹਿਲਾਂ ਹੀ ਚੱਲ ਰਿਹਾ ਹੈ। ‘ਇੰਡੀਆ ਟੂਡੇ’ ਗਰੁੱਪ ਤੇ ਟੀਵੀ ਚੈਨਲ ‘ਆਜ ਤੱਕ’ ਨੇ ਇਸ ਖ਼ਬਰ ਨੂੰ ਬੇਹੱਦ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਤੇ ਪ੍ਰਸਾਰਿਤ ਕੀਤਾ ਹੈ।

 

 

ਦਿਲਚਸਪ ਗੱਲ ਇਹ ਹੈ ਕਿ ਦਿੱਲੀ–ਅੰਮ੍ਰਿਤਸਰ ਬੁਲੇਟ ਰੇਲ–ਗੱਡੀ ਦਾ ਰੂਟ ਅੰਬਾਲਾ ਤੋਂ ਰਾਜਪੁਰਾ ਨਹੀਂ ਹੋਵੇਗਾ, ਸਗੋਂ ਇਹ ਰੇਲ–ਗੱਡੀ ਦਿੱਲੀ ਤੋਂ ਸਿੱਧੀ ਚੰਡੀਗੜ੍ਹ, ਫਿਰ ਲੁਧਿਆਣਾ ਤੇ ਜਲੰਧਰ ਹੁੰਦੀ ਹੋਈ ਅੰਮ੍ਰਿਤਸਰ ਪੁੱਜਿਆ ਕਰੇਗੀ। ਪੰਜਾਬ ਤੇ  ਚੰਡੀਗੜ੍ਹ ਦੇ ਵਾਸੀਆਂ ਨੂੰ ਇਸ ਰੇਲ–ਗੱਡੀ ਦਾ ਬਹੁਤ ਫ਼ਾਇਦਾ ਹੋਵੇਗਾ।

 

 

ਇਹ ਰੇਲ–ਗੱਡੀ ਵੱਧ ਤੋਂ ਵੱਧ ਇੱਕ ਘੰਟੇ ’ਚ ਦਿੱਲੀ ਤੋਂ ਚੰਡੀਗੜ੍ਹ ਤੇ ਇੰਨੇ ਕੁ ਹੀ ਸਮੇਂ ਅੰਦਰ ਅੰਮ੍ਰਿਤਸਰ ਪੁੱਜ ਜਾਇਆ ਕਰੇਗੀ।

 

 

ਇਸ ਦੇ ਨਾਲ ਹੀ ਦਿੱਲੀ ਤੋਂ ਜੈਪੁਰ–ਉਦੇਪੁਰ–ਅਹਿਮਦਾਬਾਦ ਤੱਕ ਦੇ 886 ਕਿਲੋਮੀਟਰ, ਮੁੰਬਈ–ਨਾਸਿਕ–ਨਾਗਪੁਰ ਦੇ 753 ਕਿਲੋਮੀਟਰ, ਮੁੰਬਈ–ਪੁਣੇ–ਹੈਦਰਾਬਾਦ ਦੇ 711 ਕਿਲੋਮੀਟਰ, ਚੇਨਈ–ਬੈਂਗਲੁਰੂ–ਮੈਸੂਰ ਦੇ 435 ਕਿਲੋਮੀਟਰ ਲੰਮੇ ਰੂਟ ਉੱਤੇ ਵੀ ਬੁਲੇਟ ਰੇਲ–ਗੱਡੀਆਂ ਦੌੜਿਆ ਕਰਨਗੀਆਂ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bullet Rail to run on Delhi Chandigarh Ludhiana Jalandhar Amritsar Route