ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਰਿਵਾਰ ਦੇ 11 ਮੈਬਰਾਂ ਨੇ ਲਗਾਈ ਫਾਂਸੀ, ਪੁਲਿਸ ਲੱਭ ਰਹੀ ਇਨ੍ਹਾਂ ਪ੍ਰਸ਼ਨਾਂ ਦੇ ਜਵਾਬ

ਦਿੱਲੀ ਸੰਤਨਗਰ ਘਟਨਾ

ਰਾਜਧਾਨੀ ਦਿੱਲੀ ਦੇ ਬੁਰਾੜੀ ਇਲਾਕੇ ਚੋਂ ਇਕ ਦਿਲ-ਦਹਿਲਾ ਦੇਣ ਵਾਲ ਘਟਨਾ  ਸਾਹਮਣੇ ਆਈ ਹੈ। ਬੁਰਾੜੀ ਦੇ ਸੰਤਨਗਰ ਇਲਾਕੇ 'ਚ ਇੱਕ ਹੀ ਪਰਿਵਾਰ ਦੇ 11 ਮੈਂਬਰਾਂ ਦੀਆਂ ਲਾਸ਼ਾਂ ਮਿਲਿਆ ਹਨ।  ਉਨ੍ਹਾਂ ਵਿਚੋਂ ਦਸ ਲਾਸ਼ਾਂ ਫਾਂਸੀ ਦੇ ਫੰਦੇ 'ਤੇ ਲਟਕਿਆ ਹੋਇਆ ਸਨ। ਜਦ ਕਿ ਇੱਕ ਬਜ਼ੁਰਗ ਔਰਤ ਦੀ ਲਾਸ਼ ਫਰਸ਼ 'ਤੇ ਪਈ ਸੀ। ਪੁਲਿਸ ਅਜੇ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਸ਼ੁਰੂ 'ਚ ਇਹ ਮਾਮਲਾ ਸਮੂਹਿਕ ਖੁਦਕੁਸ਼ੀ ਦਾ ਲੱਗ ਰਿਹਾ ਸੀ। ਪਰ ਇਸਦੀ ਅਜੇ ਪੁਸ਼ਟੀ ਨਹੀਂ ਕੀਤੀ ਗਈ। ਕਿਉਂਕਿ ਕੇਸ ਦੀ ਡੂੰਘਾਈ 'ਚ ਜਾ ਕੇ ਇਹ ਪਤਾ ਕੀਤਾ ਜਾ ਰਿਹਾ ਹੈ ਕਿ ਇਹ ਮਾਮਲਾ ਕਤਲ ਜਾਂ ਖੁਦਕੁਸ਼ੀ ਦਾ ਮਾਮਲਾ ਹੈ। ਪੁਲਿਸ ਦਾ ਕਹਿਣਾ ਹੈ ਕਿ ਉਹ ਕੇਸ ਦੇ ਸਾਰੇ ਹਿੱਸਿਆਂ ਦੀ ਜਾਂਚ ਕਰੇਗੀ।

 

ਪੁਲਿਸ ਲੱਭ ਰਹੀ ਇਨ੍ਹਾਂ ਪ੍ਰਸ਼ਨਾਂ ਦੇ ਜਵਾਬ: -

 

- ਘਰ ਦਾ ਮੁੱਖ ਦਰਵਾਜਾ ਖੁਲ੍ਹਾ ਕਿਉਂ ਸੀ ਅਤੇ ਉਸਨੂੰ ਕਿਸ ਨੇ ਖੋਲ੍ਹਿਆ?
- ਬੁੱਢੀ ਔਰਤ ਨੂੰ ਕਿਸ ਨੇ ਮਾਰਿਆ 'ਤੇ ਕਿਉਂ?
- ਬਜ਼ੁਰਗ ਔਰਤ ਦੀ ਹੱਤਿਆ  ਕਰਨ ਦਾ ਅੰਦਾਜ਼ਾ ਹੈ ਕਿਉਂਕਿ ਬਜ਼ੁਰਗ ਔਰਤ ਦੀ ਲਾਸ਼ ਦੂਜੇ ਦਸਾਂ ਵਾਂਗ ਫਾਂਸੀ  'ਤੇ ਨਹੀਂ ਸੀ ਲਟਕ ਰਹੀ .ਪਰ ਹੇਠਾ ਜ਼ਮੀਨ 'ਤੇ ਪਈ ਸੀ.
-ਜੇ ਘਰ 'ਚ ਕੋਈ ਲੁੱਟ ਨਹੀਂ ਹੋਈ, ਤਾਂ ਕੀ ਬਿਰਧ ਔਰਤ ਨੂੰ ਘਰ ਦੇ ਹੀ ਆਦਮੀ ਜਾਂ ਕਿਸੇ ਕਰੀਬੀ ਨੇ ਮਾਰਿਆ?

 

- ਜੇਕਰ ਬਾਕੀ 10 ਵਿਅਕਤੀਆਂ ਨੇ ਖੁਦਕੁਸ਼ੀ ਕੀਤੀ, ਤਾਂ ਕਿਉਂ? - ਜੇ ਇੰਨੇ ਲੋਕਾਂ ਨੇ ਆਤਮ ਹੱਤਿਆ ਕੀਤੀ ਤਾਂ ਘਰ ਤੋਂ ਕੋਈ ਖੁਦਕੁਸ਼ੀ ਨੋਟ ਕਿਊਂ ਨਹੀਂ ਮਿਲਿਆ.
- ਕੀ ਘਰ 'ਚ ਕਤਲ ਕੀਤਾ ਗਿਆ ਸੀ ਜਾਂ ਕੋਈ ਬਾਹਰੋਂ ਆਇਆ ਸੀ, ਘਰ 'ਚ ਕੋਈ ਆਇਆ ਤਾਂ ਕੋਈ ਕੁੱਤਾ ਕਿਉਂ ਨਹੀਂ ਭੌਕਿਆਂ? 
- ਘਰ 'ਚ ਕਾਫੀ ਨਕਦੀ ਪਈ ਹੋਈ ਸੀ ਪਰ ਕਿਸੇ ਨੇ ਉਸ ਨੂੰ ਕਿਉਂ ਨਹੀਂ ਛੂਹਿਆ?

 

- ਫਾਂਸੀ 'ਤੇ ਲਟਕੇ  10 ਲਾਸ਼ਾਂ ਦੇ ਹੱਥ, ਪੈਰ ਅਤੇ ਮੂੰਹ ਕਿਉਂ  ਬੰਨ੍ਹੇ ਹੋਏ ਸਨ?
- ਕੁਝ ਬੱਚਿਆਂ ਦੇ ਪੈਰ ਜ਼ਮੀਨ ਤੱਕ ਲਟਕ ਰਹੇ ਸਨ ਤਾਂ ਕਿ ਉਨ੍ਹਾਂ ਨੂੰ ਮਾਰ ਕੇ  ਫਾਂਸੀ ਦਿੱਤੀ ਗਈ ਸੀ ਤਾਂ ਜੋ ਮਾਮਲਾ ਆਤਮਹੱਤਿਆ ਦਾ ਲੱਗੇ।
-ਹਰ ਕਿਸੇ ਨੇ ਇਕ ਜਗ੍ਹਾ 'ਤੇ ਆਤਮਹੱਤਿਆ ਕੀਤੀ ਕੀ ਸਭ ਤੋਂ ਪਹਿਲਾਂ ਮਰਨ ਵਾਲੇ ਨੰ ਦੇਖ ਕੇ ਕਿਸੇ ਨੂੰ ਡਰ ਨਹੀਂ  ਲੱਗਾ?

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:burari 11 dead body case: delhi police investigating case with these angle