ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ਦੀ ਪਹਿਲੀ ਬੁਲੇਟ ਟ੍ਰੇਨ, ਪੜ੍ਹੋ ਪੂਰੀਆਂ ਸਹੂਲਤਾਂ ਦੀ ਲਿਸਟ

 ਬੁਲੇਟ ਟ੍ਰੇਨ

ਮੁੰਬਈ-ਅਹਿਮਦਾਬਾਦ ਹਾਈ ਸਪੀਡ ਰੇਲ ਕਾਰੀਡੋਰ ਪ੍ਰਾਜੈਕਟ ਲਈ ਭੂਮੀ ਐਕਵਾਇਰ ਕਰਨ ਵਿੱਚ ਦੇਰੀ ਕਾਰਨ ਇਸਦੇ ਲਾਂਚ ਨੂੰ ਅੱਗੇ ਖਿਸਕਾਉਣਾ ਪੈ ਸਕਦਾ ਹੈ। ਪਰ ਰੇਲਵੇ ਬੁਲੇਟ ਟ੍ਰੇਨ ਅਤੇ ਯਾਤਰੀਆਂ ਸੁਵਿਧਾਵਾਂ ਨੂੰ ਅੰਤਿਮ ਰੂਪ ਦੇਣ ਲਈ ਅੱਗੇ ਵਧ ਰਿਹਾ ਹੈ।

 

ਬੁਲੇਟ ਟ੍ਰੇਨ ਵਿਚ ਮੁਸਾਫਰਾਂ ਨੂੰ ਬੱਚਿਆਂ ਨੂੰ ਖੁਰਾਕ ਖਵਾਉਣ ਲਈ ਇਕ ਵੱਖਰਾ ਕਮਰਾ ਰੱਖਿਆ ਜਾਵੇਗਾ। ਬੀਮਾਰ ਲੋਕਾਂ ਲਈ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ ਅਤੇ ਪੁਰਸ਼ਾਂ ਅਤੇ ਔਰਤਾਂ ਲਈ ਵੱਖਰੇ-ਵੱਖਰੇ ਟਾਇਲਟ ਬਣਾਏ ਜਾਣਗੇ। ਇਹ ਸਹੂਲਤਾਂ ਭਾਰਤੀ ਰੇਲਵੇ ਵੱਲੋਂ ਪਹਿਲੀ ਵਾਰ ਪ੍ਰਦਾਨ ਕੀਤੀਆਂ ਜਾਣਗੀਆਂ। ਸਾਰੀਆਂ ਰੇਲਾਂ 'ਚ, 55 ਸੀਟਾਂ ਕਾਰੋਬਾਰੀ ਵਰਗ ਲਈ ਅਤੇ 695 ਸੀਟਾਂ ਸਟੈਂਡਰਡ ਕਲਾਸ ਲਈ ਰਾਖਵੇਂ ਤੌਰ 'ਤੇ ਰੱਖੀਆਂ ਜਾਣਗੀਆਂ। ਯਾਤਰੀਆਂ ਨੂੰ ਟ੍ਰੇਨ ਵਿਚ ਸਮਾਨ ਰੱਖਣ ਦਾ ਸਥਾਨ ਦਿੱਤਾ ਜਾਵੇਗਾ।

 

ਸੁਵਿਧਾਜਨਕ ਪਖਾਨੇ

 

 5 ਈ ਸ਼ਿੰਕਨਸੇਨ ਸੀਰੀਜ਼ ਬੁਲੇਟ ਟ੍ਰੇਨ ਵਿਚ ਬੇਬੀ ਚੇਜ਼ਿੰਗ ਰੂਮ ਦੀ ਵੀ ਸਹਾਇਤਾ ਮੁਹੱਈਆ ਕਰਵਾਈ ਜਾਵੇਗੀ। ਜਿਸ ਵਿਚ ਬੱਚਿਆਂ ਦੀ ਟਾਇਲਟ ਸੀਟ, ਡਾਇਪਰ ਡਿਸਪੋਜ਼ਲ ਅਤੇ ਬੱਚਿਆਂ ਦੇ ਹੱਥ ਧੋਣ ਦੇ ਲਈ ਘੱਟ ਉਚਾਈ 'ਤੇ  ਸਿੱਕ ਲੱਗੇ ਹੋਣਗੇ। ਵ੍ਹੀਲਚੇਅਰ ਵਾਲੇ ਯਾਤਰੀਆਂ ਲਈ ਵਾਧੂ ਥਾਂ ਵਾਲੇ ਟਾਈਲਟ ਦੀ ਸੁਵਿਧਾਵਾਂ ਪ੍ਰਦਾਨ ਕੀਤੀ ਜਾਵੇਗੀ।

 

ਸ਼ਾਨਦਾਰ ਸੀਟਾਂ


ਬੁਲੇਟ ਟ੍ਰੇਨ ਲਈ ਰੇਲਵੇ ਦੁਆਰਾ ਤਿਆਰ ਕੀਤੇ ਫਾਈਨਲ ਫਰੇਮਵਰਕ ਅਨੁਸਾਰ 750 ਸੀਟਾਂ ਵਾਲੀ E5 ਸ਼ਿੰਕਨਸੇਨ ਇੱਕ ਨਵੀਂ ਜ਼ਮਾਨੇ ਦੀ ਦੀ ਹਾਈ ਸਪੀਡ ਰੇਲ ਹੈ। ਕੋਚਾਂ ਵਿਚ ਆਟੋਮੈਟਿਕ ਘੁੰਮਣ ਵਾਲੀ ਸੀਟ ਪ੍ਰਣਾਲੀ ਹੋਵੇਗੀ।

 

ਫਰਿੱਜ਼ ਤੇ ਕਾਫੀ ਮਸ਼ੀਨਾਂ ਵੀ


ਇਸ ਰੇਲਗੱਡੀ ਵਿੱਚ ਫਰੀਜ਼ਰ, ਗਰਮ ਕੇਸ, ਪਾਣੀ ਉਬਾਲਣ ਦੀ ਸੁਵਿਧਾ, ਚਾਹ ਅਤੇ ਕਾਫੀ ਮੇਕਰ ਅਤੇ ਵਪਾਰਕ ਕਲਾਸ ਵਿੱਚ ਗਰਮ ਹੱਥ ਤੌਲੀਏ ਦੀ ਸੁਵਿਧਾ ਹੋਵੇਗੀ। ਡੱਬੇ ਵਿਚ ਇਕ ਐੱਲ.ਸੀ.ਡੀ ਸਕ੍ਰੀਨ ਹੋਵੇਗੀ, ਜਿਸਤੇ ਆਗਾਮੀ ਸਟੇਸ਼ਨ, ਮੰਜ਼ਿਲ ਅਤੇ ਆਗਮਨ ਅਤੇ ਮੰਜ਼ਿਲ ਦੇ ਆਗਮਨ ਸਮੇਂ ਬਾਰੇ ਜਾਣਕਾਰੀ ਜਾਰੀ ਰਹੇਗੀ।

 

ਮੋਦੀ ਸਰਕਾਰ ਦੀ ਪਹਿਲੀ ਬੁਲੇਟ ਟ੍ਰੇਨ ਪ੍ਰੋਜੈਕਟ ਦੇ ਤਹਿਤ ਰੇਲਵੇ ਜਾਪਾਨ ਤੋਂ 25 E5 ਲੜੀ ਦੀਆਂ ਬੁਲੇਟ ਟ੍ਰੇਨਾਂ ਨੂੰ 5000 ਕਰੋੜ ਰੁਪਏ ਵਿਚ ਖਰੀਦਣ ਦੀ ਤਿਆਰੀ ਕਰ ਰਿਹਾ ਹੈ।

 

ਮੁੰਬਈ ਅਤੇ ਅਹਿਮਦਾਬਾਦ ਵਿਚਕਾਰ 508 ਕਿਲੋਮੀਟਰ ਦੀ ਯਾਤਰਾ ਨੂੰ ਬੁਲੇਟ ਟ੍ਰੇਨ ਨਾਲ ਕੇਵਲ ਦੋ ਘੰਟੇ ਅਤੇ ਸੱਤ ਮਿੰਟ ਲੱਗਣਗੇ।

 

ਇਸ ਪ੍ਰਾਜੈਕਟ 'ਤੇ ਭਾਰਤੀ ਰੇਲਵੇ ਦੇ 9800 ਕਰੋੜ ਰੁਪਏ ਖਰਚ ਹੋਣਗੇ ਜਦਕਿ ਬਾਕੀ ਖਰਚ ਮਹਾਰਾਸ਼ਟਰ ਅਤੇ ਗੁਜਰਾਤ ਦੀਆਂ ਸਰਕਾਰਾਂ ਦੁਆਰਾ ਚੁੱਕਿਆ ਜਾਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bullet train to have child feeding room separate washrooms for men and women