ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬੁਰਾੜੀ ਕਾਂਡ- ਮਰੇ ਪਿਓ ਦਾ ਨਾਮ ਲੈ ਕੇ ਇਸ ਤਰ੍ਹਾਂ ਡਰਾਉਂਦਾ ਸੀ ਲਲਿਤ

ਬੁਰਾੜੀ ਕਾਂਡ

ਬੁਰਾੜੀ 'ਚ ਇੱਕੋ ਪਰਿਵਾਰ ਦੇ 11 ਲੋਕਾਂ ਦੀ ਮੌਤ ਦੇ ਮਾਮਲੇ ਵਿੱਚ ਨਵਾਂ ਖੁਲਾਸਾ ਹੋਇਆ ਹੈ। ਅਪਰਾਧ ਸ਼ਾਖਾ ਦੇ ਹੱਥ ਲੱਗੇ ਇੱਕ ਰਜਿਸਟਰ 'ਚ ਲਿਖਿਆ ਗੱਲਾਂ ਤੋਂ ਪਤਾ ਲੱਗਾ ਹੈ ਕਿ ਲਲਿਤ ਭਾਟੀਆ ਆਪਣੇ ਮਰੇ ਹੋਏ ਪਿਤਾ ਦੇ ਨਾਮ 'ਤੇ ਪੂਰੇ ਪਰਿਵਾਰ ਨੂੰ ਡਰਾਉਂਦਾ ਸੀ।

 

 ਰਜਿਸਟਰ ਦੇ ਇੱਕ ਪੰਨੇ 'ਤੇ ਲਿਖੀਆਂ ਗੱਲਾਂ ਅਨੁਸਾਰ ਲਲਿਤ ਦੇ ਪਿਤਾ ਨੂੰ ਸਾਰਾ ਪਰਿਵਾਰ ਡੈਡੀ ਕਹਿੰਦਾ ਸੀ। ਪੰਨੇ 'ਤੇ ਇਹ ਲਿਖਿਆ ਗਿਆ ਹੈ ਕਿ ਲਲਿਤ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਇਹ ਕਹਿੰਦਾ ਸੀ ਕਿ ਜੇ ਉਹ ਉਸਦੀ ਗੱਲ ਨਹੀਂ ਮੰਨਦੇ ਤਾਂ ਡੈਡੀ ਉਨ੍ਹਾਂ ਦਾ ਨੁਕਸਾਨ ਕਰਨਗੇ।  ਲਲਿਤ  ਨੂੰ ਪੂਰਾ ਪਰਿਵਾਰ ਕਾਕਾ ਬੁਲਾਉਂਦਾ ਸੀ।

 

ਸਟੂਲ ਅਤੇ ਬਿਜਲੀ ਦੇ ਤਾਰ ਜ਼ਬਤ ਕੀਤੇ


ਪੁਲਿਸ ਇੱਕ ਵਾਰ ਫਿਰ ਸ਼ੁੱਕਰਵਾਰ ਨੂੰ ਭਾਟੀਆ ਪਰਿਵਾਰ ਦੇ ਘਰ ਗਈ. ਪੁਲਸ ਨੇ ਘਰ ਦੀ ਦੋ ਘੰਟਿਆਂ ਤੱਕ ਤਲਾਸ਼ੀ ਲਈ ਅਤੇ ਸੀ.ਸੀ.ਟੀ.ਵੀ. ' ਦਿਖਾਏ ਦਿੱਤੇ ਸਟੂਲ 'ਤੇ ਤਾਰਾਂ ਆਪਣੇ ਨਾਲ ਲੈ ਗਈ। ਮੰਨਿਆ ਜਾ ਰਿਹਾ ਹੈ ਕਿ ਪੁਲਿਸ ਨੂੰ ਲਲਿਤ ਦੀ ਡਾਇਰੀ ਤੋਂ ਕੁਝ ਮਹੱਤਵਪੂਰਨ ਜਾਣਕਾਰੀ ਮਿਲੀ ਹੈ। ਜਿਸ ਤੋਂ ਬਾਅਦ ਪੁਲਿਸ ਇਕ ਵਾਰ ਤਲਾਸ਼ੀ ਲਈ ਘਰ ਆਈ ਸੀ।  ਇਸ ਦੇ ਨਾਲ ਹੀ ਪੁਲਿਸ ਨੂੰ ਮ੍ਰਿਤਕਾਂ ਦੇ ਮੋਬਾਈਲ ਕਾਲ ਦੀਆਂ ਰਿਪੋਰਟਾਂ ਮਿਲੀਆਂ ਹਨ। ਪੁਲਿਸ ਨੂੰ ਉਨ੍ਹਾਂ ਤੋਂ ਬਹੁਤ ਮਹੱਤਵਪੂਰਨ ਜਾਣਕਾਰੀ ਮਿਲੀ ਹੈ। ਮੌਜੂਦਾ ਸਮੇਂ ਪੁਲਿਸ ਜਾਂਚ ਦੌਰਾਨ ਜਬਤ ਕੀਤੀਆਂ ਚੀਜ਼ਾਂ ਅਤੇ ਫੋਰੈਂਸਿਕ ਟੀਮਾਂ ਤੋਂ ਮਿਲੀ ਜਾਣਕਾਰੀ ਨਾਲ ਕੇਸ ਦੇ ਲਿੰਕ ਜੋੜਨ ਦਾ ਕੰਮ ਕਰ ਰਹੀ ਹੈ।

 

ਯੂਟਿਊਬ 'ਤੇ ਵੇਖਦਾ ਸੀ ਭੂਤ-ਪ੍ਰੇਤ ਦੇ ਸ਼ੋਅ


ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਨੂੰ ਪਤਾ ਲੱਗਾ ਹੈ ਕਿ ਲਲਿਤ YouTube ਅਤੇ ਟੀਵੀ 'ਤੇ ਭੂਤ-ਪ੍ਰੇਤਾਂ ਵਾਲੇ ਸ਼ੋਅ ਦੇਖਦਾ ਸੀ। ਉਸਦੇ ਮੋਬਾਈਲ ਫੋਨ ਦੀ ਜਾਂਚ 'ਚ ਇਹ ਖੁਲਾਸਾ ਹੋਇਆ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:burari case lallit bhatia used to scare family members in the name of father